ਆਰਸੇਲਰਮਿੱਤਲ ਇੰਡੀਆ ਦੀ ਬੋਲੀ ਨੂੰ ਮਿਲੀ ਮਨਜ਼ੂਰੀ

Thursday, Jan 20, 2022 - 06:41 PM (IST)

ਆਰਸੇਲਰਮਿੱਤਲ ਇੰਡੀਆ ਦੀ ਬੋਲੀ ਨੂੰ ਮਿਲੀ ਮਨਜ਼ੂਰੀ

ਬਿਜਨੈੱਸ ਡੈਸਕ- ਐੱਨ.ਸੀ.ਐੱਲ.ਏ.ਟੀ. ਨੇ ਓਡੀਸ਼ਾ ਸਲਰੀ ਪਾਈਪਲਾਈਨ ਇੰਫਰਾਸਟਰਕਚਰ ਲਿਮਟਿਡ (ਓ.ਐੱਸ.ਆਈ.ਐੱਲ.) ਦੀ ਪ੍ਰਾਪਤੀ ਦੇ ਲਈ ਆਰਸੇਲਮਿੱਤਲ ਇੰਡੀਆ ਵਲੋਂ ਲਗਾਈ ਗਈ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐੱਨ.ਸੀ.ਐੱਲ.ਟੀ.ਸੀ. ਨੇ ਕਰਜ਼ 'ਚ ਮੁੜ ਅਦਾਇਗੀ ਕਰਨ ਵਾਲੀ ਕੰਪਨੀ ਓ.ਐੱਸ.ਆਈ.ਐੱਲ ਲਈ ਲਕਸ਼ਮੀ ਨਿਵਾਸ ਮਿੱਤਲ ਦੀ ਅਗਵਾਈ ਵਾਲੀ ਇਕਾਈ ਆਰਸੇਲਰਮਿੱਤਲ ਇੰਡੀਆ ਵਲੋਂ ਰੱਖੀ ਗਈ ਹੱਲ ਯੋਜਨਾ ਦੇ ਖ਼ਿਲਾਫ਼ ਦਾਇਰ ਅਪੀਲਾਂ ਵੀ ਰੱਦ ਕਰ ਦਿੱਤੀਆਂ। 
ਟ੍ਰਿਬਿਊਨਲ ਦੇ ਜਰਤ ਕੁਮਾਰ ਜੈਨ ਅਤੇ ਕ੍ਰਾਂਤੀ ਨਰਹਰੀ ਦੇ ਦੋ ਮੈਂਬਰੀ ਬੈਂਚ ਨੇ ਐੱਨ.ਸੀ.ਐੱਲ.ਟੀ. ਦੇ ਕਟਕ ਬੈਂਚ ਦੇ ਪਹਿਲੇ ਦਿੱਤੇ ਗਏ ਆਦੇਸ਼ ਨੂੰ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ। ਕਟਕ ਬੈਂਚ ਨੇ ਕੰਪਨੀ ਦੇ ਲਈ ਆਰਸੇਲਰ ਮਿੱਤਲ ਇੰਡੀਆ ਦੀ ਬੋਲੀ ਮਨਜ਼ੂਰ ਕੀਤੀ ਸੀ। ਓ.ਐੱਸ.ਆਈ.ਐੱਲ ਦੀ ਹੱਲ ਪ੍ਰਤੀਕਿਰਿਆ ਨਾਲ ਜੁੜੇ ਸੀਨੀਅਰ ਅਧਿਕਾਰੀ ਰਾਮਜੀ ਸ਼੍ਰੀਨਿਵਾਸਨ ਨੇ ਕਿਹਾ ਕਿ ਐੱਨ.ਸੀ.ਐੱਲ.ਟੀ. ਨੇ ਹੱਲ ਯੋਜਨਾ ਦੇ ਖ਼ਿਲਾਫ਼ ਦਾਇਰ ਸਾਰੀਆਂ ਅਪੀਲਾਂ ਰੱਦ ਕਰ ਦਿੱਤੀਆਂ ਹਨ। ਐੱਨ.ਸੀ.ਐੱਲ.ਟੀ ਨੇ ਆਰਸੇਲਮਿੱਤਲ ਇੰਡੀਆ ਦੇ 2,359 ਕਰੋੜ ਰੁਪਏ ਦੀ ਬੋਲੀ ਨੂੰ 2 ਮਾਰਚ 2020 ਨੂੰ ਮਨਜ਼ੂਰੀ ਦਿੱਤੀ ਸੀ। 


author

Aarti dhillon

Content Editor

Related News