ASIA ਬਾਜ਼ਾਰਾਂ ''ਚ ਮਿਲੇ-ਜੁਲੇ ਸੰਕੇਤ, SGX ਨਿਫਟੀ ''ਚ ਵੱਡੀ ਗਿਰਾਵਟ
Monday, Sep 16, 2019 - 07:51 AM (IST)

ਨਵੀਂ ਦਿੱਲੀ— ਤੇਲ ਦੀਆਂ ਕੀਮਤਾਂ ਵਧਣ ਨਾਲ ਏਸ਼ੀਆਈ ਸਟਾਕਸ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਸ਼ਨੀਵਾਰ ਨੂੰ ਸਾਊਦੀ ਦੀ ਸਰਕਾਰੀ ਖੇਤਰ ਦੀ ਅਰਾਮਕੋ ਕੰਪਨੀ ਦੇ ਦੋ ਵੱਡੇ ਤੇਲ ਪਲਾਂਟਾਂ 'ਤੇ ਡਰੋਨ ਹਮਲੇ ਹੋਏ ਸਨ। ਸਾਊਦੀ ਨੇ ਆਪਣਾ 50 ਫੀਸਦੀ ਤੇਲ ਉਤਪਾਦਨ ਫਿਲਹਾਲ ਲਈ ਬੰਦ ਕਰ ਦਿੱਤਾ ਹੈ।ਇਸ ਨਾਲ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਣ 'ਤੇ ਬ੍ਰੈਂਟ ਕੱਚਾ ਤੇਲ 11 ਫੀਸਦੀ ਤਕ ਉਛਲ ਚੁੱਕਾ ਹੈ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.09 ਫੀਸਦੀ ਦੀ ਗਿਰਾਵਟ ਨਾਲ 3,028 'ਤੇ ਕਾਰੋਬਾਰ ਕਰ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ 100 ਅੰਕ ਯਾਨੀ 0.91 ਫੀਸਦੀ ਡਿੱਗ ਕੇ 11,010 'ਤੇ ਕਾਰੋਬਾਰ ਕਰ ਰਿਹਾ ਹੈ।
ਜਪਾਨ ਦਾ ਬਾਜ਼ਾਰ ਨਿੱਕੇਈ 'ਚ ਅੱਜ ਛੁੱਟੀ ਹੈ। ਉੱਥੇ ਹੀ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 285 ਅੰਕ ਦੀ ਗਿਰਾਵਟ ਨਾਲ 27,067 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.31 ਫੀਸਦੀ ਦੀ ਮਜਬੂਤੀ ਨਾਲ 2,055 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 12 ਅੰਕ ਯਾਨੀ 0.4 ਫੀਸਦੀ ਦੀ ਗਿਰਾਵਟ ਨਾਲ 3,200 'ਤੇ ਕਾਰੋਬਾਰ ਕਰ ਰਿਹਾ ਹੈ।