ਐਪਲ ਕੰਪਨੀ ਦਾ ਭਾਰਤ ''ਤੇ ਫੋਕਸ, ਮਾਰਚ ਤਕ ਦੇਵੇਗੀ 2 ਲੱਖ ਨੌਕਰੀਆਂ

Wednesday, Aug 28, 2024 - 08:54 PM (IST)

ਐਪਲ ਕੰਪਨੀ ਦਾ ਭਾਰਤ ''ਤੇ ਫੋਕਸ, ਮਾਰਚ ਤਕ ਦੇਵੇਗੀ 2 ਲੱਖ ਨੌਕਰੀਆਂ

ਨਵੀਂ ਦਿੱਲੀ- ਭਾਰਤ 'ਚ ਐਪਲ ਪ੍ਰੋਡਕਟਸ ਦੇ ਉਤਪਾਦਨ ਤੋਂ ਰੁਜ਼ਗਾਰ ਦੇ ਨਵੇਂ ਰਸਤੇ ਖੁੱਲ੍ਹਣ ਦੀ ਸੰਭਾਵਨਾ ਹੈ। ਐਪਲ ਕੰਪਨੀ ਅਗਲੇ ਸਾਲ ਮਾਰਚ ਤਕ ਭਾਰਤ 'ਚ 2 ਲੱਖ ਡਾਇਰੈਕਟ ਜੋਬਸ (ਸਿੱਧੀਆਂ ਨੌਕਰੀਆਂ) ਦੇਣ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚੋਂ 70 ਫੀਸਦੀ ਨੌਕਰੀਆਂ ਔਰਤਾਂ ਲਈ ਹੋਣਗੀਆਂ। ਇਹ ਜਾਣਕਾਰੀ ਐਪਲ ਅਤੇ ਭਾਰਤ 'ਚ ਇਸ ਦੇ ਸਪਲਾਇਰਾਂ ਨੇ ਕੇਂਦਰ ਸਰਕਾਰ ਨੂੰ ਦਿੱਤੀ ਹੈ। 

ਐਪਲ ਹੁਣ ਚੀਨ 'ਤੇ ਨਿਰਭਰਤਾ ਘਟਾ ਕੇ ਭਾਰਤ 'ਤੇ ਫੋਕਸ ਕਰਨਾ ਚਾਹੁੰਦੀ ਹੈ। ਐਪਲ ਦੇ ਕਾਨਟ੍ਰੈਕਟਰ ਮੈਨਿਊਫੈਕਟਰਰਜ਼ ਫੋਕਸਕੋਨ, ਵਿਸਟ੍ਰੋਨ (ਹੁਣ ਟਾਟਾ ਇਲੈਕਟ੍ਰੋਨਿਕਸ) ਅਤੇ ਪੇਗਦਾਟ੍ਰੋਨ ਨੇ ਭਾਰਤ 'ਚ ਪਹਿਲਾਂ ਹੀ 80,872 ਸਿੱਧੀਆਂ ਨੌਕਰੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ ਟਾਟਾ ਗਰੁੱਪ, ਸੈਲਕਾਮਪ, ਮਦਰਸਨ, ਫੋਕਸਲਿੰਕ (ਤਾਮਿਲਨਾਡੂ), ਸੁਨਵੋਡਾ (ਉੱਤਰ ਪ੍ਰਦੇਸ਼), ਏ.ਟੀ.ਐੱਲ. (ਹਰਿਆਣਾ) ਅਤੇ ਜੇਬਿਲ (ਮਹਾਰਾਸ਼ਟਰ) ਵਰਗੇ ਸਪਲਾਇਰਾਂ ਨੇ ਮਿਲ ਕੇ ਕਰੀਬ 84,000 ਨਵੀਆਂ ਨੌਕਰੀਆਂ ਪੈਦਾ ਕੀਤੀਆਂ ਹਨ। 

2020 ਤੋਂ ਹੁਣ ਤਕ 1.65 ਲੱਖ ਨਵੀਆਂ ਨੌਕਰੀਆਂ

2020 'ਚ ਸਮਾਰਟਫੋਨ ਪੀ.ਐੱਲ.ਆਈ. (ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ) ਲਾਗੂ ਹੋਣ ਤੋਂ ਬਾਅਦ ਐਪਲ ਦੇ ਵੈਂਡਰਸ ਅਤੇ ਸਪਲਾਇਰਾਂ ਨੇ ਭਾਰਤ 'ਚ 1.65 ਲੱਖ ਸਿੱਧੀਆਂ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਕੇਂਦਰ ਸਰਕਾਰ ਦਾ ਅਨੁਮਾਨ ਹੈ ਕਿ ਇਲੈਕਟ੍ਰੋਨਿਕਸ ਇੰਡਸਟਰੀ 'ਚ ਹਰ ਡਾਇਰੈਕਟ ਨੌਕਰੀ ਨਾਲ ਤਿੰਨ ਵਾਧੂ ਅਸਿੱਧੇ ਨੌਕਰੀਆਂ ਪੈਦਾ ਕਰਦੀ ਹੈ। ਇਸ ਦਾ ਮਤਲਬ ਹੈ ਕਿ ਐਪਲ ਦਾ ਈਕੋਸਿਸਟਮ ਮਾਰਚ ਦੇ ਅੰਤ ਤਕ 5 ਤੋਂ 6 ਲੱਖ ਨੌਕਰੀਆਂ ਪੈਦਾ ਕਰ ਸਕਦਾ ਹੈ। 

ਭਾਰਤ 'ਚ ਆਈਫੋਨ ਉਤਪਾਦਨ 'ਚ ਵਾਧਾ

2023-24 'ਚ ਭਾਰਤ 'ਚ ਆਈਫੋਨ ਦਾ ਉਤਪਾਦਨ 1.20 ਲੱਖ ਕਰੋੜ ਰੁਪਏ ਤਕ ਪਹੁੰਚ ਗਿਆ ਹੈ, ਜਿਸ ਵਿਚੋਂ 85,000 ਕਰੋੜ ਰੁਪਏ ਦਾ ਨਿਰਯਾਤ ਹੋਇਆ ਹੈ। ਹਾਲ ਦੇ ਆਰਥਿਕ ਸਰਵੇ ਦੇ ਅਨੁਸਾਰ, ਦੁਨੀਆ ਭਰ 'ਚ 14 ਫੀਸਦੀ ਆਈਫੋਨ ਦਾ ਉਤਪਾਦਨ ਭਾਰਤ 'ਚ ਹੋ ਰਿਹਾ ਹੈ, ਜਦੋਂਕਿ 2022-23 'ਚ ਇਹ ਸਿਰਫ 7 ਫੀਸਦੀ ਸੀ।

ਐਪਲ 'ਚ ਭਾਰਤੂ ਮੂਲ ਦੇ ਕੇਵਨ ਪਾਰੇਖ ਨਵੇਂ ਸੀ.ਐੱਫ.ਓ.

ਭਾਰਤੀ ਮੂਲ ਦੇ ਕੇਵਨ ਪਾਰੇਖ ਨੂੰ ਐਪਲ ਇੰਕ ਦਾ ਨਵਾਂ ਸੀ.ਐੱਫ.ਓ. (ਚੀਫ ਫਾਈਨੈਂਸ਼ੀਅਲ ਅਫਸਰ) ਨਿਯੁਕਤ ਕੀਤਾ ਗਿਆ ਹੈ। ਪਾਰੇਖ ਮੌਜੂਦਾ ਸਮੇਂ 'ਚ ਐਪਲ 'ਚ ਫਾਈਨੈਂਸ਼ੀਅਲਸ ਪਲਾਨਿੰਗ ਐਂਡ ਐਨਾਲਿਸਿਸ ਦੇ ਵਾਈਸ ਪ੍ਰੈਜ਼ੀਡੈਂਟ ਹਨ ਅਤੇ 1 ਜਨਵਰੀ, 2025 ਤੋਂ ਸੀ.ਐੱਫ.ਓ. ਦਾ ਅਹੁਦਾ ਸੰਭਾਲਣਗੇ। ਮੌਜੂਦਾ ਸੀ.ਐੱਫ.ਓ. ਲੂਕਾ ਮਾਏਸਟਰੀ ਇਸ ਤੋਂ ਬਾਅਦ ਕਾਰਪੋਰੇਟ ਟੀਮ ਦਾ ਹਿੱਸਾ ਬਨਣਗੇ। 


author

Rakesh

Content Editor

Related News