ਅੰਕੁਰ ਗਰਗ ਬਣੇ ਏਅਰ ਏਸ਼ੀਆ ਦੇ ਮੁੱਖ ਵਪਾਰਕ ਅਧਿਕਾਰੀ

Sunday, Dec 15, 2019 - 12:33 PM (IST)

ਅੰਕੁਰ ਗਰਗ ਬਣੇ ਏਅਰ ਏਸ਼ੀਆ ਦੇ ਮੁੱਖ ਵਪਾਰਕ ਅਧਿਕਾਰੀ

ਨਵੀਂ ਦਿੱਲੀ—ਏਅਰ ਏਸ਼ੀਆ ਇੰਡੀਆ ਨੇ ਅੰਕੁਰ ਗਰਗ ਨੂੰ ਮੁੱਖ ਵਪਾਰਕ ਅਧਿਕਾਰੀ (ਸੀ.ਸੀ.ਓ.) ਨਿਯੁਕਤ ਕਰਨ ਦੀ ਐਤਵਾਰ ਨੂੰ ਘੋਸ਼ਣਾ ਕੀਤੀ। ਕੰਪਨੀ ਨੇ ਬਿਆਨ 'ਚ ਕਿਹਾ ਕਿ ਗਰਗ ਏਅਰ ਏਸ਼ੀਆ ਇੰਡੀਆ ਦੇ ਸੰਚਾਲਨ ਅਧਿਕਾਰੀ (ਸੀ.ਓ.ਓ.) ਦੀ ਜਗ੍ਹਾ ਲੈਣਗੇ। ਉਹ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਲ ਭਾਸਕਰਨ ਨੂੰ ਰਿਪੋਰਟ ਕਰਨਗੇ। ਗਰਗ ਦੇ ਕੋਲ ਨੈੱਟਵਰਗ ਅਤੇ ਰਾਜਸਵ ਪ੍ਰਬੰਧਨ, ਮਾਰਕਟਿੰਗ ਅਤੇ ਵਿਕਰੀ ਅਤੇ ਕਾਰਗੋ ਵਰਗੇ ਖੇਤਰਾਂ ਦੀ ਜ਼ਿੰਮੇਵਾਰੀ ਹੋਵੇਗੀ। ਉਨ੍ਹਾਂ ਨੇ ਕੁਝ ਹਫਤੇ ਪਹਿਲਾਂ ਹੀ ਇੰਡੀਗੋ ਦੇ ਉਪ ਪ੍ਰਧਾਨ ਅਹੁਦੇ ਤੋਂ ਅਸਤੀਫਾ ਦਿੱਤਾ ਸੀ।


author

Aarti dhillon

Content Editor

Related News