ਅਸ਼ੋਕਾ ਲੇਲੈਂਡ ਦੀ ਵਿਕਰੀ 28 ਫ਼ੀਸਦੀ ਘਟੀ

01/03/2020 12:17:17 AM

ਨਵੀਂ ਦਿੱਲੀ (ਭਾਸ਼ਾ)-ਹਿੰਦੂਜਾ ਸਮੂਹ ਦੀ ਪ੍ਰਮੁੱਖ ਕੰਪਨੀ ਅਸ਼ੋਕਾ ਲੇਲੈਂਡ ਦੀ ਵਪਾਰਕ ਵਾਹਨ ਵਿਕਰੀ ਦਸੰਬਰ ’ਚ 28 ਫ਼ੀਸਦੀ ਘਟ ਕੇ 11,168 ਇਕਾਈ ਰਹਿ ਗਈ। ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ ਕੰਪਨੀ ਨੇ 15,490 ਵਾਹਨ ਵੇਚੇ ਸਨ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕੰਪਨੀ ਨੇ ਕਿਹਾ ਕਿ ਦਸੰਬਰ ’ਚ ਘਰੇਲੂ ਬਾਜ਼ਾਰ ’ਚ ਉਸ ਦੀ ਵਿਕਰੀ 29 ਫ਼ੀਸਦੀ ਘਟ ਕੇ 10,378 ਇਕਾਈ ਰਹਿ ਗਈ, ਜੋ ਦਸੰਬਰ, 2018 ’ਚ 14,718 ਇਕਾਈ ਸੀ। ਸਮੀਖਿਆ ਅਧੀਨ ਮਹੀਨੇ ’ਚ ਕੰਪਨੀ ਦੇ ਦਰਮਿਆਨੇ ਅਤੇ ਭਾਰੀ ਵਪਾਰਕ ਵਾਹਨਾਂ ਦੀ ਵਿਕਰੀ 40 ਫ਼ੀਸਦੀ ਘਟ ਕੇ 6369 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ 10,621 ਇਕਾਈ ਸੀ। ਇਸੇ ਤਰ੍ਹਾਂ ਕੰਪਨੀ ਦੇ ਹਲਕੇ ਵਪਾਰਕ ਵਾਹਨਾਂ ਦੀ ਵਿਕਰੀ 2 ਫ਼ੀਸਦੀ ਘਟ ਕੇ 4009 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ 4,097 ਇਕਾਈ ਸੀ।

ਓਧਰ ਬਜਾਜ ਆਟੋ ਦੀ ਕੁਲ ਵਿਕਰੀ 3 ਫ਼ੀਸਦੀ ਘਟ ਕੇ 3,36,055 ਇਕਾਈ ਰਹਿ ਗਈ। ਕੰਪਨੀ ਨੇ ਕਿਹਾ ਕਿ ਸਮੀਖਿਆ ਅਧੀਨ ਮਿਆਦ ’ਚ ਘਰੇਲੂ ਬਾਜ਼ਾਰ ’ਚ ਉਸ ਦੀ ਵਿਕਰੀ 15 ਫ਼ੀਸਦੀ ਘਟ ਕੇ 1,53,163 ਇਕਾਈ ’ਤੇ ਆ ਗਈ। ਘਰੇਲੂ ਬਾਜ਼ਾਰ ’ਚ ਕੰਪਨੀ ਦੀ ਮੋਟਰਸਾਈਕਲ ਵਿਕਰੀ 21 ਫ਼ੀਸਦੀ ਘਟ ਕੇ 1,24,125 ਇਕਾਈ ’ਤੇ ਆ ਗਈ, ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ 1,57,252 ਇਕਾਈ ਰਹੀ ਸੀ। ਕੰਪਨੀ ਦੀ ਬਰਾਮਦ 13 ਫ਼ੀਸਦੀ ਵਧ ਕੇ 1,60,677 ਇਕਾਈ ’ਤੇ ਪਹੁੰਚ ਗਿਆ। ਇਸੇ ਤਰ੍ਹਾਂ ਵਪਾਰਕ ਵਾਹਨਾਂ ਦੀ ਕੁਲ ਵਿਕਰੀ 8 ਫ਼ੀਸਦੀ ਵਧ ਕੇ 51,253 ਇਕਾਈ ਰਹੀ।


Karan Kumar

Content Editor

Related News