ਹਵਾਬਾਜ਼ੀ ਆਵਾਜਾਈ ਦੀ ਨਿਗਰਾਨੀ ਵਧਾਉਣ ਲਈ DGCA ਵੱਲੋਂ ਕੀਤੀ ਜਾਣਗੀਆਂ 400 ਨਿਯੁਕਤੀਆਂ

Thursday, Sep 22, 2022 - 05:35 PM (IST)

ਹਵਾਬਾਜ਼ੀ ਆਵਾਜਾਈ ਦੀ ਨਿਗਰਾਨੀ ਵਧਾਉਣ ਲਈ DGCA ਵੱਲੋਂ ਕੀਤੀ ਜਾਣਗੀਆਂ 400 ਨਿਯੁਕਤੀਆਂ

ਨਵੀਂ ਦਿੱਲੀ : DGCA ਕੋਲ ਨਿਗਰਾਨੀ ਲਈ ਉੱਚਿਤ ਸਿਖਲਾਈ ਪ੍ਰਾਪਤ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਭਾਰਤ ਦੀ ਨਾਗਰਿਕ ਹਵਾਬਾਜ਼ੀ ਰੈਗੂਲੇਟਰ ਵੱਖ-ਵੱਖ ਸਮਰੱਥਾ ਵਾਲੇ 400 ਮੁਲਾਜ਼ਮਾਂ  ਦੀ ਭਰਤੀ ਕਰੇਗਾ। ਜਾਣਕਾਰਾਂ ਦਾ ਕਿਹਣਾ ਹੈ ਕਿ ਮਹਾਮਾਰੀ ਦੀਆਂ ਪਾਬੰਦੀਆਂ ਤੋਂ ਬਾਅਦ ਭਾਰਤੀ ਏਅਰਲਾਈਨਾਂ ਹਵਾਈ ਯਾਤਰਾਵਾਂ ਵਿਚ ਢਿੱਲ ਦੇਣ ਲਈ ਇਸ ਦੇ ਆਕਾਰ 'ਚ ਵਾਧਾ ਕਰਨਗੇ।

ਵਿੱਤ ਮੰਤਰਾਲੇ ਨੇ ਨਾਗਰਿਕ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੂੰ ਲਗਭਗ 410 ਅਸਾਮੀਆਂ ਲਈ ਸਥਾਈ ਸਟਾਫ਼ ਦੀ ਨਿਯੁਕਤੀ ਕਰਨ ਦੀ ਮੰਨਜੂਰੀ ਦੇ ਦਿੱਤੀ ਹੈ ਜੋ ਕਿ ਇੱਕ ਦਹਾਕੇ ਵਿੱਚ ਸਭ ਤੋਂ ਵੱਧ ਹੈ।

ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਭਾਰਤੀ ਏਅਰਲਾਈਨਜ਼ ਦੇ ਵਪਾਰਕ ਜਹਾਜ਼ਾਂ ਦੀ ਦੁੱਗਣੀ ਹੋਣ ਤੋਂ ਬਾਅਦ ਉਡਾਣਾਂ 'ਚ ਵਾਧਾ ਹੋਇਆ ਹੈ। ਇਸ ਦੌਰਾਨ ਕੋਈ ਵੀ ਨਵੀਂ ਭਰਤੀ ਨਹੀਂ ਕੀਤੀ ਗਈ। ਰੈਗੂਲੇਟਰ ਨੇ ਕੰਮ ਦੇ ਬੋਝ ਨੂੰ ਘੱਟ ਕਰਨ ਲਈ 400 ਨਿਯੁਕਤੀਆਂ ਕੀਤੀਆਂ ਜਾਣਗੀਆਂ।

ਅਧਿਕਾਰੀ ਨੇ ਕਿਹਾ ਆਖ਼ਰੀ ਵਾਰ ਡੀ.ਜੀ.ਸੀ.ਏ. ਨੇ 2014 ਵਿੱਚ ਫੁੱਲ-ਟਾਈਮ ਅਹੁਦਿਆਂ 'ਤੇ ਭਰਤੀ ਕੀਤੀ ਸੀ। ਉਨ੍ਹਾਂ ਦੱਸਿਆ ਕਿ 2014 ਵਿੱਚ ਹਵਾਈ ਜਹਾਜ਼ਾਂ ਦੀ ਗਿਣਤੀ 400 ਤੋਂ ਵੱਧ ਕੇ ਹੁਣ 700 ਹੋ ਗਈ ਹੈ ਪਰ ਇਸ ਦੌਰਾਨ ਕੋਈ ਭਰਤੀ ਨਹੀਂ ਕੀਤੀ ਗਈ।

ਡੀ.ਜੀ.ਸੀ.ਏ. ਦੇ ਕਰੀਬ 1,300 ਮੁਲਾਜ਼ਮ ਹਨ। ਇਹਨਾਂ ਵਿੱਚੋਂ 634 ਵਿਭਾਗਾਂ ਵਿੱਚ ਕੰਮ ਕਰਦੇ ਹਨ ਜੋ 700 ਵਪਾਰਕ ਜਹਾਜ਼ਾਂ ਦੀ ਉਡਾਣ ਸੁਰੱਖਿਆ ਅਤੇ ਹਵਾਈ ਯੋਗਤਾ ਨੂੰ ਦੇਖਦੇ ਹਨ। ਇਸਦੇ ਮੁਕਾਬਲੇ, ਯੂ.ਐੱਸ ਏਵੀਏਸ਼ਨ ਰੈਗੂਲੇਟਰ, ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫ.ਏ.ਏ.) ਕੋਲ 7,700 ਵਪਾਰਕ ਜਹਾਜ਼ਾਂ ਲਈ ਲਗਭਗ 45,000 ਤਕਨੀਕੀ ਸਟਾਫ ਹੈ।

ਹਵਾਬਾਜ਼ੀ ਮੰਤਰਾਲੇ ਮੁਤਾਬਕ ਭਾਰਤੀ ਏਅਰਲਾਈਨਾਂ ਦੁਆਰਾ ਕੋਵਿਡ -19 ਤੋਂ ਬਾਅਦ ਆਪਣੇ ਕਾਰੋਬਾਰਾਂ ਨੂੰ ਦੁਬਾਰਾ ਬਣਾਉਣ ਲਈ ਹਰ ਸਾਲ ਔਸਤਨ, 100 ਜਹਾਜ਼ਾਂ ਨੂੰ ਜੋੜਨ ਦੀ ਸੰਭਾਵਨਾ ਹੈ। DGCA  ਮੁਤਾਬਕ ਅਗਸਤ 2022 ਵਿੱਚ ਭਾਰਤ ਵਿੱਚ ਘਰੇਲੂ ਹਵਾਈ ਆਵਾਜਾਈ ਵਿੱਚ ਸਾਲ-ਦਰ-ਸਾਲ 64 ਫ਼ੀਸਦੀ ਵਾਧਾ ਹੋਇਆ ਜਿਸ ਵਿੱਚ 11 ਮਿਲੀਅਨ ਯਾਤਰੀਆਂ ਨੇ ਯਾਤਰਾ ਕੀਤੀ। ਡੀ.ਜੀ.ਸੀ.ਏ. ਵਿੱਚ ਭਰਤੀਆਂ, ਜੋ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨਦੁਆਰਾ ਕੀਤੀਆਂ ਜਾਣਗੀਆਂ, ਫਲਾਈਟ ਸੁਰੱਖਿਆ, ਹਵਾਈ ਯੋਗਤਾ, ਸਿਖਲਾਈ ਅਤੇ ਮਿਆਰ ਵਿਭਾਗ ਵਿੱਚ ਅਹੁਦਿਆਂ ਲਈ ਹੋਣਗੀਆਂ।
 

ਪਿਛਲੇ ਕੁਝ ਮਹੀਨਿਆਂ ਤੋਂ ਭਾਰਤੀ ਏਅਰਲਾਈਨਾਂ ਵਿੱਚ ਤਕਨੀਕੀ ਖਰਾਬੀ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਧਿਆਨ ਵਿੱਚ ਆਇਆ ਹੈ, ਜਿਸ ਵਿੱਚ ਸਪਾਈਸਜੈੱਟ, ਗੋ ਐਫ.ਆਈ.ਆਰ.ਐਸ.ਟੀ. ਇੰਡੀਗੋ, ਏਅਰ ਇੰਡੀਆ, ਵਿਸਤਾਰਾ ਅਤੇ ਏਅਰ ਇੰਡੀਆ ਐਕਸਪ੍ਰੈਸ ਸ਼ਾਮਲ ਹਨ, ਇੰਜਣ ਵਿੱਚ ਖਰਾਬੀ ਨਾਲ ਸਬੰਧਤ ਹਨ। ਇਸ ਲਈ ਸਮਰੱਥਾ ਵਾਲੇ ਮੁਲਾਜ਼ਮਾ ਦੀ ਭਰਤੀ ਕੀਤੀ ਜਾਵੇਗੀ ਤਾਂ ਜੋ ਭਵਿੱਖ 'ਚ ਅਜਿਹੀਆਂ ਘਟਨਾਵਾਂ ਸਾਹਮਣੇ ਨਾ ਆਉਣ।


 


author

Harnek Seechewal

Content Editor

Related News