ਚੀਨ ਤੋਂ ਨਿਵੇਸ਼ ਪ੍ਰਾਪਤ ਐਪ ਮਾਮਲਾ : NBFC ਦਾ 72 ਕਰੋੜ ਦਾ ਫੰਡ ਕੁਰਕ
Thursday, Jan 13, 2022 - 12:51 PM (IST)
ਨਵੀਂ ਦਿੱਲੀ (ਭਾਸ਼ਾ) – ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਚੀਨ ਅਤੇ ਹਾਂਗਕਾਂਗ ਤੋਂ ਨਿਵੇਸ਼ ਪ੍ਰਾਪਤ ਕਰਨ ਵਾਲੀ ਮੋਬਾਇਲ ਫੋਨ ਐਪ ਅਾਧਾਰਿਤ ਕਰਜ਼ਾ ਵੰਡ ਕੰਪਨੀਆਂ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ ਵਿਚ ਇਕ ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨ. ਬੀ. ਐੱਫ. ਸੀ.) ਦਾ 72 ਕਰੋੜ ਰੁਪਏ ਤੋਂ ਵਧ ਦਾ ਫੰਡ ਕੁਰਕ ਕੀਤਾ ਹੈ। ਜਾਂਚ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਐੱਨ. ਬੀ. ਐੱਫ. ਸੀ. ਕੰਪਨੀ ਕੁਡੋਜ ਫਾਈਨਾਂਸ ਐਂਡ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ ਦੇ ਬੈਂਕ ਖਾਤਿਅਾਂ ਅਤੇ ਪੇਮੈਂਟ ਗੇਟਵੇ ਖਾਤਿਅਾਂ ਵਿਚ ਮੌਜੂਦ 72,32,42,045 ਰੁਪਏ ਦਾ ਫੰਡ ਕੁਰਕ ਕਰਨ ਲਈ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਤਹਿਤ ਜਾਰੀ ਇਕ ਅਸਥਾਈ ਹੁਕਮ ਜਾਰੀ ਕੀਤਾ ਗਿਅਾ ਸੀ। ਜਾਂਚ ਏਜੰਸੀ ਨੇ ਿਕਹਾ ਕਿ ਇਹ ਕਾਰਵਾਈ ਕਈ ਭਾਰਤੀ ਐੱਨ. ਬੀ. ਅੈੱਫ. ਸੀ. ਕੰਪਨੀਅਾਂ ਅਤੇ ਉਨ੍ਹਾਂ ਦੇ ਫਾਈਨਾਂਸਟੈੱਕ ਭਾਈਵਾਲ ਮੋਬਾਈਲ ਐਪ ਖਿਲਾਫ ਜਾਂਚ ਨਾਲ ਸੰਬੰਧਤ ਹੈ।