ਬਜਾਜ ਆਟੋ ਦੇ ਕਾਰਖ਼ਾਨੇ ''ਚ 140 ਕਾਮੇ ਕੋਰੋਨਾ ਪੀੜਤ, 2 ਦੀ ਮੌਤ

Saturday, Jun 27, 2020 - 11:11 AM (IST)

ਬਜਾਜ ਆਟੋ ਦੇ ਕਾਰਖ਼ਾਨੇ ''ਚ 140 ਕਾਮੇ ਕੋਰੋਨਾ ਪੀੜਤ, 2 ਦੀ ਮੌਤ

ਔਰੰਗਾਬਾਦ/ਮੁੰਬਈ (ਭਾਸ਼ਾ) : ਬਜਾਜ ਆਟੋ ਦਾ ਔਰੰਗਾਬਾਦ ਸਥਿਤ ਕਾਰਖ਼ਾਨਾ ਅਗਲੇ 2 ਦਿਨਾਂ ਤੱਕ ਬੰਦ ਰਹੇਗਾ। ਸਥਾਨਕ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨਾਲ ਕਾਰਖ਼ਾਨੇ ਦੇ 2 ਕਾਮਿਆਂ ਦੀ ਮੌਤ ਅਤੇ 140 ਦੇ ਪੀੜਤ ਹੋਣ ਦੇ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਵਾਹਨ ਬਣਾਉਣ ਵਾਲੀ ਕੰਪਨੀ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ 6 ਜੂਨ ਨੂੰ ਆਇਆ ਸੀ। ਉਸ ਦੇ ਬਾਅਦ ਨਿਰਧਾਰਤ ਨਿਯਮਾਂ ਤਹਿਤ ਜ਼ਰੂਰੀ ਉਪਾਅ ਕੀਤੇ ਗਏ ਅਤੇ ਜੋ ਵੀ ਚੀਜ਼ਾਂ ਹੋਈਆਂ, ਉਨ੍ਹਾਂ ਦੇ ਬਾਰੇ ਵਿਚ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ।

ਸਥਾਨਕ ਪ੍ਰਸ਼ਾਸਨ ਅਨੁਸਾਰ ਸਾਫ਼-ਸਫ਼ਾਈ ਲਈ ਵਾਲੁਜ ਪਲਾਂਟ 2 ਦਿਨਾਂ ਲਈ ਬੰਦ ਰਹੇਗਾ। ਕੰਪਨੀ ਅਨੁਸਾਰ ਪਲਾਂਟ ਵਿਚ 8,100 ਕਾਮੇ ਅਤੇ ਠੇਕੇਦਾਰ ਹਨ ਅਤੇ ਹੁਣ ਤੱਕ ਕੋਰੋਨਾ ਵਾਇਰਸ ਦੇ 140 ਮਾਮਲੇ ਆਏ ਹਨ। ਔਰੰਗਾਬਾਦ ਦੇ ਜ਼ਿਲੇ ਕੁਲੈਕਟਰ ਉਦੈ ਚੌਧਰੀ ਨੇ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ ਕਿ ਕੰਪਨੀ ਨੇ ਸੂਚਨਾ ਦਿੱਤੀ ਹੈ ਕਿ ਉਹ ਅਗਲੇ 2 ਦਿਨਾਂ ਲਈ ਕਾਰਖ਼ਾਨੇ ਨੂੰ ਬੰਦ ਕਰ ਰਹੇ ਹਨ। ਹਾਲਾਂਕਿ ਇਸ ਦੌਰਾਨ ਕੋਈ ਵੀ ਐਮਰਜੈਂਸੀ ਸੇਵਾ ਜਾਰੀ ਰਹਿ ਸਕਦੀ ਹੈ। ਕੰਪਨੀ ਦੇ ਮੁੱਖ ਮਨੁੱਖੀ ਸਰੋਤ ਅਧਿਕਾਰੀ ਰਵੀ ਕੇ ਰਾਮਾਸਾਮੀ ਨੇ ਇਕ ਬਿਆਨ ਵਿਚ ਕਿਹਾ, 'ਕੋਵਿਡ-19 ਨਾਲ 140 ਲੋਕ ਪੀੜਤ ਹੋਏ ਹਨ, ਜੋ ਕੁੱਲ ਕਾਮਿਆਂ ਦਾ 2 ਫ਼ੀਸਦੀ ਤੋਂ ਵੀ ਘੱਟ ਹੈ। ਸਾਡੇ ਜਿਨ੍ਹਾਂ 2 ਪੀੜਤ ਕਾਮਿਆਂ ਦੀ ਮੌਤ ਹੋਈ ਹੈ, ਉਹ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨਾਲ ਪੀੜਤ ਸਨ।


author

cherry

Content Editor

Related News