ਭਾਰਤ ਤੋਂ ਐਪਲ ਦੀ ਬਰਾਮਦ ਵਧੀ, ਪਹਿਲੀ ਤਿਮਾਹੀ ''ਚ 20 ਹਜ਼ਾਰ ਕਰੋੜ ਰੁਪਏ ਦੇ ਆਈਫੋਨ ਦਾ ਐਕਸਪੋਰਟ

Wednesday, Jul 12, 2023 - 12:44 PM (IST)

ਭਾਰਤ ਤੋਂ ਐਪਲ ਦੀ ਬਰਾਮਦ ਵਧੀ, ਪਹਿਲੀ ਤਿਮਾਹੀ ''ਚ 20 ਹਜ਼ਾਰ ਕਰੋੜ ਰੁਪਏ ਦੇ ਆਈਫੋਨ ਦਾ ਐਕਸਪੋਰਟ

ਨਵੀਂ ਦਿੱਲੀ- ਐਪਲ ਇੰਕ ਨੇ ਭਾਰਤ ਤੋਂ ਆਈਫੋਨ ਬਰਾਮਦ 'ਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਕੰਪਨੀ ਨੇ ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ 'ਚ 20 ਹਜ਼ਾਰ ਕਰੋੜ ਰੁਪਏ ਦੀ ਕੀਮਤ ਦੇ ਆਈਫੋਨ ਦਾ ਭਾਰਤ ਤੋਂ ਬਰਾਮਦ ਕੀਤਾ ਹੈ, ਜੋ ਪੂਰੇ ਵਿੱਤੀ ਸਾਲ 2023 'ਚ ਕੀਤੇ ਗਏ ਕੁਲ ਬਰਾਮਦ ਦਾ ਕਰੀਬ 50 ਫੀਸਦੀ ਹੈ। ਪਹਿਲੀ ਤਮਾਹੀ ਦੇ ਅੰਕੜਿਆਂ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ (ਸਿਰਫ 4,950 ਕਰੋੜ ਰੁਪਏ ਦਾ ਬਰਾਮਦ) ਦੇ ਮੁਕਾਬਲੇ ਆਈਫੋਨ ਬਰਾਮਦ 'ਚ 400 ਫੀਸਦੀ ਵਾਧੇ ਦਾ ਪਤਾ ਚਲਦਾ ਹੈ।

ਉਤਪਾਦਨ ਕੇਂਦਰਿਤ ਰਿਆਇਤ (ਪੀ.ਐੱਲ.ਈ.) ਯੋਜਨਾ ਤਹਿਤ ਉਸਦੇ ਤਿੰਨ ਵਿਕਰੇਤਾਵਾਂ- ਫਾਕਸਕਾਨ, ਹਾਨ ਹਈ, ਵਿਸਟ੍ਰੋਨ ਅਤੇ ਪੇਗਾਟ੍ਰੋਨ ਨੇ ਵਿੱਤੀ ਸਾਲ 2024 (ਯੋਜਨਾ ਦੇ ਤੀਜੇ ਸਾਲ) 'ਚ 61,000 ਕਰੋੜ ਰੁਪਏ ਦੇ ਬਰਾਮਦ ਦੀ ਵਚਨਬੱਧਤਾ ਜਤਾਈ ਹੈ।

ਕੰਪਨੀ ਦੀ ਵਚਨਬੱਧਤਾ ਤੋਂ ਜ਼ਿਆਦਾ ਰਹਿ ਸਕਦਾ ਹੈ ਬਰਾਮਦ

ਚੰਗੀ ਖਬਰ ਇਹ ਹੈ ਕਿ ਮੌਜੂਦਾ ਵਿੱਤੀ ਸਾਲ 'ਚ ਸਰਕਾਰ ਲਈ ਇਸ ਬਰਾਬਦ ਵਚਨਬੱਧਤਾ ਦਾ ਇਕ-ਤਿਹਾਈ ਬਰਾਮਦ ਪਹਿਲੀ ਤਿਮਾਹੀ 'ਚ ਐਪਲ ਦੇ ਵਿਕਰੇਤਾਵਾਂ ਦੁਆਰਾ ਪਹਿਲਾਂ ਹੀ ਪੂਰਾ ਕੀਤਾ ਜਾਵੇਗਾ। ਐਪਲ ਦੇ ਸ਼ਾਨਦਾਰ ਬਰਾਬਦ ਪ੍ਰਦਰਸ਼ਨ ਦੇ ਆਧਾਰ 'ਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪੀ.ਐੱਲ.ਆਈ. ਯੋਜਨਾ ਤਹਿਤ ਬਰਾਬਦ ਕੰਪਨੀ ਦੀ ਵਚਨਬੱਧਤਾ ਤੋਂ ਜ਼ਿਆਦਾ ਰਹਿ ਸਕਦਾ ਹੈ। ਬਰਾਮਦ 'ਚ ਵੱਡੀ ਤੇਜੀ ਆਈਫੋਨ ਮਾਡਲ 12, 13 ਅਤੇ 14 ਦੀ ਮਦਦ ਨਾਲ ਦਰਜ ਕੀਤੀ ਗਈ ਹੈ।

ਭਾਰਤ ਤੋਂ ਮੋਬਾਇਲ ਫੋਨ ਦਾ ਨਿਰਯਾਤ ਵਿੱਤੀ ਸਾਲ 2022 ਦੇ ਮੁਕਾਬਲੇ 100 ਫੀਸਦੀ ਤਕ ਵਧਿਆ

ਵਿੱਤੀ ਸਾਲ 2023 (ਜਦੋਂ ਸਾਰੇ ਤਿੰਨ ਵਿਕਰੇਤਾ ਵਿੱਤੀ ਰਿਆਇਤਾਂ ਲਈ ਯੋਗ ਸਨ) ਦੇ ਮੋਬਾਇਲ ਲਈ ਪੀ.ਐੱਲ.ਆਈ. ਦੇ ਦੂਜੇ ਪੂਰੇ ਸਾਲ 'ਚ ਉਨ੍ਹਾਂ ਦਾ ਸਾਂਝਾ ਆਈਫੋਨ ਨਿਰਯਾਤ 40,000 ਕਰੋੜ ਰੁਪਏ 'ਤੇ ਪਹੁੰਚ ਗਿਆ। ਉਸ ਵਿੱਤੀ ਸਾਲ 'ਚ ਐਪਲ ਨੇ ਦੇਸ਼ ਤੋਂ ਕੀਤੇ ਗਏ 90,000 ਕਰੋੜ ਰੁਪਏ ਦੀ ਕੀਮਤ ਦੇ ਮੋਬਾਇਲ ਫੋਨ ਨਿਰਯਾਤ 'ਚ 


author

Rakesh

Content Editor

Related News