ਅੰਬਾਨੀਆਂ ਦੇ ਵਿਆਹ ’ਚ ਛਾ ਗਿਆ ਦੋਸਾਂਝਾ ਵਾਲਾ, ਲਾੜੇ ਨੇ ਖ਼ੁਦ ਕੀਤੀ ਦਿਲਜੀਤ ਨੂੰ ਖ਼ਾਸ ਫ਼ਰਮਾਇਸ਼, ਦੇਖੋ ਵੀਡੀਓ

Monday, Mar 04, 2024 - 06:10 AM (IST)

ਅੰਬਾਨੀਆਂ ਦੇ ਵਿਆਹ ’ਚ ਛਾ ਗਿਆ ਦੋਸਾਂਝਾ ਵਾਲਾ, ਲਾੜੇ ਨੇ ਖ਼ੁਦ ਕੀਤੀ ਦਿਲਜੀਤ ਨੂੰ ਖ਼ਾਸ ਫ਼ਰਮਾਇਸ਼, ਦੇਖੋ ਵੀਡੀਓ

ਐਂਟਰਟੇਨਮੈਂਟ ਡੈਸਕ– ਦਿਲਜੀਤ ਦੋਸਾਂਝ ਉਨ੍ਹਾਂ ਪੰਜਾਬੀ ਕਲਾਕਾਰਾਂ ’ਚੋਂ ਇਕ ਹੈ, ਜਿਸ ਦੀ ਸਿਰਫ਼ ਬਾਲੀਵੁੱਡ ਹੀ ਨਹੀਂ, ਸਗੋਂ ਪੂਰੀ ਦੁਨੀਆ ਦੀਵਾਨੀ ਹੈ। ਦਿਲਜੀਤ ਦੀ ਫੈਨ ਫਾਲੋਇੰਗ ਵਿਦੇਸ਼ਾਂ ’ਚ ਇੰਨੀ ਜ਼ਿਆਦਾ ਹੈ ਕਿ ਹਾਲ ਹੀ ਦੇ ਕੁਝ ਮਹੀਨਿਆਂ ’ਚ ਦਿਲਜੀਤ ਦੋਸਾਂਝ ਨਾਲ ਵੱਡੇ-ਵੱਡੇ ਹਾਲੀਵੁੱਡ ਕਲਾਕਾਰਾਂ ਨੇ ਕੋਲੈਬੋਰੇਟ ਕੀਤਾ ਹੈ।

ਹਾਲ ਹੀ ’ਚ ਦਿਲਜੀਤ ਦੋਸਾਂਝ ਨੂੰ ਅਨੰਤ ਅੰਬਾਨੀ ਤੇ ਰਾਧਿਕ ਮਰਚੇਂਟ ਦੇ ਪ੍ਰੀ-ਵੈਡਿੰਗ ਪ੍ਰੋਗਰਾਮ ’ਚ ਪ੍ਰਫਾਰਮ ਕਰਦੇ ਦੇਖਿਆ ਗਿਆ, ਜਿਥੋਂ ਦੀਆਂ ਵੀਡੀਓਜ਼ ਦਿਲਜੀਤ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : 8 ਕਰੋੜ ਦੀ ਲਾਗਤ ਨਾਲ ਬਣ ਰਹੀ ਐਪ ਜ਼ਰੀਏ ਪੰਜਾਬ ਸਰਕਾਰ ਫੜੇਗੀ ਬੋਗਸ ਬਿਲਿੰਗ ਮਾਫ਼ੀਆ

ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਦੀ ਤਾਜ਼ਾ ਵੀਡੀਓ ’ਚ ਦਿਲਜੀਤ ਦੋਸਾਂਝ ਨੂੰ ਪੂਰੀ ਲਾਈਮਲਾਈਟ ਆਪਣੇ ਵੱਲ ਖਿੱਚਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ’ਚ ਵਿਆਹ ਵਾਲਾ ਮੁੰਡਾ ਯਾਨੀ ਅਨੰਤ ਅੰਬਾਨੀ ਦਿਲਜੀਤ ਦੋਸਾਂਝ ਨੂੰ ਇਕ ਖ਼ਾਸ ਫ਼ਰਮਾਇਸ਼ ਕਰਦਾ ਹੈ, ਜਿਸ ਨੂੰ ਦਿਲਜੀਤ ਸਿਰ ਮੱਥੇ ਕਬੂਲ ਕਰਦੇ ਹਨ।

ਦਰਅਸਲ ਵੀਡੀਓ ’ਚ ਅਨੰਤ ਅੰਬਾਨੀ ਦਿਲਜੀਤ ਦੀ ਪੇਸ਼ਕਾਰੀ ਖ਼ਤਮ ਹੋਣ ਮਗਰੋਂ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਉਹ 20 ਮਿੰਟ ਹੋਰ ਪ੍ਰਫਾਰਮ ਕਰਨ। ਅਨੰਤ ਦੀ ਇਸ ਫ਼ਰਮਾਇਸ਼ ਦਾ ਜਵਾਬ ਦਿੰਦਿਆਂ ਦਿਲਜੀਤ ਕਹਿੰਦੇ ਹਨ ਕਿ 20 ਛੱਡ ਕੇ ਉਹ 30 ਮਿੰਟ ਪ੍ਰਫਾਰਮ ਕਰ ਦੇਣਗੇ।

ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੂੰ ਵੱਖ-ਵੱਖ ਬਾਲੀਵੁੱਡ ਸੈਲੇਬ੍ਰਿਟੀਜ਼ ਨਾਲ ਸਟੇਜ ’ਤੇ ਪ੍ਰਫਾਰਮ ਕਰਦੇ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ’ਚ ਸ਼ਾਹਰੁਖ ਖ਼ਾਨ, ਵਿੱਕੀ ਕੌਸ਼ਲ, ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਵਰਗੇ ਨਾਂ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਦਿਲਜੀਤ ਦੋਸਾਂਝ ਦੀ ਇਹ ਵੀਡੀਓ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News