ATM 'ਚੋਂ ਪੈਸੇ ਨਾ ਨਿਕਲਣ 'ਤੇ ਵੀ ਲੱਗਣ ਵਾਲਾ ਚਾਰਜ ਹੋ ਸਕਦਾ ਹੈ ਖ਼ਤਮ

Monday, Jan 25, 2021 - 02:45 PM (IST)

ATM 'ਚੋਂ ਪੈਸੇ ਨਾ ਨਿਕਲਣ 'ਤੇ ਵੀ ਲੱਗਣ ਵਾਲਾ ਚਾਰਜ ਹੋ ਸਕਦਾ ਹੈ ਖ਼ਤਮ

ਨਵੀਂ ਦਿੱਲੀ- ਜੇਕਰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਸਰਬ ਭਾਰਤੀ ਬੈਂਕ ਡਿਪਾਜ਼ਿਟਰਸ ਸੰਗਠਨ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਮੰਨ ਲੈਂਦਾ ਹੈ ਤਾਂ ਏ. ਟੀ. ਐੱਮ. ਵਿਚੋਂ ਪੈਸੇ ਨਾ ਨਿਕਲਣ ਦੀ ਸੂਰਤ ਵਿਚ ਲੱਗਣ ਵਾਲਾ ਚਾਰਜ ਹਟ ਸਕਦਾ ਹੈ।

ਹੁਣ ਤੱਕ ਦੇ ਨਿਯਮਾਂ ਅਨੁਸਾਰ, ਜੇਕਰ ਤੁਸੀਂ ਕਿਸੇ ਬੈਂਕ ਦੇ ਏ. ਟੀ. ਐੱਮ. ਤੋਂ ਪੈਸੇ ਕਢਾਉਣ ਜਾਂਦੇ ਹੋ ਅਤੇ ਉਸ ਸਮੇਂ ਤੁਹਾਨੂੰ ਕਿਸੇ ਕਾਰਨ ਏ. ਟੀ. ਐੱਮ. ਵਿਚੋਂ ਪੈਸੇ ਨਹੀਂ ਮਿਲਦੇ ਤਾਂ ਉਸ ਸਥਿਤੀ ਵਿਚ ਵੀ ਚਾਰਜ ਲੱਗਦਾ ਹੈ। ਹਾਲਾਂਕਿ, ਇਹ ਚਾਰਜ ਤੁਹਾਡੀ ਏ. ਟੀ. ਐੱਮ. ਤੋਂ ਪੈਸੇ ਕਢਾਉਣ ਦੀ ਮੁਫ਼ਤ ਸੀਮਾ ਖ਼ਤਮ ਹੋਣ ਤੋਂ ਬਾਅਦ ਹੀ ਲੱਗਦਾ ਹੈ।

ਇਸ ਤਰ੍ਹਾਂ ਦੇ 'ਡਿਕਲਾਈਨ ਟ੍ਰਾਂਜੈਕਸ਼ਨ' 'ਤੇ 25 ਰੁਪਏ ਚਾਰਜ ਅਤੇ ਇਸ 'ਤੇ ਜੀ. ਐੱਸ. ਟੀ. ਲੱਗਦਾ ਹੈ। ਦਰਅਸਲ, ਬੈਂਕ ਭਾਸ਼ਾ ਵਿਚ ਇਸ ਨੂੰ ਡਿਜੀਟਲ ਚੈੱਕ ਬਾਊਂਸ ਕਿਹਾ ਜਾਂਦਾ ਹੈ, ਯਾਨੀ ਤੁਹਾਡਾ ਚੈੱਕ ਕਿਸੇ ਵੀ ਵਜ੍ਹਾ ਨਾਲ ਬਾਊਂਸ ਹੁੰਦਾ ਹੈ ਤਾਂ ਤੁਹਾਨੂੰ 200 ਤੋਂ 500 ਰੁਪਏ ਦਾ ਚਾਰਜ ਦੇਣਾ ਹੁੰਦਾ ਹੈ। ਇਸੇ ਤਰ੍ਹਾਂ ਡਿਜੀਟਲ ਤਰੀਕੇ ਨਾਲ ਏ. ਟੀ. ਐੱਮ. ਵਿਚ ਜੇਕਰ ਤੁਹਾਡਾ ਪੈਸਾ ਨਹੀਂ ਨਿਕਲਦਾ ਹੈ ਤਾਂ ਵੀ ਬੈਂਕ ਇਸ ਨੂੰ ਤੁਹਾਡੀ ਟ੍ਰਾਂਜੈਕਸ਼ਨ ਮੰਨ ਲੈਂਦਾ ਹੈ।

ਸੰਗਠਨ ਨੇ ਆਰ. ਬੀ. ਆਈ. ਨੂੰ ਕਿਹਾ ਹੈ ਕਿ ਇਸ ਤਰ੍ਹਾਂ ਦਾ ਚਾਰਜ ਸਹੀ ਨਹੀਂ ਹੈ। ਇਸੇ ਵਜ੍ਹਾ ਨਾਲ ਲੋਕ ਡਿਜੀਟਲ ਹੋਣ ਦੀ ਬਜਾਏ ਡਿਜੀਟਲ ਤੋਂ ਦੂਰ ਜਾ ਰਹੇ ਹਨ। ਹਾਲਾਂਕਿ, ਇਸ ਤਰ੍ਹਾਂ ਦੇ ਜ਼ਿਆਦਾਤਰ ਲੈਣ-ਦੇਣ ਉਹ ਹੁੰਦੇ ਹਨ ਜਿਨ੍ਹਾਂ ਦੇ ਖਾਤੇ ਵਿਚ ਬਕਾਇਆ ਨਹੀਂ ਹੁੰਦਾ ਹੈ ਅਤੇ ਫਿਰ ਵੀ ਕਈ ਵਾਰ ਅਣਜਾਣੇ ਵਿਚ ਏ. ਟੀ. ਐੱਮ. ਵਿਚੋਂ ਪੈਸੇ ਕਢਾਉਣ ਦੀ ਕੋਸ਼ਿਸ਼ ਕਰਦੇ ਹਨ। ਸੰਗਠਨ ਨੇ ਕਿਹਾ ਕਿ ਇਹ ਚਾਰਜ ਹਟਾ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸੰਗਠਨ ਨੇ ਰਿਜ਼ਰਵ ਬੈਂਕ ਗਵਰਨਰ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਅਗਲੀ ਮੁਦਰਾ ਨੀਤੀ ਸਮੀਖਿਆ ਵਿਚ ਵਿਆਜ ਦਰਾਂ ਵਿਚ ਕੋਈ ਕਟੌਤੀ ਨਾ ਕੀਤੀ ਜਾਵੇ ਕਿਉਂਕਿ ਮਹਿੰਗਾਈ ਦਰ ਜ਼ਿਆਦਾ ਹੈ।


author

Sanjeev

Content Editor

Related News