IPHONE ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਐਪਲ ਨੇ ਕੀਮਤਾਂ ''ਚ ਕੀਤਾ ਇੰਨਾ ਵਾਧਾ

Monday, Mar 02, 2020 - 03:49 PM (IST)

ਨਵੀਂ ਦਿੱਲੀ— ਸਰਕਾਰ ਵੱਲੋਂ ਪਿਛਲੇ ਬਜਟ 'ਚ ਵਧਾਈ ਗਈ ਡਿਊਟੀ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ APPLE ਨੇ ਸੋਮਵਾਰ ਤੋਂ ਕੁਝ ਆਈਫੋਨ ਮਾਡਲਾਂ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਆਈਫੋਨ-11 ਪ੍ਰੋ ਮੈਕਸ, 11 ਪ੍ਰੋ ਤੇ ਆਈਫੋਨ-8 ਦੀ ਕੀਮਤ ਵਧਾ ਦਿੱਤੀ ਗਈ ਹੈ।


ਉੱਥੇ ਹੀ, ਆਈਫੋਨ XR ਤੇ ਆਈਫੋਨ 7 ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਦੋਹਾਂ ਮਾਡਲਾਂ ਦਾ ਫਾਕਸਕੋਨ ਤੇ ਵਿਸਟਰਨ ਵੱਲੋਂ ਭਾਰਤ 'ਚ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਈਫੋਨ 11, ਆਈਪੈਡ ਟੈਬਲੇਟਸ, ਐਪਲ ਵਾਚ ਅਤੇ ਮੈਕਬੁੱਕ ਕੰਪਿਊਟਰਾਂ ਦੀ ਕੀਮਤ ਵੀ ਨਹੀਂ ਬਦਲੀ ਗਈ ਹੈ। ਆਈਫੋਨ-8 (64 ਜੀਬੀ) ਦੀ ਕੀਮਤ 39,900 ਰੁਪਏ ਤੋਂ ਵਧਾ ਕੇ 40,500 ਰੁਪਏ ਕਰ ਦਿੱਤੀ ਗਈ ਹੈ। ਆਈਫੋਨ-8 ਪਲੱਸ (64 ਜੀਬੀ) ਹੁਣ 50,600 ਰੁਪਏ 'ਚ ਖਰੀਦ ਸਕੋਗੇ, ਜੋ ਪਹਿਲਾਂ 49,900 ਰੁਪਏ 'ਚ ਮਿਲ ਰਿਹਾ ਸੀ।

ਉੱਥੇ ਹੀ, ਆਈਫੋਨ-11 ਪ੍ਰੋ (64 ਜੀਬੀ) ਦੀ ਕੀਮਤ 99,900 ਰੁਪਏ ਤੋਂ ਵੱਧ ਕੇ 1,01,200 ਹੋ ਗਈ ਹੈ। ਇਸ ਦੇ 256 ਜੀਬੀ ਮਾਡਲ ਦੀ ਕੀਮਤ 1,13,900 ਰੁਪਏ ਤੋਂ ਵਧਾ ਕੇ 1,15,200 ਰੁਪਏ, ਜਦੋਂ ਕਿ 512 ਜੀਬੀ ਮਾਡਲ ਦੀ ਕੀਮਤ 1,31,900 ਰੁਪਏ ਤੋਂ ਵਧਾ ਕੇ 1,33,200 ਰੁਪਏ ਕਰ ਦਿੱਤੀ ਗਈ ਹੈ। 64 ਜੀਬੀ ਆਈਫੋਨ-11 ਪ੍ਰੋ ਮੈਕਸ ਦੀ ਕੀਮਤ 1,09,900 ਰੁਪਏ ਤੋਂ ਵੱਧ ਕੇ 1,11,200 ਰੁਪਏ ਹੋ ਗਈ ਹੈ। 512 ਜੀਬੀ ਮਾਡਲ ਲਈ ਹੁਣ 1,43,200 ਰੁਪਏ ਖਰਚ ਹੋਣਗੇ, ਜੋ ਹੁਣ ਤੋਂ ਪਹਿਲਾਂ 1,41,900 ਰੁਪਏ ਹੋ ਰਹੇ ਸਨ।

ਇਹ ਵੀ ਪੜ੍ਹੋ-  ► ਹੁਣ ਫਲਾਈਟ 'ਚ ਲੈ ਸਕੋਗੇ Wi-Fi ਦਾ ਮਜ਼ਾ, ਸਰਕਾਰ ਨੇ ਦਿੱਤੀ ਹਰੀ ਝੰਡੀ ►PAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ ►ਸੋਨੇ ਵਿਚ ਵੱਡੀ ਗਿਰਾਵਟ ਦਾ ਖਦਸ਼ਾ, 10 ਗ੍ਰਾਮ ਲਈ ਇੰਨਾ ਹੋਵੇਗਾ ਖਰਚ ► ਬਾਸਮਤੀ ਕੀਮਤਾਂ ਵਿਚ ਭਾਰੀ ਗਿਰਾਵਟ, ਵਾਇਰਸ ਨੇ ਲਾਈ ਵੱਡੀ ਢਾਹ ►ਮਹਿੰਗਾ ਪੈ ਸਕਦਾ ਹੈ ਇਟਲੀ ਘੁੰਮਣਾ, ਕੋਰੋਨਾ ਨੇ ਬੁਰੇ ਜਕੜੇ ਇਹ ਤਿੰਨ ਇਲਾਕੇ ►ਨੌਕਰੀਪੇਸ਼ਾ ਲੋਕਾਂ ਨੂੰ ਮਿਲੇਗਾ ਵੱਡਾ ਤੋਹਫਾ, 5 ਨੂੰ ਲੱਗਣ ਜਾ ਰਹੀ ਹੈ ਮੋਹਰ!


Related News