ਅਰਹਰ ਦੀ ਦਾਲ 40 ਫੀਸਦੀ ਤੋਂ ਵੱਧ ਮਹਿੰਗੀ, ਰਾਹਤ ਲਈ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ

11/28/2023 3:44:55 PM

ਨਵੀਂ ਦਿੱਲੀ - ਕੇਂਦਰ ਸਰਕਾਰ ਦਾਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਅਰਹਰ ਦੀ ਦਾਲ ਦੀ ਖਰੀਦ ਵਧਾ ਕੇ 8-10 ਲੱਖ ਟਨ (LMT) ਕਰਨ ਦੀ ਤਿਆਰੀ ਕਰ ਰਹੀ ਹੈ। ਪਹਿਲਾਂ ਯੋਜਨਾ ਸਿਰਫ ਕੁਝ ਲੱਖ ਟਨ ਅਰਹਰ ਦੀ ਦਾਲ ਖਰੀਦਣ ਦੀ ਸੀ। ਅਰਹਰ ਦੀ ਦਾਲ ਦੀ ਖਰੀਦ ਵਧਾ ਕੇ ਸਰਕਾਰ ਇਸ ਦੀਆਂ ਕੀਮਤਾਂ ਨੂੰ ਕੰਟਰੋਲ 'ਚ ਰੱਖਣਾ ਚਾਹੁੰਦੀ ਹੈ। ਅਰਹਰ ਦੀ ਦਾਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 40 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਅਰਹਰ ਦੀ ਦਾਲ ਦੀ ਕੀਮਤ 112 ਰੁਪਏ ਪ੍ਰਤੀ ਕਿਲੋ ਸੀ, ਜੋ ਇਸ ਸਾਲ ਵਧ ਕੇ 158 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਸ਼੍ਰੇਣੀ ਦੇ ਤੌਰ 'ਤੇ ਅਕਤੂਬਰ 'ਚ ਸਾਲਾਨਾ ਆਧਾਰ 'ਤੇ ਦਾਲਾਂ ਦੀ ਪ੍ਰਚੂਨ ਮਹਿੰਗਾਈ ਵਧ ਕੇ 18.79 ਫੀਸਦੀ ਹੋ ਗਈ ਸੀ।

ਇਹ ਵੀ ਪੜ੍ਹੋ :   1 ਦਸੰਬਰ ਤੋਂ ਬਦਲ ਰਹੇ ਸਿਮ ਕਾਰਡ ਖ਼ਰੀਦਣ ਤੇ ਵੇਚਣ ਦੇ ਨਿਯਮ, ਉਲੰਘਣਾ ਹੋਣ 'ਤੇ ਹੋ ਸਕਦੀ ਹੈ ਜੇਲ੍ਹ

ਸਰਕਾਰ ਨੇ ਅਰਹਰ ਦੀ ਦਾਲ ਦੀ ਖਰੀਦ ਵਧਾਉਣ ਦੀ ਤਿਆਰੀ ਅਜਿਹੇ ਸਮੇਂ ਕੀਤੀ ਹੈ ਜਦੋਂ ਅਰਹਰ ਦੇ ਉਤਪਾਦਨ ਹੇਠ ਰਕਬਾ ਘਟਿਆ ਹੈ ਅਤੇ ਇਸ ਦਾ ਉਤਪਾਦਨ ਘੱਟ ਰਹਿ ਸਕਦਾ ਹੈ।

ਇਹ ਵੀ ਪੜ੍ਹੋ :     ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰੇਨ ਬਫੇ ਨੇ ਭਾਰਤੀ ਕੰਪਨੀ ’ਚ ਵੇਚੀ ਹਿੱਸੇਦਾਰੀ, ਹੋਇਆ 800 ਕਰੋੜ ਦਾ ਨੁਕਸਾਨ

ਅਰਹਰ ਦੀ ਦਾਲ ਦੀ ਇਹ ਖਰੀਦ ਕੀਮਤ ਸਥਿਰਤਾ ਫੰਡ (ਪੀ.ਐੱਸ.ਐੱਫ.) ਰਾਹੀਂ ਮਾਰਕੀਟ ਦਰਾਂ 'ਤੇ ਕੀਤੀ ਜਾਵੇਗੀ। ਅਰਹਰ ਦੀ ਦਾਲ ਦੀ ਇਹ ਖਰੀਦ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (ਨੈਫੇਡ) ਅਤੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐਨ.ਸੀ.ਸੀ.ਐਫ.) ਰਾਹੀਂ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਇਹ ਸਰਕਾਰੀ ਏਜੰਸੀਆਂ ਕਿਸਾਨਾਂ ਤੋਂ ਸਿੱਧੀ ਖਰੀਦ ਕਰਨਗੀਆਂ। ਸਾਉਣੀ ਦੀ ਫਸਲ ਦੀ ਆਮਦ ਦੇ ਨਾਲ ਹੀ ਅਰਹਰ ਦੀ ਦਾਲ ਦੀ ਖਰੀਦ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ :   ਇਕ ਟਵੀਟ ਕਾਰਨ ਐਲੋਨ ਮਸਕ ਨੂੰ ਵੱਡਾ ਝਟਕਾ, ਅਰਬਾਂ ਦਾ ਹੋ ਸਕਦਾ ਹੈ ਨੁਕਸਾਨ!

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News