ਆਟੋ ਸੈਕਟਰ ’ਚ ਤੇਜ਼ੀ ਦਾ ਸਿਲਸਿਲਾ ਜਾਰੀ, ਥੋਕ ਵਿਕਰੀ ਜਨਵਰੀ ''ਚ 14 ਫ਼ੀਸਦੀ ਵਧੀ
Wednesday, Feb 14, 2024 - 06:31 PM (IST)
ਨਵੀਂ ਦਿੱਲੀ (ਭਾਸ਼ਾ)– ਆਟੋ ਸੈਕਟਰ ’ਚ ਸ਼ਾਨਦਾਰ ਤੇਜ਼ੀ ਦਾ ਸਿਲਸਿਲਾ ਨਵੇਂ ਸਾਲ ’ਚ ਵੀ ਜਾਰੀ ਹੈ। ਭਾਰ ਢੋਣ ਵਾਲੇ ਵਾਹਨਾਂ ਦੀ ਮਜ਼ਬੂਤ ਮੰਗ ਦਰਮਿਆਨ ਘਰੇਲੂ ਯਾਤਰੀ ਵਾਹਨ ਦੀ ਥੋਕ ਵਿਕਰੀ ਜਨਵਰੀ ਵਿਚ ਸਾਲਾਨਾ ਆਧਾਰ ’ਤੇ 14 ਫ਼ੀਸਦੀ ਵਧ ਕੇ 3,93,074 ਇਕਾਈ ਹੋ ਗਈ। ਇਹ ਜਨਵਰੀ ’ਚ ਹੁਣ ਤੱਕ ਦਰਜ ਵਿਕਰੀ ਦਾ ਸਭ ਤੋਂ ਵੱਧ ਅੰਕੜਾ ਹੈ। ਜਨਵਰੀ 2023 ਵਿਚ ਥੋਕ ਵਿਕਰੀ 3,46,080 ਇਕਾਈ ਰਹੀ ਸੀ।
ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ
ਵਾਹਨ ਕੰਪਨੀਆਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਸ (ਸਿਆਮ) ਵਲੋਂ ਜਾਰੀ ਅੰਕੜਿਆਂ ਮੁਤਾਬਕ ਦੋਪਹੀਆ ਵਾਹਨਾਂ ਦੀ ਥੋਕ ਵਿਕਰੀ ਜਨਵਰੀ ’ਚ ਸਾਲਾਨਾ ਆਧਾਰ ’ਤੇ 26 ਫ਼ੀਸਦੀ ਦੀ ਬੜ੍ਹਤ ਨਾਲ 14,95,183 ਇਕਾਈ ਰਹੀ। ਸਿਆਮ ਦੇ ਮੁਖੀ ਵਿਨੋਦ ਅੱਗਰਵਾਲ ਨੇ ਕਿਹਾ ਕਿ ਹਾਂਪੱਖੀ ਖਪਤਕਾਰ ਭਾਵਨਾਵਾਂ ਦਰਮਿਆਨ ਯਾਤਰੀ ਵਾਹਨ ਦੀ ਵਿਕਰੀ ਮਜ਼ਬੂਤ ਬਣੀ ਹੋਈ ਹੈ। ਦੋਪਹੀਆ ਵਾਹਨ ਸੈਗਮੈਂਟ ਵਿਚ ਜਨਵਰੀ ਵਿਚ ਚੰਗਾ ਵਾਧਾ ਦੇਖਿਆ ਗਿਆ ਅਤੇ ਗ੍ਰਾਮੀਣ ਬਾਜ਼ਾਰ ਵਿਚ ਸੁਧਾਰ ਜਾਰੀ ਹੈ। ਤਿੰਨ ਪਹੀਆ ਵਾਹਨਾਂ ਦੀ ਥੋਕ ਵਿਕਰੀ ਜਨਵਰੀ ਵਿਚ 9 ਫ਼ੀਸਦੀ ਦੇ ਵਾਧੇ ਨਾਲ 53,537 ਇਕਾਈ ਰਹੀ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਸਿਆਮ ਮੁਤਾਬਕ ਮਾਰੂਤੀ ਸੁਜ਼ੂਕੀ ਇੰਡੀਆ ਨੇ ਜਨਵਰੀ 2024 ਵਿਚ 1,66,802 ਇਕਾਈਆਂ ਦੀ ਥੋਕ ਵਿਕਰੀ ਦਰਜ ਕੀਤੀ, ਜੋ ਜਨਵਰੀ 2023 ਵਿਚ 1,47,348 ਇਕਾਈਆਂ ਨਾਲੋਂ ਵੱਧ ਹੈ। ਹੁੰਡਈ ਮੋਟਰ ਇੰਡੀਆ ਨੇ 57,115 ਇਕਾਈਆਂ ਵੇਚੀਆਂ, ਜਦ ਕਿ 2023 ਵਿਚ ਇਸੇ ਮਹੀਨੇ ਵਿਚ ਇਹ ਗਿਣਤੀ 50,106 ਇਕਾਈ ਸੀ। ਮਹਿੰਦਰਾ ਐਂਡ ਮਹਿੰਦਰਾ ਦੀ ਥੋਕ ਵਿਕਰੀ ਜਨਵਰੀ 2023 ਦੀਆਂ 33,040 ਇਕਾਈਆਂ ਤੋਂ ਵਧ ਕੇ ਪਿਛਲੇ ਮਹੀਨੇ 43,068 ਇਕਾਈ ਰਹੀ। ਮੋਟਰਸਾਈਕਲ ਸੈਗਮੈਂਟ ਵਿਚ ਹੀਰੋ ਮੋਟੋਕਾਰਪ ਨੇ ਪਿਛਲੇ ਮਹੀਨੇ ਘਰੇਲੂ ਬਾਜ਼ਾਰ ਵਿਚ 3,89,752 ਇਕਾਈ ਦੀ ਵਿਕਰੀ ਕੀਤੀ।
ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)
ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ 1,27,912 ਇਕਾਈ ਦੀ ਤੁਲਨਾ ਵਿਚ ਪਿਛਲੇ ਮਹੀਨੇ 1,83,638 ਇਕਾਈਆਂ ਦੀ ਵਿਕਰੀ ਕੀਤੀ। ਸਿਆਮ ਨੇ ਕਿਹਾ ਕਿ ਬਜਾਜ ਆਟੋ ਲਿਮਟਿਡ ਨੇ ਪਿਛਲੇ ਮਹੀਨੇ 1,78,056 ਮੋਟਰਸਾਈਕਲਾਂ ਵੇਚੀਆਂ। ਸਕੂਟਰ ਦੀ ਵਿਕਰੀ ’ਚ ਵੀ ਜ਼ੋਰਦਾਰ ਤੇਜ਼ੀ ਦੇਖੀ ਗਈ। ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ 1,98,674 ਇਕਾਈ ਦੀ ਵਿਕਰੀ ਕੀਤੀ। ਟੀ. ਵੀ.ਐੱਸ. ਮੋਟਰ ਕੰਪਨੀ ਨੇ ਵੀ ਜਨਵਰੀ 2023 ਵਿਚ 1,00,354 ਇਕਾਈਆਂ ਦੀ ਤੁਲਨਾ ਵਿਚ ਪਿਛਲੇ ਮਹੀਨੇ 1,24,664 ਇਕਾਈਆਂ ਦਾ ਮਜ਼ਬੂਤ ਵਾਧਾ ਦਰਜ ਕੀਤਾ।
ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ
ਸੁਜ਼ੂਕੀ ਮੋਟਰਸਾਈਕਲ ਇੰਡੀਆ ਦੀ ਥੋਕ ਵਿਕਰੀ ਵੀ ਪਿਛਲੇ ਸਾਲ ਦੀਆਂ 65,991 ਇਕਾਈਆਂ ਤੋਂ ਵਧ ਕੇ 78,477 ਇਕਾਈ ਹੋ ਗਈ। ਅੱਗਰਵਾਲ ਨੇ ਕਿਹਾ ਕਿ ਵਿੱਤੀ ਸਾਲ 2024-25 ਦੇ ਬਜਟ ਵਿਚ ਟਰਾਂਸਪੋਰਟ ਵਿਵਸਥਾ ’ਤੇ ਸਰਕਾਰ ਦਾ ਧਿਆਨ ਹੈ, ਜਿਸ ਵਿਚ ਇਲੈਕਟ੍ਰਿਕ ਵਾਹਨ ਵਾਤਾਵਰਣ, ਖ਼ਾਸ ਕਰ ਕੇ ਚਾਰਜਿੰਗ ਇਨਫ੍ਰਾ ਅਤੇ ਜਨਤਕ ਟਰਾਂਸਪੋਰਟ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਇਸ ਨਾਲ ਆਟੋਮੋਟਿਵ ਸੈਕਟਰ ਦੀ ਸਮੁੱਚੀ ਵਿਕਾਸ ਗਤੀ ਨੂੰ ਜਾਰੀ ਰੱਖਣ ਵਿਚ ਮਦਦ ਮਿਲੇਗੀ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8