ਚੀਨ ਦੀਆਂ ਬੈਂਕਾਂ ਨੇ ਵਧਾਈ ਅਨਿਲ ਅੰਬਾਨੀ ਦੀ ਟੈਂਸ਼ਨ, 15 ਕਰੋੜ ਦੀ ਕੀਤੀ ਮੰਗ

Tuesday, Jun 18, 2019 - 05:55 PM (IST)

ਚੀਨ ਦੀਆਂ ਬੈਂਕਾਂ ਨੇ ਵਧਾਈ ਅਨਿਲ ਅੰਬਾਨੀ ਦੀ ਟੈਂਸ਼ਨ, 15 ਕਰੋੜ ਦੀ ਕੀਤੀ ਮੰਗ

ਨਵੀਂ ਦਿੱਲੀ— ਰਿਲਾਇੰਸ ਗਰੁੱਪ ਦੇ ਮਾਲਕ ਅਨਿਲ ਅੰਬਾਨੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਖਬਰ ਆਈ ਹੈ ਕਿ ਅਨਿਲ ਅੰਬਾਨੀ ਬਿਲੇਨੀਅਰ ਕਲੱਬ ਦੀ ਸੂਚਨਾ ਤੋਂ ਬਾਹਰ ਹੋ ਗਏ। ਹੁਣ ਚੀਨ ਦੀਆਂ ਬੈਂਕਾਂ ਵਲੋਂ ਅਨਿਲ ਅੰਬਾਨੀ ਨੂੰ ਇਕ ਨਵੀਂ ਟੇਂਸ਼ਨ ਦੇ ਦਿੱਤੀ ਹੈ। ਦਰਅਸਲ ਚੀਨ ਦੀਆਂ ਕੁਝ ਬੈਂਕਾਂ ਦਾ ਅਨਿਲ ਅੰਬਾਨੀ 'ਤੇ 2.1 ਬਿਲਿਅਨ ਡਾਲਰ ਤੋਂ ਜ਼ਿਆਦਾ ਯਾਨੀ ਕਿ ਭਾਰਤੀ ਰੁਪਏ ਦੇ ਹਿਸਾਬ ਨਾਲ ਲਗਭਗ 15 ਕਰੋੜ ਰੁਪਏ ਦਾ ਕਰਜ਼ ਹੈ। ਇਹ ਕਰਜ਼ ਚੀਨ ਦੇ ਚਾਇਨਾ ਡੈਵਲਪਮੈਂਟ ਬੈਂਕ, ਐਗਜੀਮ ਬੈਂਕ ਅਤੇ ਇੰਡਸਟ੍ਰਿਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਇਨਾ (ICB) ਨੇ ਦਿੱਤੇ ਹਨ।

PunjabKesari
ਅੰਬਾਨੀ ਨੂੰ ਚਾਇਨਾ ਡੈਵਲਪਮੈਂਟ ਬੈਂਕ ਦਾ ਲਗਭਗ 1.4 ਬਿਲਿਅਨ ਦਾ ਕਰਜ਼ ਚੁਕਾਉਣਾ ਹੈ। ਇਸ ਤਰ੍ਹਾਂ ਐਗਜੀਮ ਬੈਂਕ ਆਫ ਚੀਨ 3.3 ਹਜ਼ਾਰ ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ ਜਦੋਂਕਿ ਅਨਿਲ ਅੰਬਾਨੀ ਨੂੰ ਆਈ.ਸੀ.ਬੀ. ਬੈਂਕ ਦੇ 1.5 ਹਜ਼ਾਰ ਕਰੋੜ ਰੁਪਏ ਦਾ ਕਰਜ਼ ਚੁਕਾਉਣਾ ਹੈ।

PunjabKesari
ਭਾਰਤ ਦੀ ਦਿਵਾਲਿਆ ਮਾਮਲਿਆਂ ਨਾਲ ਸੰਬੰਧਿਤ ਕੋਰਟ ਇਨ੍ਹਾਂ ਕਰਜ਼ਦਾਰਾਂ ਅਤੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨਿਕੇਸ਼ਨ ਦੇ ਪੂਰੇ ਮਾਮਲੇ 'ਚ ਸੁਣਵਾਈ ਕਰ ਰਿਹਾ ਹੈ। ਹੁਣ ਕੋਰਟ ਵਲੋਂ ਕੰਪਨੀ ਦੀ ਸੰਪਤੀ ਲਈ ਖਰੀਦਾਰਾਂ ਨੂੰ ਲੱਭਣ ਅਤੇ ਵੇਚਣ ਨਾਲ ਪ੍ਰਾਪਤ ਰਕਮ ਨਾਲ ਕਰਜ਼ ਚੁਕਾਉਣ ਦੀ ਦਿਸ਼ਾ 'ਚ ਯਤਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਨਿਲ ਅੰਬਾਨੀ ਦੇ ਭਰਾ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਇੰਨਫੋਕਾਮ ਲਿਮਿਟੇਡ ਨੇ 173 ਬਿਲਿਅਨ ਰੁਪਏ 'ਚ ਰਿਲਾਇੰਸ ਕਮਿਊਨਿਕੇਸ਼ਨ ਦੀ ਸੰਪਤੀ ਖਰੀਦਣ ਦੀ ਪੇਸ਼ਕਸ਼ ਕੀਤੀ ਸੀ ਪਰ ਨਿਯਾਮਿਕ ਬਾਧਾਵਾਂ ਕਾਰਨ ਇਹ ਸੌਦਾ ਨਹੀਂ ਹੋਇਆ।ਇਹ ਸੌਦਾ ਹੁੰਦਾ ਤਾਂ ਕਰਜ਼ਦਾਤਾਵਾਂ ਨੂੰ ਆਪਣਾ ਪੈਸਾ ਪਾਉਣ 'ਚ ਮਦਦ ਮਿਲੇਗੀ।


author

satpal klair

Content Editor

Related News