ਆਸਟ੍ਰੇਲਿਆ ਦੀ ਵੂਲਵਰਥਸ ਨੇ ਕਰਮਚਾਰੀਆਂ ਨੂੰ ਘੱਟ ਤਨਖਾਹ ਦੇਣ ਗੱਲ ਸਵੀਕਾਰੀ

Wednesday, Oct 30, 2019 - 05:56 PM (IST)

ਆਸਟ੍ਰੇਲਿਆ ਦੀ ਵੂਲਵਰਥਸ ਨੇ ਕਰਮਚਾਰੀਆਂ ਨੂੰ ਘੱਟ ਤਨਖਾਹ ਦੇਣ ਗੱਲ ਸਵੀਕਾਰੀ

ਨਵੀਂ ਦਿੱਲੀ — ਆਸਟਰੇਲੀਆ ਦੀ ਪ੍ਰਚੂਨ ਕੰਪਨੀ ਵੂਲਵਰਥਸ ਨੇ ਆਪਣੇ ਕਰਮਚਾਰੀਆਂ ਨੂੰ 30 ਕਰੋੜ ਆਸਟਰੇਲੀਆਈ ਡਾਲਰ (20.6 ਮਿਲੀਅਨ ਡਾਲਰ) ਤਨਖਾਹ ਦਾ ਘੱਟ ਭੁਗਤਾਨ ਕਰਨ ਦੀ ਗੱਲ ਮੰਨ ਲਈ ਹੈ। ਵੱਡੀਆਂ ਕੰਪਨੀਆਂ ਵਲੋਂ ਆਪਣੇ ਕਰਮਚਾਰੀਆਂ ਨੂੰ ਨਿਰਧਾਰਤ ਤੋਂ ਘੱਟ ਤਨਖਾਹ ਦੇਣ ਦਾ ਇਹ ਨਵਾਂ ਮਾਮਲਾ ਹੈ। ਦੇਸ਼ ਦੀ ਸਭ ਤੋਂ ਵੱਡੀ ਕਰਿਆਨੇ(ਗ੍ਰਾਸਰੀ) ਚੇਨ ਵਲੋਂ  ਕਰਮਚਾਰੀਆਂ ਨੂੰ ਘੱਟ ਤਨਖਾਹ ਦੇਣ ਦਾ ਇਹ ਸਭ ਤੋਂ ਵੱਡਾ ਮਾਮਲਾ ਹੈ। ਵੂਲਵਰਥਜ਼ ਨੇ ਆਪਣੇ 5,700 ਕਰਮਚਾਰੀਆਂ ਨੂੰ 2010 ਤੋਂ ਕਰੀਬ 20 ਤੋਂ 30 ਕਰੋੜ ਆਸਟਰੇਲੀਆਈ ਡਾਲਰ ਦਾ ਘੱਟ ਭੁਗਤਾਨ ਕੀਤਾ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਬ੍ਰੈਡ ਬੰਡੁਕਕੀ ਨੇ ਇਸ ਲਈ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਾਡੀ ਉੱਚ ਤਰਜੀਹ ਇਸ ਨੂੰ ਠੀਕ ਕਰਨਾ ਹੈ। ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਭਵਿੱਖ ਵਿਚ ਅਜਿਹਾ ਦੁਬਾਰਾ ਨਾ ਹੋਵੇ। ਪ੍ਰਚੂਨ ਕੰਪਨੀ ਨੇ ਕਿਹਾ ਹੈ ਕਿ ਉਹ ਕ੍ਰਿਸਮਸ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਵਿਆਜ ਸਮੇਤ ਇਸ ਦਾ ਭੁਗਤਾਨ ਕਰੇਗੀ। ਇਸ ਵਿਚ ਰਿਟਾਇਰਮੈਂਟ ਲਾਭ ਵੀ ਸ਼ਾਮਲ ਹਨ। ਯੂਨੀਅਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਆਸਟਰੇਲੀਆ ਵਿਚ ਕਰਮਚਾਰੀਆਂ ਨੂੰ ਘੱਟ ਤਨਖਾਹ ਭੁਗਤਾਨ ਦਾ ਇਕ ਰੁਝਾਨ ਬਣਦਾ ਜਾ ਰਿਹਾ ਹੈ। ਯੂਨੀਅਨਾਂ ਨੇ ਕਿਹਾ ਹੈ ਕਿ ਕੰਮ ਵਾਲੀ ਥਾਂ 'ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਖਿਲਾਫ ਸਖਤ ਜੁਰਮਾਨੇ ਲਗਾਏ ਜਾਣੇ ਚਾਹੀਦੇ ਹਨ।


Related News