ਚੀਨ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Apple,iPhone ਦੇ ਬਾਅਦ ਹੋਰ ਸਾਜ਼ੋ-ਸਾਮਾਨ ਵੀ ਬਣੇਗਾ ਭਾਰਤ 'ਚ

Thursday, Oct 06, 2022 - 02:17 PM (IST)

ਚੀਨ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Apple,iPhone ਦੇ ਬਾਅਦ ਹੋਰ ਸਾਜ਼ੋ-ਸਾਮਾਨ ਵੀ ਬਣੇਗਾ ਭਾਰਤ 'ਚ

ਨਵੀਂ ਦਿੱਲੀ – ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਐਪਲ ਚੀਨ ਨੂੰ ਵੱਡਾ ਝਟਕਾ ਦੇਣ ਜਾ ਰਹੀ ਹੈ। ਕੰਪਨੀ ਆਈਫੋਨ ਤੋਂ ਬਾਅਦ ਏਅਰਪਾਡਸ ਅਤੇ ਬੀਟਸ ਹੈੱਡਫੋਨ ਦਾ ਪ੍ਰੋਡਕਸ਼ਨ ਵੀ ਚੀਨ ਤੋਂ ਭਾਰਤ ਸ਼ਿਫਟ ਕਰਨ ਦੀ ਤਿਆਰੀ ਕਰ ਰਹੀ ਹੈ। ਜਾਪਾਨੀ ਅਖਬਾਰ ਨਿੱਕੇਈ ਦੀ ਇਕ ਰਿਪੋਰਟ ਮੁਤਾਬਕ ਐਪਲ ਨੇ ਆਪਣੇ ਸਪਲਾਇਰਸ ਨੂੰ ਏਅਰਪਾਡਸ ਅਤੇ ਬੀਟਸ ਹੈੱਡਫੋਨ ਦਾ ਕੁੱਝ ਪ੍ਰੋਡਕਸ਼ਨ ਚੀਨ ਤੋਂ ਭਾਰਤ ਸ਼ਿਫਟ ਕਰਨ ਨੂੰ ਕਿਹਾ ਹੈ। ਅਮਰੀਕਾ ਦੀ ਇਹ ਦਿੱਗਜ਼ ਟੈੱਕ ਕੰਪਨੀ ਭਾਰਤ ’ਚ ਆਈਫੋਨ ਦੀ ਮੈਨੂਫੈਕਚਰਿੰਗ ਨੂੰ ਵਧਾ ਰਹੀ ਹੈ। ਉਹ ਪਹਿਲਾਂ ਹੀ ਭਾਰਤ ’ਚ ਆਈਫੋਨ ਦੇ ਕੁੱਝ ਮਾਡਲ ਬਣਾ ਰਹੀ ਹੈ। ਨਾਲ ਹੀ ਹਾਲ ਹੀ ’ਚ ਲਾਂਚ ਆਈਫੋਨ-14 (ਆਈਫੋਨ) ਨੂੰ ਵੀ ਭਾਰਤ ’ਚ ਅਸੈਂਬਲ ਕੀਤਾ ਜਾ ਰਿਹਾ ਹੈ।

ਚੀਨ ਦੀ ਸਖਤ ਲਾਕਡਾਊਨ ਪਾਲਿਸੀ ਅਤੇ ਅਮਰੀਕਾ ਅਤੇ ਚੀਨ ਦਰਮਿਆਨ ਤਨਾਅ ਕਾਰਨ ਐਪਲ ਚੀਨ ’ਤੇ ਨਿਰਭਰਤਾ ਘੱਟ ਕਰਨਾ ਚਾਹੁੰਦੀ ਹੈ। ਨਿੱਕੇਈ ਏਸ਼ੀਆ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਕੰਪਨੀ ਭਾਰਤ ’ਚ ਪ੍ਰੋਡਕਸ਼ਨ ਵਧਾਉਣ ਲਈ ਕਈ ਸਪਲਾਇਰਸ ਨਾਲ ਗੱਲ ਕਰ ਰਹੀ ਹੈ। ਆਈਫੋਨ ਅਸੈਂਬਲ ਕਰਨ ਵਾਲੀ ਕੰਪਨੀ ਫਾਕਸਕਾਨ ਭਾਰਤ ’ਚ ਬੀਟਸ ਹੈੱਡਫੋਨ ਬਣਾਉਣ ਦੀ ਤਿਆਰੀ ਕਰ ਰਹੀ ਹੈ। ਬਾਅਦ ’ਚ ਈਅਰਪਾਡਸ ਦਾ ਪ੍ਰੋਡਕਸ਼ਨ ਵੀ ਭਾਰਤ ’ਚ ਕੀਤਾ ਜਾ ਸਕਦਾ ਹੈ। ਚੀਨ ’ਚ ਈਅਰਪਾਡਸ ਬਣਾਉਣ ਵਾਲੀ ਕੰਪਨੀ ਲਕਸਸ਼ੇਅਰ ਪ੍ਰੈਸੀਜਨ ਇੰਡਸਟਰੀ ਵੀ ਭਾਰਤ ’ਚ ਐਪਲ ਦੀ ਮਦਦ ਲਈ ਤਿਆਰ ਹੈ।

ਇਹ ਵੀ ਪੜ੍ਹੋ : ਮਰਸੀਡੀਜ਼ ਦੀ ਲਾਂਚਿੰਗ ਮੌਕੋ ਨਿਤਿਨ ਗਡਕਰੀ ਨੇ ਕਿਹਾ, 'ਇਸ ਨੂੰ ਮੈਂ ਵੀ ਨਹੀਂ ਖ਼ਰੀਦ ਸਕਦਾ, ਅਸੀਂ ਮਿਡਲ ਕਲਾਸ ਲੋਕ'

ਘਟ ਰਹੀ ਹੈ ਚੀਨ ਦੀ ਹਿੱਸੇਦਾਰੀ

ਐਪਲ ਦੇ ਪ੍ਰੋਡਕਟਸ ’ਚ ਆਈਫੋਨ ਤੋਂ ਬਾਅਦ ਈਅਰਪਾਡਸ ਸਭ ਤੋਂ ਵੱਧ ਲੋਕਪ੍ਰਿਯ ਹਨ। ਸਾਲਾਨਾ 7 ਕਰੋੜ ਤੋਂ ਵੱਧ ਇਕਾਈਆਂ ਦੀ ਵਿਕਰੀ ਹੁੰਦੀ ਹੈ। ਐਪਲ ਨੇ 2017 ’ਚ ਭਾਰਤ ’ਚ ਆਈਫੋਨ ਬਣਾਉਣ ਦੀ ਸ਼ੁਰੂਆਤ ਕੀਤੀ ਸੀ ਪਰ ਪਿਛਲੇ ਸਾਲ ਕੰਪਨੀ ਨੇ ਭਾਰਤ ’ਚ ਉਤਪਾਦਨ ਵਧਾਇਆ ਹੈ। ਕੰਪਨੀ ਹੁਣ ਯੂਰਪ ਵਰਗੀਆਂ ਮਾਰਕੀਟਸ ਨੂੰ ਐਕਸਪੋਰਟ ਕਰਨ ਲਈ ਭਾਰਤ ’ਚ ਉਤਪਾਦਨ ਕਰ ਰਹੀ ਹੈ। ਕਾਊਂਟਰਪੁਆਇੰਟ ਰਿਸਰਚ ਮੁਤਾਬਕ ਹੈਂਡਸੈੱਟ ਦੇ ਪ੍ਰੋਡਕਸ਼ਨ ’ਚ ਭਾਰਤ ਦੀ ਹਿੱਸੇਦਾਰੀ 2016 ’ਚ ਕਰੀਬ 9 ਫੀਸਦੀ ਸੀ ਜੋ 2021 ’ਚ ਵਧ ਕੇ 16 ਫੀਸਦੀ ਪਹੁੰਚ ਗਈ। ਇਸ ਦੌਰਾਨ ਚੀਨ ਦੀ ਹਿੱਸੇਦਾਰੀ 74 ਫੀਸਦੀ ਘਟ ਕੇ 67 ਫੀਸਦੀ ਰਹਿ ਗਈ ਹੈ।

ਭਾਰਤ ਤੋਂ ਆਈਫੋਨ ਦਾ ਐਕਸਪੋਰਟ

ਭਾਰਤ ਤੋਂ ਆਈਫੋਨ ਦਾ ਐਕਸਪੋਰਟ ਅਪ੍ਰੈਲ ਤੋਂ ਬਾਅਦ 5 ਮਹੀਨਿਆਂ ’ਚ 1 ਅਰਬ ਡਾਲਰ ਨੂੰ ਪਾਰ ਕਰ ਗਿਆ ਹੈ। ਭਾਰਤ ’ਚ ਬਣੇ ਆਈਫੋਨਸ ਮੁੱਖ ਤੌਰ ’ਤੇ ਯੂਰਪ ਅਤੇ ਮੱਧ ਪੂਰਬ ’ਚ ਭੇਜੇ ਜਾ ਰਹੇ ਹਨ। ਮਾਰਚ 2023 ਤੱਕ 12 ਮਹੀਨਿਆਂ ’ਚ ਇਹ ਅੰਕੜਾ 2.5 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਇਹ ਮਾਰਚ 2022 ਤੱਕ ਭਾਰਤ ਵਲੋਂ ਐਕਸਪੋਰਟ ਕੀਤੇ ਗਏ 1.3 ਅਰਬ ਡਾਲਰ ਮੁੱਲ ਦੇ ਆਈਫੋਨ ਦਾ ਲਗਭਗ ਦੁੱਗਣਾ ਹੈ। ਹਾਲਾਂਕਿ ਭਾਰਤ ਆਈਫੋਨ ਦੇ ਕੁੱਲ ਉਤਪਾਦਨ ਦਾ ਇਕ ਛੋਟਾ ਹਿੱਸਾ ਹੀ ਬਣਾਉਂਦਾ ਹੈ। ਚੀਨ ’ਚ ਜਿੱਥੇ 23 ਕਰੋੜ ਆਈਫੋਨ ਤਿਆਰ ਹੁੰਦੇ ਹਨ, ਉੱਥੇ ਹੀ ਭਾਰਤ ’ਚ ਫਿਲਹਾਲ ਸਿਰਫ 30 ਲੱਖ ਆਈਫੋਨ ਦੀ ਤਿਆਰ ਕੀਤੇ ਜਾਂਦੇ ਹਨ। ਚੀਨ ’ਚ 98 ਫੀਸਦੀ ਆਈਫੋਨ ਤਿਆਰ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ : ਮਾਸਕ-ਥਰਮਾਮੀਟਰ ਤੇ ਹੋਰ ਮੈਡੀਕਲ ਸਾਜ਼ੋ ਸਾਮਾਨ ਦੀ ਵਿਕਰੀ ਨੂੰ ਲੈ ਕੇ ਕੇਂਦਰ ਨੇ ਜਾਰੀ ਕੀਤਾ ਨਵਾਂ ਆਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News