ASIA ਬਾਜ਼ਾਰਾਂ 'ਚ ਮਜਬੂਤੀ, SGX ਨਿਫਟੀ 'ਚ 47 ਅੰਕ ਦਾ ਉਛਾਲ

09/18/2019 8:21:21 AM

ਨਵੀਂ ਦਿੱਲੀ— ਯੂ. ਐੱਸ. ਫੈੱਡ ਦੀ ਪਾਲਿਸੀ ਜਾਰੀ ਹੋਣ ਤੋਂ ਪਹਿਲਾਂ ਬਾਜ਼ਾਰਾਂ 'ਚ ਹਲਕੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ, ਸਾਊਦੀ ਦੀ ਸਪਲਾਈ ਫਿਰ ਤੋਂ ਪਹਿਲਾਂ ਵੀ ਸਥਿਤੀ 'ਚ ਬਹਾਲ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਏਸ਼ੀਆਈ ਬਾਜ਼ਾਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਹਾਲਾਂਕਿ, ਕੁਝ ਸਟਾਕਸ ਸੀਮਤ ਦਾਇਰੇ 'ਚ ਹਨ।

 



ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.3 ਫੀਸਦੀ ਦੀ ਮਜਬੂਤੀ ਨਾਲ 2,986 'ਤੇ ਕਾਰੋਬਾਰ ਕਰ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ 47 ਅੰਕ ਯਾਨੀ 0.5 ਫੀਸਦੀ ਵੱਧ ਕੇ 10,889.50 'ਤੇ ਕਾਰੋਬਾਰ ਕਰ ਰਿਹਾ ਹੈ।
ਜਪਾਨ ਦਾ ਬਾਜ਼ਾਰ ਨਿੱਕੇਈ 'ਚ 12 ਅੰਕ ਯਾਨੀ 0.06 ਦੀ ਹਲਕੀ ਤੇਜ਼ੀ ਹੈ ਤੇ ਇਹ 22,013 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 14 ਅੰਕ ਦੀ ਮਜਬੂਤੀ ਨਾਲ 26,803 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.4 ਫੀਸਦੀ ਦੀ ਤੇਜ਼ੀ ਨਾਲ 2,070 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 8 ਅੰਕ ਯਾਨੀ 0.3 ਫੀਸਦੀ ਦੀ ਹਲਕੀ ਗਿਰਾਵਟ ਨਾਲ 3,175 'ਤੇ ਕਾਰੋਬਾਰ ਕਰ ਰਿਹਾ ਹੈ।


Related News