ਅਸਾਮ ਤੋਂ ਅਸਮਿਆ ਬਰਮੀ ਅੰਗੂਰ ਦੀ ਦੁਬਈ ਨੂੰ ਬਰਾਮਦ
Monday, Jun 28, 2021 - 02:07 AM (IST)
ਗੁਹਾਟੀ- ਪੂਰਬ-ਉੱਤਰ ਤੋਂ ਖੇਤੀਬਾੜੀ ਅਤੇ ਪ੍ਰੋਸੈੱਸਡ ਖੁਰਾਕੀ ਉਤਪਾਦਾਂ ਦੀ ਬਰਾਮਦ (ਐਕਸਪੋਰਟ) ਨੂੰ ਉਤਸ਼ਾਹ ਦੇਣ ਦੀ ਇਕ ਵੱਡੀ ਪਹਿਲ ਦੇ ਤਹਿਤ ਇੱਥੋਂ ਅਸਮਿਆ ਬਰਮੀ ਅੰਗੂਰ ਦੀ ਖੇਪ ਨੂੰ ਦੁਬਈ ਭੇਜਿਆ ਗਿਆ ਹੈ। ਇਸ ਅੰਗੂਰ ਨੂੰ ਅਸਾਮੀ ’ਚ ‘ਲੇਤੇਕੂ’ ਕਿਹਾ ਜਾਂਦਾ ਹੈ। ਇਹ ਵਿਟਾਮਿਨ ਸੀ ਅਤੇ ਆਇਰਨ ਨਾਲ ਭਰਪੂਰ ਫਲ ਹੈ। ਇਸ ਦੀ ਪੈਕਿੰਗ ਅਸਾਮ ਦੇ ਦਰਾਂਗ ਜ਼ਿਲੇ ਦੇ ਕੁਲੈਕਸ਼ਨ ਕੇਂਦਰ ’ਚ ਕੀਤੀ ਗਈ ਹੈ।
ਇਹ ਖ਼ਬਰ ਪੜ੍ਹੋ- WI v RSA : ਵਿੰਡੀਜ਼ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ
ਖੇਤੀਬਾੜੀ ਅਤੇ ਪ੍ਰੋਸੈੱਸਡ ਖੁਰਾਕੀ ਉਤਪਾਦ ਬਰਾਮਦ ਵਿਕਾਸ ਅਥਾਰਿਟੀ (ਏਪੀਡਾ) ਨੇ ਬਿਆਨ ’ਚ ਇਹ ਜਾਣਕਾਰੀ ਦਿੱਤੀ। ਇਸ ਖੇਪ ਦੀ ਬਰਾਮਦ ਏਪੀਡਾ ਦੇ ਰਜਿਸਟਰਡ ਕੇਇਗਾ ਐਗ਼ਜਿਮ ਪ੍ਰਾਈਵੇਟ ਲਿ. ਨੇ ਗੁਹਾਟੀ ਹਵਾਈ ਅੱਡੇ ਤੋਂ ਦਿੱਲੀ ਦੇ ਰਸਤੇ ਦੁਬਈ ਕੀਤੀ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਏਪੀਡਾ ਵੱਲੋਂ ਪੂਰਬ-ਉੱਤਰੀ ਸੂਬਿਆਂ ਨੂੰ ਖੇਤੀਬਾੜੀ ਅਤੇ ਪ੍ਰੋਸੈੱਸਡ ਖੁਰਾਕੀ ਉਤਪਾਦਾਂ ਦੀ ਬਰਾਮਦ ਦੇ ਨਕਸ਼ੇ ’ਤੇ ਲਿਆਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲ ’ਚ ਏਪੀਡਾ ਨੇ ਅਸਾਮ ਤੋਂ ਅਮਰੀਕਾ ਨੂੰ ‘ਰੈੱਡ ਰਾਈਸ’ ਦੀ ਬਰਾਮਦ ’ਚ ਸਹਿਯੋਗ ਦਿੱਤਾ ਹੈ।
ਇਹ ਖ਼ਬਰ ਪੜ੍ਹੋ- ਡਰੋਨ ਹਮਲੇ ਤੋਂ ਬਾਅਦ ਜੰਮੂ ਦੇ ਭੀੜ ਵਾਲੇ ਇਲਾਕੇ 'ਚੋਂ ਮਿਲਿਆ IED, ਪੁਲਸ ਨੇ ਵਧਾਈ ਸੁਰੱਖਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।