ਐੱਪਲ ਨੇ ਭਾਰਤ ’ਚ ਦਰਜ ਕੀਤਾ ਰਿਕਾਰਡ ਮਾਲੀਆ : ਟਿਮ ਕੁਕ
Saturday, Nov 02, 2024 - 02:16 PM (IST)
ਨਵੀਂ ਦਿੱਲੀ (ਭਾਸ਼ਾ) – ਆਈਫੋਨ ਬਣਾਉਣ ਵਾਲੀ ਕੰਪਨੀ ਐੱਪਲ ਨੇ ਭਾਰਤ ’ਚ ਹੁਣ ਤੱਕ ਦਾ ਰਿਕਾਰਡ ਮਾਲੀਆ ਦਰਜ ਕੀਤਾ ਹੈ। ਜੁਲਾਈ-ਸਤੰਬਰ 2024 ’ਚ ਦੇਸ਼ ’ਚ ਆਈਪੈਡ ਦੀ ਵਿਕਰੀ ’ਚ ਦੋਹਰੇ ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ। ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਹੁਣ ਤੱਕ ਦਾ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੇ ਭਾਅ
ਕੰਪਨੀ ਨੇ ਦੱਸਿਆ ਕਿ ਸਮੀਖਿਆ ਅਧੀਨ ਮਿਆਦ ’ਚ ਕੁੱਲ ਸ਼ੁੱਧ ਵਿਕਰੀ 6 ਫੀਸਦੀ ਤੋਂ ਵੱਧ ਵਧ ਕੇ 94.93 ਅਰਬ ਡਾਲਰ ਹੋ ਗਈ, ਜੋ ਇਕ ਸਾਲ ਪਹਿਲਾਂ 89.49 ਅਰਬ ਡਾਲਰ ਸੀ। ਐੱਪਲ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਟਿਮ ਕੁਕ ਨੇ ਕੰਪਨੀ ਦੀ ਆਮਦਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ,‘ਅਸੀਂ ਅਮਰੀਕਾ, ਯੂਰਪ ਅਤੇ ਬਾਕੀ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਨਾਲ-ਨਾਲ ਅਮਰੀਕਾ, ਬ੍ਰਾਜ਼ੀਲ, ਮੈਕਸੀਕੋ, ਫ੍ਰਾਂਸ, ਬ੍ਰਿਟੇਨ, ਕੋਰੀਆ, ਮਲੇਸ਼ੀਆ, ਥਾਈਲੈਂਡ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ ਕਈ ਦੇਸ਼ਾਂ ’ਚ ਸਤੰਬਰ ਤਿਮਾਹੀ ਦੇ ਮਾਲੀਏ ਰਿਕਾਰਡ ਦਰਜ ਕੀਤੇ। ਅਸੀਂ ਭਾਰਤ ’ਚ ਜੋ ਉਤਸ਼ਾਹ ਦੇਖ ਰਹੇ ਹਾਂ, ਉਸ ਤੋਂ ਕਾਫੀ ਖੁਸ਼ ਹਾਂ, ਜਿਥੇ ਅਸੀਂ ਸਰਵਕਾਲੀ ਰਿਕਾਰਡ ਮਾਲੀਆ ਦਰਜ ਕੀਤਾ ਹੈ।
ਇਹ ਵੀ ਪੜ੍ਹੋ : Google Pay, PhonePe, Paytm ਉਪਭੋਗਤਾਵਾਂ ਲਈ ਵੱਡੀ ਖ਼ਬਰ, ਅੱਜ ਤੋਂ ਬਦਲਣਗੇ ਇਹ ਨਿਯਮ
ਕੁਕ ਨੇ ਕਿਹਾ ਕਿ ਐੱਪਲ ਨੇ ਇਸ ਤਿਮਾਹੀ ’ਚ ਦੇਸ਼ ’ਚ 2 ਨਵੇਂ ਸਟੋਰ ਵੀ ਖੋਲ੍ਹੇ। ਇਕ ਮੁੰਬਈ ’ਚ ਅਤੇ ਦੂਜਾ ਦਿੱਲੀ ’ਚ ਖੋਲ੍ਹਿਆ ਗਿਆ। ਉਨ੍ਹਾਂ ਕਿਹਾ,‘ਅਸੀਂ ਭਾਰਤ ’ਚ ਗਾਹਕਾਂ ਲਈ 4 ਨਵੇਂ ਸਟੋਰ ਖੋਲ੍ਹਣ ਲਈ ਉਤਸ਼ਾਹਿਤ ਹੈ।’ ਐੱਪਲ ਨੇ ਭਾਰਤ ’ਚ ਪੁਣੇ, ਬੈਂਗਲੁਰੂ, ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਅਤੇ ਮੁੰਬਈ ’ਚ 4 ਹੋਰ ਸਟੋਰ ਖੋਲ੍ਹਣ ਦੀ ਯੋਜਨਾ ਬਾਰੇ ਅਕਤੂਬਰ ਦੇ ਸ਼ੁਰੂ ’ਚ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਦੇਸੀ ਕੰਪਨੀ ਨੇ ਤਿਉਹਾਰਾਂ ਮੌਕੇ ਵੇਚੇ ਰਿਕਾਰਡ ਵਾਹਨ, Thar Roxx ਨੂੰ ਪਹਿਲੇ 60 ਮਿੰਟਾਂ 'ਚ ਮਿਲੀਆਂ 1.7 ਲੱਖ ਬੁਕਿੰਗ
ਇਹ ਵੀ ਪੜ੍ਹੋ : Video ਲਾਈਕ ਕਰਦੇ ਹੀ ਵਿਅਕਤੀ ਦੇ ਖ਼ਾਤੇ 'ਚੋਂ ਉੱਡੇ 56 ਲੱਖ ਰੁਪਏ, ਜਾਣੋ ਕੀ ਹੈ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8