ਐਂਟੀ ਟੈਂਕ ਮਿਜ਼ਾਈਲ ਤਕਨੀਕ ਪ੍ਰਾਈਵੇਟ ਸੈਕਟਰ ਨੂੰ ਤਬਦੀਲ ਕਰਨ ਲਈ ਭਾਰਤ ਤਿਆਰ
Sunday, Apr 08, 2018 - 01:25 PM (IST)

ਬੇਂਗਲੁਰੂ — ਨਰਿੰਦਰ ਮੋਦੀ ਸਰਕਾਰ ਦੀ ਡਿਫੈਂਸ ਸੈਕਟਰ ਦੀ ਨੀਤੀ 'ਚ ਨਿੱਜੀਕਰਨ ਸਬੰਧੀ ਭਾਰਤ ਹੁਣ ਆਪਣੀ ਤੀਜੀ ਪੀੜ੍ਹੀ ਦੀ ਐਂਟੀ ਟੈਂਕ ਗਾਈਡਿਡ ਮਿਜ਼ਾਈਲ 'ਨਾਗ' ਦੀ ਅਹਿਮ ਤਕਨੀਕ ਨੂੰ ਨਿੱਜੀ ਸੈਕਟਰ 'ਚ ਤਬਦੀਲ ਕਰਨ ਲਈ ਤਿਆਰ ਹੈ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਨੇ 'ਨਾਗ' ਦੀ ਤਕਨੀਕ ਨੂੰ ਟਰਾਂਸਫਰ ਕਰਨ ਦੀ ਮੁੱਢਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪਰ ਭਾਰਤੀ ਡਾਇਨਾਮਿਕ ਲਿਮਟਿਡ ਵਰਗੀ ਪਬਲਿਕ ਸੈਕਟਰ ਦੀ ਇਕਾਈ ਅਜੇ ਵੀ ਇਸ ਦੀ ਦੌੜ ਤੋਂ ਬਾਹਰ ਨਹੀਂ ਹੋਈ ਹੈ। ਡੀ. ਆਰ. ਡੀ. ਓ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਨੇ ਤਕਨੀਕ ਨੂੰ ਪ੍ਰਾਈਵੇਟ ਸੈਕਟਰ ਵੱਲ ਤਬਦੀਲ ਕਰਨ ਲਈ ਡਾਕੂਮੈਂਟ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ।