ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਸਟਾਰਟਅਪ ’ਤੇ ਏਂਜਲ ਕਰ ਹਟਾਇਆ ਗਿਆ : ਗੋਇਲ

Monday, Jul 29, 2024 - 03:07 PM (IST)

ਮੁੰਬਈ (ਭਾਸ਼ਾ) - ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਐਤਵਾਰ ਨੂੰ ਕਿਹਾ ਕਿ ਸਾਰੇ ਵਰਗ ਦੇ ਨਿਵੇਸ਼ਕਾਂ ਲਈ 2012 ’ਚ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ. ਪੀ. ਏ.) ਸਰਕਾਰ ਵੱਲੋਂ ਲਾਗੂ ਕੀਤੇ ਏਂਜਲ ਟੈਕਸ ਨੂੰ ਹਟਾਉਣ ਨਾਲ ਸਟਾਰਟਅਪ ਕੰਪਨੀਆਂ ਨੂੰ ਨਿਵੇਸ਼ ਆਕਰਸ਼ਿਤ ਕਰਨ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸੋਨੇ ਅਤੇ ਚਾਂਦੀ ’ਤੇ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰਨ ਨਾਲ ਨਾ ਸਿਰਫ ਛੋਟੇ ਕਾਰੀਗਰਾਂ ਨੂੰ ਮਦਦ ਮਿਲੇਗੀ, ਸਗੋਂ ਦੇਸ਼ ਦੀ ਰਤਨ ਅਤੇ ਗਹਿਣਾ ਬਰਾਮਦ ਨੂੰ ਵੀ ਬੜ੍ਹਾਵਾ ਮਿਲੇਗਾ।

ਉਨ੍ਹਾਂ ਨੇ ਬਜਟ ਤੋਂ ਬਾਅਦ ਇੱਥੇ ਉਦਯੋਗ ਜਗਤ ਨਾਲ ਗੱਲਬਾਤ ’ਚ ਕਿਹਾ,‘‘ਬਜਟ 2024-25 ’ਚ ਏਂਜਲ ਟੈਕਸ ਹਟਾ ਦਿੱਤਾ ਗਿਆ ਹੈ ਅਤੇ ਇਸ ਜ਼ਰੀਏ ਅਸੀਂ ਦੇਸ਼ ’ਚ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਸਕਾਂਗੇ। ਗੋਇਲ ਨੇ ਦੱਸਿਆ ਕਿ ਬਜਟ ’ਚ ਦੇਸ਼ ’ਚ 12 ਉਦਯੋਗਿਕ ‘ਟਾਊਨਸ਼ਿਪ’ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਇਕ ਮਹਾਰਾਸ਼ਟਰ ’ਚ ਹੋਵੇਗਾ ਅਤੇ ਇਸ ਨਾਲ ਰੋਜ਼ਗਾਰ ਸਿਰਜਣ ਅਤੇ ਉਦਯੋਗ ਤੇ ਵਪਾਰ ਲਈ ਮਜ਼ਬੂਤ ਈਕੋਸਿਸਟਮ ਬਣਾਉਣ ’ਚ ਮਦਦ ਮਿਲੇਗੀ। ਬਜਟ ’ਚ ਹੀਰਾ ਕਾਰੋਬਾਰ ਨੂੰ ਬੜ੍ਹਾਵਾ ਦੇਣ ਲਈ ਵੀ ਕਦਮ ਚੁੱਕਣ ਦਾ ਐਲਾਨ ਕੀਤਾ ਿਗਆ ਹੈ। ਭਾਰਤ ਹੀਰਾ ਕਟਾਈ ਅਤੇ ਪਾਲਿਸ਼ਿੰਗ ਖੇਤਰ ’ਚ ਦੁਨੀਆ ’ਚ ਮੋਹਰੀ ਹੈ, ਜਿਸ ’ਚ ਵੱਡੀ ਗਿਣਤੀ ’ਚ ਕੁਸ਼ਲ ਕਿਰਤੀ ਕੰਮ ਕਰਦੇ ਹਨ। ਬਜਟ ’ਚ ਐਲਾਨ ਕੀਤਾ ਗਿਆ ਹੈ ਕਿ ਭਾਰਤ ਦੇਸ਼ ’ਚ ਕੱਚੇ ਹੀਰੇ ਵੇਚਣ ਵਾਲੀਆਂ ਵਿਦੇਸ਼ੀ ਮਾਈਨਿੰਗ ਕੰਪਨੀਆਂ ਲਈ ਸੁਰੱਖਿਅਤ ਬੰਦਰਗਾਹ ਦਰਾਂ ਪ੍ਰਦਾਨ ਕਰੇਗਾ। ਏਂਜਲ ਟੈਕਸ (30 ਫੀਸਦੀ ਦੀ ਦਰ ਨਾਲ ਆਮਦਨ ਕਰ) ਅਜਿਹੀਆਂ ਗੈਰ-ਸੂਚੀਬੱਧ ਕੰਪਨੀਆਂ ਜਾਂ ਸਟਾਰਟਅਪ ਵੱਲੋਂ ਜੁਟਾਈ ਗਈ ਧਨਰਾਸ਼ੀ ’ਤੇ ਲਾਇਆ ਜਾਂਦਾ ਸੀ, ਜੇਕਰ ਉਨ੍ਹਾਂ ਦਾ ਮੁਲਾਂਕਣ ਕੰਪਨੀ ਦੇ ਉਚਿਤ ਬਾਜ਼ਾਰ ਮੁੱਲ ਤੋਂ ਜ਼ਿਆਦਾ ਹੁੰਦਾ ਸੀ।


Harinder Kaur

Content Editor

Related News