ASIA ਬਾਜ਼ਾਰਾਂ 'ਚ ਗਿਰਾਵਟ, SGX ਨਿਫਟੀ 11,000 ਤੋਂ ਥੱਲ੍ਹੇ

09/17/2019 8:22:33 AM

ਨਵੀਂ ਦਿੱਲੀ— ਤੇਲ ਕੀਮਤਾਂ 'ਚ ਭਾਰੀ ਉਛਾਲ ਕਾਰਨ ਨਿਵੇਸ਼ਕਾਂ ਦੀ ਚਿੰਤਾ ਵਧਣ ਨਾਲ ਸਟਾਕਸ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਬੀਤੇ ਦਿਨ ਨਾਲੋਂ ਬਾਜ਼ਾਰ ਹਲਕੀ ਗਿਰਾਵਟ 'ਚ ਹਨ। ਏਸ਼ੀਆਈ ਬਾਜ਼ਾਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਸਾਊਦੀ ਅਰਾਮਕੋ ਦੇ ਦੋ ਤੇਲ ਪਲਾਂਟਾਂ 'ਤੇ ਡਰੋਨ ਹਮਲੇ ਕਾਰਨ ਵਿਸ਼ਵ ਦੀ 5 ਫੀਸਦੀ ਸਪਲਾਈ ਪ੍ਰਭਾਵਿਤ ਹੋਈ ਹੈ। ਪਿਛਲੇ ਸੈਸ਼ਨ 'ਚ ਕੀਮਤਾਂ 'ਚ ਉਛਾਲ ਮਗਰੋਂ ਤੇਲ ਫੋਕਸ 'ਚ ਹੈ।
 

 

ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.7 ਫੀਸਦੀ ਦੀ ਗਿਰਾਵਟ ਨਾਲ 3,008 'ਤੇ ਕਾਰੋਬਾਰ ਕਰ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ 15 ਅੰਕ ਯਾਨੀ 0.14 ਫੀਸਦੀ ਡਿੱਗ ਕੇ 10,990 'ਤੇ ਕਾਰੋਬਾਰ ਕਰ ਰਿਹਾ ਹੈ।
ਜਪਾਨ ਦਾ ਬਾਜ਼ਾਰ ਨਿੱਕੇਈ 'ਚ 25 ਅੰਕ ਯਾਨੀ 0.11 ਦੀ ਹਲਕੀ ਕਮਜ਼ੋਰੀ ਹੈ ਤੇ ਇਹ 21,963.53 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 217 ਅੰਕ ਦੀ ਗਿਰਾਵਟ ਨਾਲ 26,906 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.01 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 2,060 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 14 ਅੰਕ ਯਾਨੀ 0.4 ਫੀਸਦੀ ਦੀ ਹਲਕੀ ਗਿਰਾਵਟ ਨਾਲ 3,190 'ਤੇ ਕਾਰੋਬਾਰ ਕਰ ਰਿਹਾ ਹੈ।


Related News