Apple ਦਾ ਫਲੈਗਸ਼ਿਪ iPhone 14 ਭਾਰਤ 'ਚ ਬਣਨ ਲਈ ਤਿਆਰ, ਕੰਪਨੀ ਨੇ ਖੁਦ ਕੀਤੀ ਪੁਸ਼ਟੀ

Monday, Sep 26, 2022 - 06:06 PM (IST)

Apple ਦਾ ਫਲੈਗਸ਼ਿਪ iPhone 14 ਭਾਰਤ 'ਚ ਬਣਨ ਲਈ ਤਿਆਰ, ਕੰਪਨੀ ਨੇ ਖੁਦ ਕੀਤੀ ਪੁਸ਼ਟੀ

ਨਵੀਂ ਦਿੱਲੀ - ਐਪਲ ਭਾਰਤ ਵਿੱਚ ਆਪਣੇ ਫਲੈਗਸ਼ਿਪ ਆਈਫੋਨ 14 ਦੇ ਨਿਰਮਾਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਡਿਵਾਈਸਾਂ ਦਾ ਨਿਰਮਾਣ ਭਾਰਤ 'ਚ ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ 'ਚ ਕੰਟਰੈਕਟ-ਨਿਰਮਾਤਾ ਫਾਕਸਕਨ ਦੀ ਫੈਕਟਰੀ 'ਚ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਮੇਡ-ਇਨ-ਇੰਡੀਆ ਆਈਫੋਨ 14 ਅਗਲੇ ਕੁਝ ਦਿਨਾਂ 'ਚ ਸਥਾਨਕ ਗਾਹਕਾਂ ਤੱਕ ਪਹੁੰਚਣਾ ਸ਼ੁਰੂ ਕਰ ਦੇਵੇਗਾ। ਭਾਰਤ ਵਿੱਚ ਨਿਰਮਿਤ ਫੋਨ ਭਾਰਤੀ ਬਾਜ਼ਾਰ ਅਤੇ ਨਿਰਯਾਤ ਦੋਵਾਂ ਲਈ ਹੋਣਗੇ। ਐਪਲ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਭਾਰਤ ਵਿੱਚ ਆਈਫੋਨ 14 ਦਾ ਨਿਰਮਾਣ ਕਰਨ ਲਈ ਉਤਸ਼ਾਹਿਤ ਹਾਂ।

ਇਸ ਸਮੇਂ ਐਪਲ ਕੋਲ ਭਾਰਤ ਵਿੱਚ ਆਈਫੋਨ ਬਣਾਉਣ ਲਈ 3 ਗਲੋਬਲ ਪਾਰਟਨਰ ਹਨ- ਵਿਸਟ੍ਰੋਨ, ਫੌਕਸਕਾਨ ਅਤੇ ਪੇਗਾਟਰੋਨ। ਉਹੀ ਕੰਪਨੀਆਂ ਭਾਰਤ ਵਿੱਚ ਵੀ ਆਈਫੋਨ ਅਸੈਂਬਲ ਕਰਦੀਆਂ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਐਪਲ ਲੰਬੇ ਸਮੇਂ ਤੋਂ ਆਈਫੋਨ ਦੇ ਉਤਪਾਦਨ ਨੂੰ ਚੀਨ ਤੋਂ ਬਾਹਰ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਸ਼ਲੇਸ਼ਕਾਂ ਦੇ ਅਨੁਸਾਰ, ਐਪਲ 2025 ਤੱਕ ਚੀਨ ਤੋਂ ਬਾਹਰ ਮੈਕ, ਆਈਪੈਡ, ਐਪਲ ਵਾਚ ਅਤੇ ਏਅਰਪੌਡ ਦੇ ਉਤਪਾਦਨ ਨੂੰ 25 ਪ੍ਰਤੀਸ਼ਤ ਤੱਕ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ : ਰੁਪਏ ’ਚ ਕਮਜ਼ੋਰੀ ਨਾਲ ਵਧੇਗੀ ਹੋਰ ਮਹਿੰਗਾਈ, ਕੱਚੇ ਤੇਲ ਅਤੇ ਜਿਣਸਾਂ ਦੀਆਂ ਵਧਣਗੀਆਂ ਕੀਮਤਾਂ

ਭਾਰਤ ਵਿੱਚ 2017 ਵਿੱਚ ਸ਼ੁਰੂ ਹੋਇਆ ਆਈਫੋਨ ਦਾ ਨਿਰਮਾਣ

ਤੁਹਾਨੂੰ ਦੱਸ ਦੇਈਏ ਕਿ ਕੈਲੀਫੋਰਨੀਆ ਦੇ ਕੂਪਰਟੀਨੋ ਵਿੱਚ ਹੈੱਡਕੁਆਰਟਰ ਵਾਲੇ ਐਪਲ ਨੇ ਭਾਰਤ ਵਿਚ 2017 ਵਿੱਚ ਆਈਫੋਨ SE ਨਾਲ ਭਾਰਤ ਵਿੱਚ ਆਈਫੋਨ ਦਾ ਨਿਰਮਾਣ ਸ਼ੁਰੂ ਕੀਤਾ ਸੀ। ਅੱਜ, ਐਪਲ ਦੇਸ਼ ਵਿੱਚ ਆਪਣੇ ਕੁਝ ਸਭ ਤੋਂ ਉੱਨਤ ਆਈਫੋਨ ਬਣਾਉਂਦਾ ਹੈ, ਜਿਸ ਵਿੱਚ iPhone SE, iPhone 12, iPhone 13 ਅਤੇ, ਹੁਣ, iPhone 14 ਸ਼ਾਮਲ ਹੋ ਗਏ ਹਨ।

ਐਪਲ ਨੇ 7 ਸਤੰਬਰ ਨੂੰ ਆਈਫੋਨ 14 ਸੀਰੀਜ਼ ਅਤੇ ਪ੍ਰੋ ਸੀਰੀਜ਼ 'ਚ ਕੁੱਲ 4 ਆਈਫੋਨ ਲਾਂਚ ਕੀਤੇ ਹਨ। iPhone 14 ਦੀ ਕੀਮਤ 79,990 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਸਦਾ ਸਭ ਤੋਂ ਮਹਿੰਗਾ ਆਈਫੋਨ Apple iPhone 14 Pro Max (1TB) ਮਾਡਲ ਦੀ ਕੀਮਤ 1,89,900 ਰੁਪਏ ਰੱਖੀ ਗਈ ਹੈ।

ਇਹ ਵੀ ਪੜ੍ਹੋ : ਫਿੱਟ ਰਹਿਣ 'ਤੇ ਮੁਲਾਜ਼ਮਾਂ ਨੂੰ ਮਿਲੇਗੀ ਵਾਧੂ ਤਨਖ਼ਾਹ ਅਤੇ 10 ਲੱਖ ਰੁਪਏ, ਜਾਣੋ ਕੰਪਨੀ ਦੇ ਅਨੋਖੇ ਆਫ਼ਰ ਬਾਰੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News