ਆਡੀ ਇੰਡੀਆ ਦੇ ਪ੍ਰਮੁੱਖ ਬੋਲੇ : ਅਸੀਂ ‘ਸਟ੍ਰੈਟੇਜੀ 2025’ ਅਨੁਸਾਰ ਕਰ ਰਹੇ ਕੰਮ

04/19/2021 10:38:08 AM

ਜਲੰਧਰ, (ਵਿਸ਼ੇਸ਼)- ਆਡੀ ਇੰਡੀਆ ਦੇ ਪ੍ਰਮੁੱਖ ਬਲਬੀਰ ਸਿੰਘ ਢਿੱਲੋਂ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ, ‘‘ਅਸੀ ‘ਸਟ੍ਰੈਟੇਜੀ 2025’ ਦੇ ਅਨੁਸਾਰ ਕੰਮ ਕਰ ਰਹੇ ਹਾਂ ਜੋ ਚਾਰ ਥੰਮ੍ਹਾਂ ’ਤੇ ਆਧਾਰਿਤ ਹੈ, ਜਿਨ੍ਹਾਂ ’ਚ ਸ਼ਾਮਲ ਹਨ- ਗਾਹਕ ਕੇਂਦਰਿਤਾ, ਉਤਪਾਦ, ਨੈੱਟਵਰਕ ਅਤੇ ਡਿਜੀਟਲੀਕਰਨ। 2021 ’ਚ ਅਸੀਂ ਕਈ ਨਵੇਂ ਉਤਪਾਦ ਪੇਸ਼ ਕਰਾਂਗੇ। ਅਸੀਂ ਇਸ ਸਾਲ ਦੀ ਸ਼ੁਰੂਆਤ ਆਪਣੇ ਇਕ ਬੈਸਟ-ਸੈਲਿੰਗ ਮਾਡਲ ਨਾਲ ਕੀਤੀ, ਜਨਵਰੀ ’ਚ ਅਸੀਂ ਆਡੀ ਏ-4 ਲਾਂਚ ਕੀਤੀ, ਉਸ ਤੋਂ ਬਾਅਦ ਮਾਰਚ ’ਚ ਆਡੀ ਐੱਸ-5 ਸਪੋਰਟਬੈਕ ਲਾਂਚ ਕੀਤੀ।

ਉਨ੍ਹਾਂ ਕਿਹਾ ਕਿ ਅਸੀਂ ਭਾਰਤ ’ਚ ਆਪਣੀਆਂ ਇਲੈਕਟ੍ਰਿਕ ਕਾਰਾਂ ਪੇਸ਼ ਕਰਨ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ। ਸਾਡੀ ਯੋਜਨਾ ਕਾਰਾਂ ਦੀ ਵਿਸਥਾਰਤ ਰੇਂਜ ਪੇਸ਼ ਕਰਨ ਦੀ ਵੀ ਹੈ ਜਿਸ ’ਚ ਸੇਡਾਨ ਤੋਂ ਲੈ ਕੇ ਐੱਸ. ਯੂ. ਵੀ., ਆਈ. ਸੀ. ਈ. ਵੇਰੀਅੰਟ ਤੋਂ ਲੈ ਕੇ ਇਲੈਕਟ੍ਰਿਕ ਕਾਰਾਂ ਅਤੇ ਜ਼ਿਆਦਾ ਗਿਣਤੀ ’ਚ ਵਿਕਣ ਵਾਲੇ ਮਾਡਲਾਂ ਤੋਂ ਲੈ ਕੇ ਪ੍ਰਫਾਰਮੈਂਸ ਕਾਰ ਵਰਗੇ ਖਾਸ ਸੈਗਮੈਂਟ ਤੱਕ ਸ਼ਾਮਲ ਹਨ। ਇਸ ਤੋਂ ਇਲਾਵਾ ਸਾਡਾ ਫੋਕਸ ਪ੍ਰੀ-ਓਂਡ ਲਗਜ਼ਰੀ ਕਾਰ ਕਾਰੋਬਾਰ ’ਤੇ ਵੀ ਰਹੇਗਾ। ਅਸੀਂ 2021 ਬਾਰੇ ਆਪਟੀਮਿਸਟ ਹਾਂ ਅਤੇ ਦੋਹਰੇ ਅੰਕਾਂ ’ਚ ਵਾਧੇ ਦੀ ਉਮੀਦ ਕਰ ਰਹੇ ਹਾਂ।

ਇਹ ਪੁੱਛਣ ’ਤੇ ਕਿ ਮੋਬਿਲਿਟੀ ਦੇ ਖੇਤਰ ’ਚ ਆਡੀ ਇੰਡੀਆ ਦੀਆਂ ਕੀ ਯੋਜਨਾਵਾਂ ਹਨ? ਤਾਂ ਉਨ੍ਹਾਂ ਕਿਹਾ ਕਿ ਮੋਬਿਲਿਟੀ ਨੂੰ ਲੈ ਕੇ ਅਸੀਂ ਬਹੁਤ ਉਤਸ਼ਾਹਿਤ ਹਾਂ ਅਤੇ ਸਾਡੀ ਯੋਜਨਾ ਹੈ ਕਿ ਅਗਲੇ ਕੁਝ ਮਹੀਨਿਆਂ ਦੇ ਅੰਦਰ ਆਪਣੀਆਂ ਪਹਿਲੀਆਂ ਦੋ ਆਲ-ਇਲੈਕਟ੍ਰਿਕ ਕਾਰਾਂ- ਆਡੀ ਈ-ਟਰਾਨ ਅਤੇ ਆਡੀ ਈ-ਟਰਾਨ ਸਪੋਰਟਬੈਕ ਨੂੰ ਅਸੀਂ ਭਾਰਤ ’ਚ ਲਾਂਚ ਕਰ ਦੇਵਾਂਗੇ। ਭਾਰਤੀ ਬਾਜ਼ਾਰ ’ਚ ਇਨ੍ਹਾਂ ਉਤਪਾਦਾਂ ਦੇ ਲਾਂਚ ਅਤੇ ਭਵਿੱਖ ਨੂੰ ਲੈ ਕੇ ਅਸੀ ਕਾਫ਼ੀ ਆਸਵੰਦ ਹਾਂ।

ਮਹਾਮਾਰੀ ਨੇ ਖਰੀਦ ਦੇ ਪੈਟਰਨ ਨੂੰ ਬਦਲਿਆ
ਉਨ੍ਹਾਂ ਕਿਹਾ ਕਿ ਮਹਾਮਾਰੀ ਨੇ ਖਰੀਦ ਦੇ ਪੈਟਰਨ ਨੂੰ ਬਦਲ ਦਿੱਤਾ ਹੈ ਅਤੇ ਡਿਜੀਟਲ ਐਂਗੇਜਮੈਂਟ ’ਤੇ ਹਾਂ-ਪੱਖੀ ਅਸਰ ਪਾਇਆ ਹੈ। ਹੁਣ ਡਿਜੀਟਲ ਰਿਸਰਚ ਜ਼ਿਆਦਾ ਹੋਣ ਲੱਗੀ ਹੈ ਅਤੇ ਆਡੀ ਨੇ ਤੁਰੰਤ ਖਰੀਦ ਸਬੰਧੀ ਇਸ ਤਰੀਕੇ ’ਚ ਬਦਲਾਅ ਨੂੰ ਸਮਝਿਆ। ਹੁਣ ਲੋਕਾਂ ਨੂੰ ਤੁਰੰਤ ਆਪਣੇ ਹੱਥਾਂ ’ਚ ਜਾਣਕਾਰੀ ਚਾਹੀਦੀ ਹੈ। ਤਰੀਕੇ ’ਚ ਇਸ ਬਦਲਾਅ ਕਾਰਣ ਅਸੀਂ ਡਿਜੀਟਲੀਕਰਨ ’ਤੇ ਜ਼ੋਰ ਦਿੱਤਾ। ਆਨਲਾਈਨ ਸੇਲਸ ਅਤੇ ਸਰਵਿਸ ਪੇਸ਼ ਕਰਨ ਦੇ ਨਾਲ ਅਸੀ ਂ ਡਿਜੀਟਲ ਤਜ਼ਰਬੇ ਨੂੰ ਆਪਣੇ ਗਾਹਕਾਂ ਦੇ ਲਿਵਿੰਗ ਰੂਮ ਤੱਕ ਲੈ ਗਏ ਅਤੇ ਉਨ੍ਹਾਂ ਨੂੰ ਇਹ ਸਹੂਲਤ ਦਿੱਤੀ ਕਿ ਉਹ ਆਨਲਾਈਨ ਹੀ ਆਪਣੀ ਪਸੰਦੀਦਾ ਆਡੀ ਕਾਰ ਖਰੀਦ ਸਕਣ।

ਸਾਡੀ ਵੈੱਬਸਾਈਟ ’ਤੇ ਹੋਣ ਵਾਲੇ ਵਿਜ਼ਿਟ ’ਚ 35 ਫ਼ੀਸਦੀ ਦਾ ਵਾਧਾ

ਉਨ੍ਹਾਂ ਕਿਹਾ ਕਿ ਮਈ 2020 ’ਚ ਡਿਜੀਟਲ ਸੇਲਸ ਅਤੇ ਸਰਵਿਸ ਪੇਸ਼ ਕਰਨ ਮਗਰੋ ਅਜਿਹੇ ਲੋਕਾਂ ਦੀ ਗਿਣਤੀ ’ਚ ਤੇਜ਼ ਵਾਧਾ ਹੋਇਆ ਹੈ ਜੋ ਸਾਡੇ ਤੱਕ ਡਿਜੀਟਲ ਪਲੇਟਫਾਰਮ ਰਾਹੀਂ ਪੁੱਜੇ ਹਨ, ਬੀਤੇ ਸਾਲ ਦੇ ਮੁਕਾਬਲੇ ਸਾਡੀ ਵੈੱਬਸਾਈਟ ’ਤੇ ਹੋਣ ਵਾਲੇ ਵਿਜ਼ਿਟ ’ਚ 35 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਵੈੱਬਸਾਈਟ ’ਤੇ ਕਾਨਫੀਗ੍ਰੇਸ਼ਨ ’ਚ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਆਡੀ ਇੰਡੀਆ ਦੀ 18-20 ਫ਼ੀਸਦੀ ਲੀਡ ਜੈਨਰੇਸ਼ਨ ਆਨਲਾਈਨ ਚੈਨਲਾਂ ਰਾਹੀਂ ਹੋਈ ਹੈ ਜੋ ਖਰੀਦ ’ਚ ਤਬਦੀਲ ਹੁੰਦੀ ਹੈ ਅਤੇ ਇਸ ਪਹਿਲੂ ’ਤੇ ਵਾਧਾ ਹੁੰਦਾ ਜਾ ਰਿਹਾ ਹੈ। ਵੱਡੇ ਪੱਧਰ ’ਤੇ ਇਸ ਤਰ੍ਹਾਂ ਨਾਲ ਲੋਕਾਂ ਤੱਕ ਪੁੱਜਣ ’ਚ ਅਜੇ ਸਮਾਂ ਹੈ ਪਰ ਫਿਰ ਵੀ ਲੋਕ ਹੁਣ ਡਿਜੀਟਲ ਮਾਧਿਅਮ ਲਈ ਤਿਆਰ ਹਨ ਅਤੇ ਭਵਿੱਖ ’ਚ ਇਸ ਨੂੰ ਅਪਨਾਉਣ ਵਾਲਿਆਂ ਦੀ ਗਿਣਤੀ ’ਚ ਯਕੀਨੀ ਰੂਪ ’ਚ ਵਾਧਾ ਹੋਵੇਗਾ।


Sanjeev

Content Editor

Related News