ਐਪਲ ਨੇ ਆਈਫੋਨ ਲਈ ਸ਼ੁਰੂ ਕੀਤੀ ਇੰਟਰਨੈਸ਼ਨਲ ਵਾਰੰਟੀ

Thursday, Oct 26, 2017 - 03:20 PM (IST)

ਐਪਲ ਨੇ ਆਈਫੋਨ ਲਈ ਸ਼ੁਰੂ ਕੀਤੀ ਇੰਟਰਨੈਸ਼ਨਲ ਵਾਰੰਟੀ

ਜਲੰਧਰ- ਜੇਕਰ ਤੁਸੀਂ ਨਵਾਂ ਆਈਫੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ। ਹੁਣ ਐਪਲ ਭਾਰਤ 'ਚ ਆਈਫੋਨ ਵਾਰੰਟੀ ਲਈ ਕੰਮ ਕਰ ਰਹੀ ਹੈ, ਭਲੇ ਹੀ ਤੁਸੀਂ ਡਿਵਾਈਸ ਨੂੰ ਕਿਤੋਂ ਵੀ ਖਰੀਦਿਆ ਹੋਵੇ। ਇਹ ਵੱਡੀ ਖਬਰ ਹੈ ਕਿਉਂਕਿ ਐਪਲ ਦੀ ਅੰਤਰਰਾਸ਼ਟਰੀ ਵਾਰੰਟੀ ਪਹਿਲਾਂ ਮੈਕਬੁੱਕ, ਆਈਪੈਡ ਅਤੇ ਆਈਪੌਡ ਵਰਗੀ ਪ੍ਰੋਡਕਟਸ ਤੱਕ ਦੀ ਸੀਮਿਤ ਸੀ। 
ਐਪਲ ਦੀ ਅੰਤਰਰਾਸ਼ਟਰੀ ਵਾਰੰਟੀ ਨੂੰ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਅਨਲਾਕ ਆਈਫੋਨ ਲਈ ਲਾਗੂ ਹੋਵੇਗੀ। ਦੂਜੇ ਸ਼ਬਦਾਂ 'ਚ ਤੁਸੀਂ ਅਮਰੀਕਾ ਵਰਗੇ ਦੇਸ਼ਾਂ 'ਚੋਂ ਨਵੇਂ ਆਈਫੋਨ 8 ਅਤੇ ਆਈਫੋਨ 8 ਪਲੱਸ ਜਾਂ ਇਥੋਂ ਤੱਕ ਕਿ ਆਉਣ ਵਾਲੇ ਆਈਫੋਨ ਐਕਸ ਵੀ ਖਰੀਦ ਸਕਦੇ ਹੋ ਅਤੇ ਭਾਰਤ 'ਚ ਆਪਣੀ ਇਕ ਸਾਲ ਦੀ ਵਾਰੰਟੀ ਲੈ ਸਕਦੇ ਹੋ। ਇਹ ਰਿਪੋਰਟ ਪਹਿਲੀ ਵਾਰ ਟੈੱਕ ਪੀ.ਪੀ. ਦੁਆਰਾ ਦਿੱਤੀ ਗਈ ਸੀ ਅਤੇ ਇਸ ਤੋਂ ਬਾਅਦ ਸਾਨੂੰ ਐਪਲ ਤੋਂ ਵੀ ਪੁੱਸ਼ਟੀ ਮਿਲੀ ਹੈ। 
ਐਪਲ ਦੀ ਅੰਤਰਰਾਸ਼ਟਰੀ ਵਾਰੰਟੀ ਸਿਰਫ ਅਨਲਾਕ ਆਈਫੋਨ ਲਈ ਯੋਗ ਹੋਵੇਗੀ। ਇਹ ਵਾਰੰਟੀ ਸੁਵਿਧਾ ਕੈਰੀਅਰ-ਲਾਕ ਕੀਤੇ ਗਏ ਆਈਫੋਨ ਲਈ ਲਾਗੂ ਨਹੀਂ ਹੋਵੇਗੀ ਜੋ ਕਿ ਬਾਅਦ 'ਚ ਥਰਡ ਪਾਰਟੀ ਦਾ ਇਸਤੇਮਾਲ ਕਰਕੇ ਅਨਲਾਕ ਕੀਤੇ ਗਏ ਹੋਣ। ਜੇਕਰ ਤੁਸੀਂ ਹਾਲ ਹੀ 'ਚ ਵਿਦੇਸ਼ ਤੋਂ ਆਈਫੋਨ ਖਰੀਦਿਆ ਹੈ ਅਤੇ ਅਜੇ ਵੀ ਇਕ ਯੋਗ ਵਾਰੰਟੀ ਹੈ ਤਾਂ ਉਸ ਦੀ ਵਾਰੰਟ ਭਾਰਤ 'ਚ ਪ੍ਰਾਪਤ ਕੀਤੀ ਜਾਵੇਗੀ।


Related News