ASIA ਬਾਜ਼ਾਰਾਂ 'ਚ ਮਿਲੇ-ਜੁਲੇ ਸੰਕੇਤ, SGX ਨਿਫਟੀ 11,100 ਤੋਂ ਪਾਰ

10/09/2019 8:27:14 AM

ਨਵੀਂ ਦਿੱਲੀ— ਇਸ ਹਫਤੇ ਦੇ ਅਖੀਰ 'ਚ ਯੂ. ਐੱਸ. ਤੇ ਚੀਨ ਦਰਮਿਆਨ ਸ਼ੁਰੂ ਹੋਣ ਵਾਲੀ ਉੱਚ ਪੱਧਰੀ ਵਪਾਰਕ ਗੱਲਬਾਤ ਨੂੰ ਲੈ ਕੇ ਵਧ ਰਹੀ ਅਨਿਸ਼ਚਿਤਤਾ ਵਿਚਕਾਰ ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਚੀਨ 'ਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਨਾਲ ਹੋ ਰਹੇ ਦੁਰਵਿਵਹਾਰ ਨੂੰ ਦੇਖਦੇ ਹੋਏ ਵਾਸ਼ਿੰਗਟਨ ਨੇ ਬੀਜਿੰਗ ਦੀਆਂ ਕੁਝ ਫਰਮਾਂ ਨੂੰ ਬਲੈਕ ਲਿਸਟ ਸੂਚੀ 'ਚ ਪਾ ਦਿੱਤਾ ਹੈ। ਉੱਥੇ ਹੀ, ਚੀਨੀ ਵਣਜ ਮੰਤਰਾਲਾ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਚੀਨ ਦੇ ਅੰਦਰੂਨੀ ਮਾਮਲੇ 'ਚ ਦਖਲ”ਬੰਦ ਕਰੇ ਤੇ ਸੰਬੰਧਤ ਸੰਸਥਾਵਾਂ ਨੂੰ“ਜਿੰਨੀ ਜਲਦੀ ਹੋ ਸਕੇ ਸੂਚੀ 'ਚੋਂ ਹਟਾ ਦੇਵੇ।


ਇਨ੍ਹਾਂ ਰਿਪੋਰਟਾਂ ਵਿਚਕਾਰ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.19 ਫੀਸਦੀ ਦੀ ਹਲਕੀ ਮਜਬੂਤੀ ਨਾਲ 2,919 'ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਕਾਰੋਬਾਰ ਦੇ ਸ਼ੁਰੂ 'ਚ ਇਹ ਲਾਲ ਨਿਸ਼ਾਨ 'ਤੇ ਸੀ।।

ਹਾਲਾਂਕਿ, ਐੱਸ. ਜੀ. ਐਕਸ. ਨਿਫਟੀ 38 ਅੰਕ ਯਾਨੀ 0.35 ਫੀਸਦੀ ਚੜ੍ਹ ਕੇ 11,137 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਬਾਜ਼ਾਰ ਨਿੱਕੇਈ 144 ਅੰਕ ਯਾਨੀ 0.67 ਫੀਸਦੀ ਦੀ ਗਿਰਾਵਟ ਨਾਲ 21,442 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 55 ਅੰਕ ਦੀ ਗਿਰਾਵਟ ਨਾਲ 25,838 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ ਅੱਜ ਬੰਦ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 13 ਅੰਕ ਯਾਨੀ 0.43 ਫੀਸਦੀ ਦੀ ਗਿਰਾਵਟ ਨਾਲ 3,097 'ਤੇ ਕਾਰੋਬਾਰ ਕਰ ਰਿਹਾ ਹੈ।


Related News