ਰੇਲਵੇ ਦੀ ਕਮਾਈ ਹੁਣ ਤੱਕ ਸਭ ਤੋਂ ਹੇਠਲੇ ਪੱਧਰ 'ਤੇ, ਵਿਭਾਗ ਨੇ ਰੋਕੇ ਕਈ ਕੰਮ
Sunday, Nov 08, 2020 - 06:35 PM (IST)
ਨਵੀਂ ਦਿੱਲੀ — ਕੋਰੋਨਾ ਪੀਰੀਅਡ ਦੌਰਾਨ ਭਾਰਤੀ ਰੇਲਵੇ ਦੀ ਸਥਿਤੀ ਬਹੁਤ ਹੀ ਖ਼ਰਾਬ ਹੋ ਗਈ ਹੈ। ਸਥਿਤੀ ਕਿੰਨੀ ਮਾੜੀ ਰਹੀ ਹੈ ਅਸੀਂ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾ ਸਕਦੇ ਹਾਂ ਕਿ ਰੇਲਵੇ ਦੀ ਕਮਾਈ ਕੋਰੋਨਾ ਅਵਧੀ ਤੋਂ ਪਹਿਲਾਂ ਦੇ ਸਿਰਫ਼ 10% ਦੇ ਬਰਾਬਰ ਰਹਿ ਗਈ ਹੈ। ਭਾਵ ਅਜਿਹਾ ਕਿਹਾ ਜਾ ਸਕਦਾ ਹੈ ਕਿ ਰੇਲਵੇ ਦੀ ਕਮਾਈ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਘੱਟ ਪੱਧਰ ਨੂੰ ਛੋਹ ਲਿਆ ਹੈ। ਰੇਲ ਦੀ ਮਾਲ ਢੁਆਈ 'ਤੇ ਡੂੰਘਾ ਪ੍ਰਭਾਵ ਪਿਆ ਹੈ। ਦੂਜੇ ਪਾਸੇ ਬਹੁਤ ਸਾਰੀਆਂ ਯਾਤਰੀ ਰੇਲ ਗੱਡੀਆਂ ਅਜੇ ਵੀ ਖੜੀਆਂ ਹਨ, ਜਿਸ ਕਾਰਨ ਰੇਲਵੇ ਦੇ ਮਾਲੀਏ ਨੂੰ ਵੱਡਾ ਝਟਕਾ ਲੱਗਾ ਹੈ।
ਇਹ ਵੀ ਪੜ੍ਹੋ : ਕੀ ਤੁਸੀਂ ਵੀ ਵਰਲਡ ਬੈਂਕ ਕ੍ਰੈਡਿਟ ਕਾਰਡ ਲਈ ਦਿੱਤੀ ਹੈ ਅਰਜ਼ੀ? ਤਾਂ ਹੋ ਜਾਓ ਸਾਵਧਾਨ!
ਰੇਲਵੇ ਨੇ ਕਮਾਈ ਘਟਣ ਕਾਰਨ ਤਕਰੀਬਨ 2700 ਕਰੋੜ ਰੁਪਏ ਦੇ ਕੋਚਾਂ ਦੇ ਅਪਗ੍ਰੇਡ ਕਰਨ ਦਾ ਕੰਮ ਵੀ ਬੰਦ ਕਰ ਦਿੱਤਾ ਹੈ। ਰੇਲਵੇ ਨੇ ਕੁਝ ਸਮੇਂ ਲਈ ਸਮਾਰਟ ਕੋਚ, ਬਾਇਓ ਵੈਕਿਊਮ ਟਾਇਲਟ, ਐਂਟੀ ਗਰੈਵਿਟੀ ਕੋਟਿੰਗ ਅਤੇ ਕੋਚਾਂ ਦੇ ਨਵੀਨੀਕਰਣ ਨੂੰ ਅਜੇ ਕੁਝ ਦੇਰ ਲਈ ਟਾਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਯਾਤਰੀਆਂ ਦੀਆਂ ਸਹੂਲਤਾਂ ਜਾਂ ਕਿਸੇ ਹੋਰ ਕਿਸਮ ਦੇ ਪ੍ਰਾਜੈਕਟ ਦੀ ਸਹੂਲਤ ਨਾਲ ਜੁੜੇ ਪ੍ਰਾਜੈਕਟ ਨੂੰ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ, ਜਾਂ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Drug Case : ਬਾਲੀਵੁੱਡ ਦੇ ਕਈ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਘਰ NCB ਦਾ ਛਾਪਾ
ਹਾਲਾਂਕਿ ਰਾਏਬਰੇਲੀ ਦੀ ਮਾਡਰਨ ਕੋਚ ਫੈਕਟਰੀ ਨੂੰ 100 ਸਮਾਰਟ ਕੋਚ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ। 200 ਹੋਰ ਨਵੇਂ ਸਮਾਰਟ ਕੋਚ ਬਣਾਉਣ ਦਾ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਮਾਰਟ ਕੋਚਾਂ ਵਿਚ ਸੈਂਸਰ ਸਥਾਪਿਤ ਕੀਤੇ ਗਏ ਹਨ ਜੋ ਬੇਅਰਿੰਗ, ਪਹੀਏ ਜਾਂ ਰੇਲਵੇ ਟਰੈਕ ਵਿਚ ਕਿਸੇ ਵੀ ਪ੍ਰੇਸ਼ਾਨੀ ਦਾ ਪਤਾ ਲਗਾ ਸਕਦੇ ਹਨ। ਇਨ੍ਹਾਂ ਸਮਾਰਟ ਕੋਚਣ ਰਾਹੀਂ ਰੇਲਵੇ ਦੀ ਕੁਸ਼ਲਤਾ ਹੋਰ ਵਧੇਗੀ।
ਇਹ ਵੀ ਪੜ੍ਹੋ : 8 ਨਵੰਬਰ : PM ਮੋਦੀ ਦੇ ਇਕ ਫੈਸਲੇ ਨੇ ਪੂਰੇ ਦੇਸ਼ 'ਚ ਪਾ ਦਿੱਤੀਆਂ ਸਨ ਭਾਜੜਾਂ