35 ਫੀਸਦੀ ਤੱਕ ਵਧੀਆਂ ਅਰਹਰ ਦੀ ਦਾਲ ਦੀਆਂ ਕੀਮਤਾਂ, 12-15 ਲੱਖ ਟਨ ਦਾਲ ਦੀ ਰਹਿ ਸਕਦੀ ਹੈ ਕਮੀ
Tuesday, Jan 30, 2024 - 11:25 AM (IST)
ਨਵੀਂ ਦਿੱਲੀ (ਇੰਟ.) – ਸਰਕਾਰ ਨੇ ਬੀਤੇ ਹਫਤੇ ਕਿਹਾ ਸੀ ਕਿ ਘਰੇਲੂ ਬਾਜ਼ਾਰ ਵਿਚ ਸਪਲਾਈ ਨੂੰ ਵਧਾਉਣ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਮਾਰਚ, 2025 ਤੱਕ ਅਰਹਰ ਅਤੇ ਮਾਂਹ ਦੀ ਦਾਲ ਦੀ ਦਰਾਮਦ (ਇੰਪੋਰਟ) ਉੱਤੇ ਕੋਈ ਰੋਕ ਨਹੀਂ ਹੋਵੇਗੀ। ਅਰਹਰ ਅਤੇ ਮਾਂਹ ਦੀ ਦਾਲ ਨੂੰ ਫ੍ਰੀ ਕੈਟਾਗਰੀ ਵਿਚ ਰੱਖਿਆ ਗਿਆ ਹੈ, ਯਾਨੀ ਇਨ੍ਹਾਂ ਦੀ ਦਰਾਮਦ ’ਤੇ ਕੋਈ ਰੋਕ ਨਹੀਂ ਰਹੇਗੀ। ਸਰਕਾਰ ਨੇ 15 ਮਈ 2021 ਤੋਂ ‘ਮੁਕਤ ਸ਼੍ਰੇਣੀ’ ਦੇ ਤਹਿਤ ਅਰਹਰ, ਮਾਂਹ ਅਤੇ ਮੂੰਗ ਦਾਲ ਦੀ ਦਰਾਮਦ ਦੀ ਇਜਾਜ਼ਤ ਦਿੱਤੀ ਸੀ ਅਤੇ ਇਹ 31 ਅਕਤੂਬਰ 2021 ਤੱਕ ਵੈਲਿਡ ਸੀ। ਇਸ ਤੋਂ ਬਾਅਦ ਅਰਹਰ ਅਤੇ ਮਾਂਹ ਦੀ ਦਰਾਮਦ ਦੇ ਸਬੰਧ ਵਿਚ ਮੁਕਤ ਵਿਵਸਥਾ ਵਧਾ ਦਿੱਤੀ ਗਈ।
ਇਹ ਵੀ ਪੜ੍ਹੋ : Richest Person: Elon Musk ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਬਰਨਾਰਡ ਅਰਨੌਲਟ
ਮੋਜਾਂਬਿਕ ਤੋਂ ਅਰਹਰ ਦੀ ਦਾਲ ਦੀ ਦਰਾਮਦ ਰੁਕ ਗਈ ਹੈ। ਦੋ ਮੋਜਾਂਬਿਕ ਫਰਮ ਐਕਸਪੋਰਟ ਟਰੇਡਿੰਗ ਗਰੁੱਪ (ਈ. ਟੀ. ਜੀ.) ਅਤੇ ਰਾਇਲ ਗਰੁੱਪ ਵਿਚ ਘਮਸਾਨ ਕਾਰਨ ਇਹ ਪ੍ਰੇਸ਼ਾਨੀ ਸਾਹਮਣੇ ਆਈ ਹੈ। ਦਰਾਮਦ ਰੁਕਣ ਕਾਰਨ ਘਰੇਲੂ ਬਾਜ਼ਾਰ ਵਿਚ ਇਸ ਦੀਆਂ ਕੀਮਤਾਂ 35 ਫੀਸਦੀ ਤੱਕ ਵਧ ਗਈਆਂ। ਨਵੀਂ ਆਮਦ ਤੋਂ ਬਾਅਦ ਵੀ ਕੀਮਤਾਂ ਵਿਚ ਤੇਜ਼ੀ ਹੈ। ਜ਼ਿਕਰਯੋਗ ਹੈ ਕਿ ਅਫਰੀਕਾ ਤੋਂ ਵੱਡੀ ਮਾਤਰਾ ਵਿਚ ਦਾਲਾਂ ਨੂੰ ਖਰੀਦ ਕੇ ਲਿਆਂਦਾ ਜਾਂਦਾ ਹੈ। ਇਕੱਲੇ ਮੋਜਾਂਬਿਕ ਦੀ ਹਿੱਸੇਦਾਰੀ 40 ਫੀਸਦੀ ਹੈ।
ਇਹ ਵੀ ਪੜ੍ਹੋ : ਗਰੀਬਾਂ ਦਾ ਪੱਕਾ ਮਕਾਨ ਬਣਾਉਣ ਦਾ ਸੁਪਨਾ ਹੋਵੇਗਾ ਪੂਰਾ, ਕੇਂਦਰ ਸਰਕਾਰ ਲਿਆ ਸਕਦੀ ਹੈ ਨਵੀਂ ਆਵਾਸ ਯੋਜਨਾ
12-15 ਲੱਖ ਟਨ ਦਾਲ ਦੀ ਰਹਿ ਸਕਦੀ ਹੈ ਕਮੀ
ਇੰਡੀਆ ਪਲਸ ਐਂਡ ਗ੍ਰੇਨਜ਼ ਐਸੋਸੀਏਸ਼ਨ (ਆਈ. ਪੀ. ਜੀ. ਏ.) ਦੇ ਬਿਮਲ ਕੋਠਾਰੀ ਨੇ ਦੱਸਿਆ ਕਿ ਮੋਜਾਂਬਿਕ ਦੀ ਸਮੱਸਿਆ ਪਿਛਲੇ 5 ਮਹੀਨਿਆਂ ਤੋਂ ਚੱਲ ਰਹੀ ਹੈ। ਮੋਜਾਂਬਿਕ ਵਿਚ 1 ਤੋਂ 1.5 ਲੱਖ ਟਨ ਅਰਹਰ ਦੀ ਦਾਲ ਆਉਂਦੀ ਹੈ। ਦੇਸ਼ ਵਿਚ ਅਰਹਰ ਦੀ ਸਪਲਾਈ ਸ਼ੁਰੂ ਹੋ ਗਈ ਹੈ। ਮੰਡੀਆਂ ਵਿਚ ਘਰੇਲੂ ਆਮਦ ਆਉਣੀ ਵੀ ਸ਼ੁਰੂ ਹੋ ਗਈ ਹੈ। ਇਸ ਸਾਲ ਅਰਹਰ ਦੀ ਦਾਲ ਦੀ 12-15 ਲੱਖ ਟਨ ਦੀ ਕਮੀ ਰਹਿ ਸਕਦੀ ਹੈ। ਦੇਸ਼ ਵਿਚ ਦਾਲਾਂ ਦੀ ਮੰਗ ਵਧਣ ਲੱਗੀ ਹੈ। ਆਉਣ ਵਾਲੇ ਸਮੇਂ ਵਿਚ ਕੀਮਤਾਂ ਹੋਰ ਵਧ ਸਕਦੀਆਂ ਹਨ। ਮੋਜਾਂਬਿਕ ਦਾ ਮੁੱਦਾ ਕਈ ਵਾਰ ਸਰਕਾਰ ਦੇ ਸਾਹਮਣੇ ਰੱਖਿਆ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੇ ਧਾਗਿਆਂ ਨਾਲ ਬਣੀ 'ਭਗਵਾਨ ਰਾਮ' ਦੀ ਪੌਸ਼ਾਕ, ਜਾਣੋ ਕਿਸ ਨੇ ਤੇ ਕਿਵੇਂ ਬਣਾਇਆ ਇਹ ਖ਼ਾਸ ਪਹਿਰਾਵਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8