ਏਸ਼ੀਆਈ ਬਜ਼ਾਰ ਵਿਚ ਵਾਧਾ, ਅਮਰੀਕੀ ਮਾਰਕੀਟ ਵੀ ਮਜ਼ਬੂਤ

08/09/2019 10:51:31 AM

 

ਮੁੰਬਈ — ਗਲੋਬਲ ਸੰਕੇਤਾਂ 'ਤੇ ਨਜ਼ਰ ਮਾਰੀਏ ਤਾਂ ਏਸ਼ੀਆਈ ਬਜ਼ਾਰਾਂ ਵਿਚ ਮਜ਼ਬੂਤੀ ਨਾਲ ਕਾਰੋਬਾਰ ਹੁੰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ SGX Nifty 'ਚ ਸੁਸਤੀ ਨਜ਼ਰ ਆ ਰਹੀ ਹੈ। ਕੱਲ੍ਹ ਦੇ ਕਾਰੋਬਾਰ 'ਚ ਅਮਰੀਕੀ ਬਜ਼ਾਰ ਜ਼ੋਰਦਾਰ ਤੇਜ਼ੀ ਨਾਲ ਬੰਦ ਹੋਏ ਸਨ। ਡਾਓ ਕੱਲ੍ਹ 370 ਅੰਕ ਚੜ੍ਹ ਕੇ ਬੰਦ ਹੋਣ 'ਚ ਕਾਮਯਾਬ ਰਿਹਾ ਸੀ। ਇਸ ਦੌਰਾਨ OPEC ਤੋਂ ਉਤਪਾਦਨ ਕਟੌਤੀ ਦੀ ਉਮੀਦ 'ਚ ਕਰੂਡ ਕੀਮਤਾਂ 'ਚ 2.5 ਫੀਸਦੀ ਦੀ ਰਿਕਵਰੀ ਨਜ਼ਰ ਆ ਰਹੀ ਹੈ। ਹਾਲਾਂਕਿ ਗੋਲਡ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਸਿਲਸਿਲਾ ਜਾਰੀ ਹੈ। ਕੋਮੈਕਸ 'ਚ ਇਸ ਵਿਚ 1500 ਡਾਲਰ ਦੇ ਉੱਪਰ ਕਾਰੋਬਾਰ ਹੋ ਰਿਹਾ ਹੈ। 

ਵਿਦੇਸ਼ੀ ਬਜ਼ਾਰ ਤੋਂ ਸੰਕੇਤਾਂ ਦੀ ਗੱਲ ਕਰੀਏ ਤਾਂ ਅਮਰੀਕੀ ਬਜ਼ਾਰ ਜ਼ੋਰਦਾਰ ਤੇਜ਼ੀ ਨਾਲ ਬੰਦ ਹੋਏ ਸਨ। ਕੱਲ੍ਹ ਡਾਓ ਕਰੀਬ 1.5 ਫੀਸਦੀ ਅਤੇ ਨੈਸਡੈਕ 2 ਫੀਸਦੀ ਤੋਂ ਜ਼ਿਆਦਾ ਚੜ੍ਹਿਆ ਸੀ। ਟੇਕ ਸ਼ੇਅਰਾਂ ਵਿਚ ਮਜ਼ਬੂਤੀ ਨਾਲ ਬਜ਼ਾਰ 'ਚ ਤੇਜ਼ੀ ਆਈ। ਦੂਜੇ ਪਾਸੇ 10 ਸਾਲ ਦੀ ਬਾਂਡ ਯੀਲਡ 'ਚ ਹੇਠਲੇ ਪੱਧਰਾਂ ਤੋਂ ਸੁਧਾਰ ਦੇਖਣ ਨੂੰ ਮਿਲਿਆ। ਚੀਨ ਨੇ ਯੁਆਨ ਦਾ ਭਾਅ 7.0136 ਡਾਲਰ ਤੈਅ ਕੀਤਾ ਹੈ। 

ਅਮਰੀਕੀ ਬਜ਼ਾਰ ਦੀ ਚਾਲ 'ਤੇ ਨਜ਼ਰ ਮਾਰੀਏ ਤਾਂ ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਡਾਓ ਜੋਂਸ 371.12 ਅੰਕ ਯਾਨੀ ਕਿ 1.43 ਫੀਸਦੀ ਦੀ ਤੇਜ਼ੀ ਨਾਲ 26,378.19 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 176.33 ਅੰਕ ਯਾਨੀ 2.24 ਫੀਸਦੀ ਦੀ ਮਜ਼ਬੂਤੀ ਦੇ ਨਾਲ 7,547.31 ਦੇ ਪੱਧਰ 'ਤੇ ਬੰਦ ਹੋਇਆ ਹੈ। ਐਸ.ਐਂਡ.ਪੀ. 500 ਇੰਡੈਕਸ 54.11 ਅੰਕ ਯਾਨੀ 1.88 ਫੀਸਦੀ ਦੇ ਵਾਧੇ ਨਾਲ 2,938.09 ਦੇ ਪੱਧਰ 'ਤੇ ਬੰਦ ਹੋਇਆ।


Related News