Uber ਦੇ 3 ਨਵੇਂ ਸੇਫਟੀ ਫੀਚਰ, ਗਲਤ ਵਿਵਹਾਰ ਦੀ ਹੋ ਸਕੇਗੀ ਆਡੀਓ ਰਿਕਾਡਿੰਗ

01/09/2020 5:32:44 PM

ਨਵੀਂ ਦਿੱਲੀ — ਕੈਬ ਐਗ੍ਰੀਗੇਟਰ ਕੰਪਨੀ ਉਬਰ ਭਾਰਤ 'ਚ ਤਿੰਨ ਨਵੇਂ ਸੇਫਟੀ ਫੀਚਰ ਲੈ ਕੇ ਆ ਰਹੀ ਹੈ ਜਿਸ ਨਾਲ ਰਾਈਡ ਦੌਰਾਨ ਜੇਕਰ ਡਰਾਈਵਰ ਗਲਤ ਵਿਵਹਾਰ ਕਰਦਾ ਹੈ ਤਾਂ ਰਾਈਡਰ ਉਸ ਦੌਰਾਨ ਘਟਨਾ ਦੀ ਆਡੀਓ ਰਿਕਾਡਿੰਗ ਕਰ ਸਕੇਗਾ। ਇਸ ਤੋਂ ਇਲਾਵਾ ਪਿਨ ਵੈਰੀਫਿਕੇਸ਼ ਅਤੇ ਰਾਈਡ ਚੈੱਕ ਸਹੂਲਤ ਵੀ ਮਿਲੇਗੀ। ਉਬਰ ਨੇ ਪਿਨ ਵੈਰੀਫਿਕੇਸ਼ਨ ਅਤੇ ਰਾਈਡ ਚੈੱਕ ਨੂੰ ਪਾਇਲਟ ਪ੍ਰੋਜੈਕਟ ਦੇ ਤਹਿਤ ਕੋਲਕਾਤਾ ਅਤੇ ਹੋਰ ਸ਼ਹਿਰਾਂ ਵਿਚ ਸ਼ੁਰੂ ਕਰ ਦਿੱਤਾ ਹੈ। ਜਲਦੀ ਹੀ ਇਸ ਨੂੰ ਪੂਰੇ ਦੇਸ਼ ਵਿਚ ਲਾਗੂ ਕਰ ਦਿੱਤਾ ਜਾਵੇਗਾ।

ਰਾਈਡ ਚੈੱਕ 

ਇਸ ਸੇਫਟੀ ਫੀਚਰ 'ਚ ਜੇਕਰ ਸਫਰ ਦੇ ਦੌਰਾਨ ਤੁਹਾਡੀ ਕਾਰ ਕਿਤੇ ਰਸਤੇ ਵਿਚ ਜ਼ਿਆਦਾ ਦੇਰ ਰੁਕਦੀ ਹੈ ਤਾਂ ਉਬਰ ਕਸਟਮਰ ਕੇਅਰ ਕੋਲ ਤੁਰੰਤ ਉਸਦੀ ਸੂਚਨਾ ਪਹੁੰਚ ਜਾਵੇਗੀ। ਇਸ ਨਾਲ ਕਿਸੇ ਵੀ ਹਾਦਸੇ 'ਤੇ ਤੁਰੰਤ ਐਕਸ਼ਨ ਲਿਆ ਜਾ ਸਕੇਗਾ। 

ਆਡੀਓ ਰਿਕਾਰਡਿੰਗ

ਉਬਰ ਐਪ ਵਿਚ ਆਡੀਓ ਰਿਕਾਰਡਿੰਗ ਦਾ ਬਟਨ ਦਿੱਤਾ ਜਾਵੇਗਾ। ਜੇਕਰ ਸਫਰ ਦੌਰਾਨ ਰਾਈਡਰ ਦੇ ਨਾਲ ਡਰਾਈਵਰ ਗਲਤ ਵਿਵਹਾਰ ਕਰਦਾ ਹੈ ਤਾਂ ਰਾਈਡਰ ਇਸ ਦੌਰਾਨ ਉਸਦੀ ਗੱਲਬਾਤ ਰਿਕਾਰਡ ਕਰ ਸਕੇਗਾ। ਦੂਜੇ ਪਾਸੇ ਡਰਾਈਵਰ ਕੋਲ ਵੀ ਇਸ ਤਰ੍ਹਾਂ ਦੀ ਸਹੂਲਤ ਮੌਜੂਦ ਰਹੇਗੀ। ਪਰ ਦੋਵੇਂ ਰਿਕਾਰਡਿੰਗ ਦੀ ਗੱਲਬਾਤ ਨੂੰ ਖੁਦ ਨਹੀਂ ਸੁਣ ਸਕਣਗੇ ਅਤੇ ਨਾ ਹੀ ਉਸ ਰਿਕਾਰਡਿੰਗ ਨੂੰ ਡਾਊਨਲੋਡ ਜਾਂ ਟਰਾਂਸਫਰ ਕੀਤਾ ਜਾ ਸਕੇਗਾ। ਰਿਕਾਰਡਿੰਗ ਸਿਰਫ ਉਬਰ ਸਰਵਿਸ ਸੈਂਟਰ ਦੇ ਲੋਕ ਹੀ ਇਨਸਕ੍ਰਿਪਟ ਕਰ ਸਕਣਗੇ। 

ਪਿਨ ਵੈਰੀਫਿਕੇਸ਼ਨ

ਉਬਰ ਵੀ ਓਲਾ ਦੀ ਤਰ੍ਹਾਂ ਪਿਨ ਵੈਰੀਫਿਕੇਸ਼ਨ ਨੰਬਰ ਸਿਸਟਮ ਲੈ ਕੇ ਆਵੇਗਾ। ਮਤਲਬ ਰਾਈਡ ਸ਼ੁਰੂ ਹੋਣ 'ਤੇ ਇਕ ਪਿਨ ਜੇਨਰੇਟ ਹੋਵੇਗਾ। ਜਿਸ ਨਾਲ ਡਰਾਈਵਰ ਨੂੰ ਦੱਸਣ 'ਤੇ ਹੀ ਰਾਈਡ ਸ਼ੁਰੂ ਹੋ ਸਕੇਗੀ। ਡਰਾਈਵਰ ਇਸ ਨੂੰ ਐਪ 'ਚ ਮੈਨੁਅਲੀ ਵੀ ਪਾ ਸਕਦਾ ਹੈ। ਇਸ ਦੇ ਨਾਲ ਹੀ ਡਰਾਈਵਰ ਦੇ ਕੋਲ ਰਾਈਡਰ ਦੇ ਜਾਣ 'ਤੇ ਪਿਨ ਆਟੋਮੈਟਿਕਲੀ ਡਰਾਈਵਰ ਦੇ ਕੋਲ ਪਹੁੰਚ ਜਾਵੇਗਾ।


Related News