DDA ਦੇ EWS ਫਲੈਟਸ ਲਈ 30 ਅਗਸਤ ਤੋਂ ਅਰਜ਼ੀ

08/16/2019 11:10:31 AM

ਨਵੀਂ ਦਿੱਲੀ—ਡੀ.ਡੀ.ਏ. ਨੇ ਮਾਰਚ ਤੋਂ ਬਚੇ ਈ.ਡਬਲਿਊ.ਐੱਸ. ਦੇ ਫਲੈਟਸ ਦੇ ਲਈ ਹਾਊਸਿੰਗ ਸਕੀਮ ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਵਾਰ ਇਹ ਫਲੈਟਸ 10 ਤੋਂ 40 ਫੀਸਦੀ ਤੋਂ ਘਟ ਕੀਮਤ 'ਤੇ ਉਪਲੱਬਧ ਹੋਣਗੇ। ਡੀ.ਡੀ.ਏ. ਦੇ ਅਨੁਸਾਰ ਫਲੈਟਸ ਲਈ 30 ਅਗਸਤ ਤੋਂ ਡੀ.ਡੀ.ਏ. ਦੀ ਵੈੱਬਸਾਈਟ 'ਤੇ ਅਪਲਾਈ ਕੀਤਾ ਜਾ ਸਕਦਾ ਹੈ। ਫਲੈਟਸ ਨਰੇਲਾ ਦੇ ਵੱਖ-ਵੱਖ ਸੈਂਟਰਾਂ 'ਚੋਂ ਹੀ ਉਪਲੱਬਧ ਹੈ।
ਨਰੇਲਾ ਦੇ 1-ਏ, 1-ਬੀ, 1-ਸੀ 'ਚ ਕੰਸਟਰਕਸ਼ਨ ਕਾਸਟ 'ਤੇ 40 ਫੀਸਦੀ ਡਿਸਕਾਊਂਟਸ ਮਿਲ ਰਿਹਾ ਹੈ। ਇਸ ਦੇ ਬਾਅਦ ਫਲੈਟਸ ਦੀ ਕੀਮਤ 17 ਲੱਖ ਤੋਂ ਘਟ ਹੋ ਕੇ 10.89 ਤੋਂ 12.29 ਲੱਖ ਦੇ ਕਰੀਬ ਰਹਿ ਗਈ ਹੈ। ਇਹ ਡਿਸਕਾਊਂਟਸ ਮਾਰਚ 2019 ਦੇ ਈ.ਡਬਲਿਊ.ਐੱਸ.ਦੇ ਬਿਨੈਕਾਰਾਂ ਨੂੰ ਵੀ ਮਿਲੇਗਾ। ਇਸ ਸਕੀਮ 'ਚ ਨਰੇਲਾ ਦੇ ਪਾਕੇਟ ਜੀ-7,ਜੀ-8 ਅਤੇ ਸੈਕਟਰ ਫਾਈਫ 'ਚ 960 ਫਲੈਟਸ ਉਪਲੱਬਧ ਹਨ। ਇਨ੍ਹਾਂ ਫਲੈਟਸ 'ਤੇ 10 ਫੀਸਦੀ ਡਿਸਕਾਊਂਟਸ ਦਿੱਤਾ ਜਾ ਰਿਹਾ ਹੈ। ਇਸ ਦੇ ਬਾਅਦ ਇਨ੍ਹਾਂ ਦੀ ਕੀਮਤ ਸਿਰਫ 9.55 ਲੱਖ ਰੁਪਏ ਹੋ ਗਈ ਹੈ। 
ਡੀ.ਡੀ.ਏ. ਦੇ ਅਨੁਸਾਰ ਡਿਸਕਾਊਂਟਸ ਮਿਲਣ ਦੇ ਬਾਅਦ ਅਸੀਂ ਉਮੀਦ ਕਰ ਰਹੇ ਹਾਂ ਕਿ ਇਨ੍ਹਾਂ ਫਲੈਟਸ ਨੂੰ ਲੋਕ ਪਸੰਦ ਕਰਨਗੇ ਅਤੇ ਕਾਫੀ ਚੰਗੀ ਗਿਣਤੀ 'ਚ ਲੋਕ ਇਸ ਦੇ ਲਈ ਅਰਜ਼ੀ ਕਰਨਗੇ। ਛੇਤੀ ਹੀ ਇਸ ਦੇ ਲਈ ਬੈਂਕਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਜਾਵੇਗੀ ਜਿਸ ਨਾਲ ਲੋਕਾਂ ਨੂੰ ਅਰਜ਼ੀ 'ਚ ਮਦਦ ਮਿਲੇਗੀ।
 


Aarti dhillon

Content Editor

Related News