Anand Mahindra: ਲਗਜ਼ਰੀ ਲਾਈਫ਼ ਬਤੀਤ ਕਰਦੇ ਹਨ ਆਨੰਦ ਮਹਿੰਦਰਾ, ਜਾਣੋ ਕਿੰਨੀ ਜਾਇਦਾਦ ਦੇ ਹਨ ਮਾਲਕ
Tuesday, Aug 15, 2023 - 10:34 PM (IST)
ਨੈਸ਼ਨਲ ਡੈਸਕ : 'ਮਹਿੰਦਰਾ ਐਂਡ ਮਹਿੰਦਰਾ ਗਰੁੱਪ' ਦੇ ਮਾਲਕ ਆਨੰਦ ਮਹਿੰਦਰਾ ਬਹੁਤ ਵੱਡੇ ਕਾਰੋਬਾਰੀ ਹਨ। ਦੇਸ਼ ਵਿੱਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ, ਜੋ ਉਨ੍ਹਾਂ ਨੂੰ ਨਹੀਂ ਜਾਣਦਾ ਹੋਵੇਗਾ। ਆਨੰਦ ਮਹਿੰਦਰਾ ਆਪਣੇ ਕੰਮ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ, ਉਹ ਹਰ ਰੋਜ਼ ਕੋਈ ਨਾ ਕੋਈ ਦਿਲਚਸਪ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਆਨੰਦ ਮਹਿੰਦਰਾ ਲੋਕਾਂ ਦੀ ਮਦਦ ਲਈ ਵੀ ਅੱਗੇ ਰਹਿੰਦੇ ਹਨ। ਆਟੋਮੋਬਾਇਲ ਇੰਡਸਟਰੀ 'ਚ ਕਾਰੋਬਾਰ ਸ਼ੁਰੂ ਕਰਨ ਵਾਲੇ ਆਨੰਦ ਮਹਿੰਦਰਾ ਦੇ ਮਹਿੰਦਰਾ ਗਰੁੱਪ ਦਾ ਬਿਜ਼ਨੈੱਸ ਅੱਜ 100 ਤੋਂ ਵੱਧ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਕੁਲ 134 ਕੰਪਨੀਆਂ ਰਜਿਸਟਰਡ ਹਨ। ਆਓ ਜਾਣਦੇ ਹਾਂ ਇੰਨੇ ਵੱਡੇ ਬਿਜ਼ਨੈੱਸਮੈਨ ਦੀ ਕੁਲ ਜਾਇਦਾਦ ਕਿੰਨੀ ਹੈ।
ਇਹ ਵੀ ਪੜ੍ਹੋ : ਮਹਿੰਦਰਾ ਨੇ 5-ਡੋਰ Thar.e ਤੋਂ ਚੁੱਕਿਆ ਪਰਦਾ, ਸਾਹਮਣੇ ਆਇਆ ਕੰਸੈਪਟ ਮਾਡਲ (ਦੇਖੋ ਤਸਵੀਰਾਂ)
ਆਨੰਦ ਮਹਿੰਦਰਾ ਸਾਲ 2012 ਤੋਂ ਮਹਿੰਦਰਾ ਗਰੁੱਪ ਦੇ ਚੇਅਰਮੈਨ ਹਨ। ਫੋਰਬਸ ਮੁਤਾਬਕ ਆਨੰਦ ਮਹਿੰਦਰਾ ਦੀ ਕੁਲ ਜਾਇਦਾਦ 2.4 ਬਿਲੀਅਨ ਡਾਲਰ ਯਾਨੀ 17,000 ਕਰੋੜ ਰੁਪਏ ਹੈ। ਆਨੰਦ ਮਹਿੰਦਰਾ ਦਾ ਨਾਂ ਭਾਰਤ ਦੇ ਅਰਬਪਤੀਆਂ ਦੀ ਸੂਚੀ ਵਿੱਚ 91ਵੇਂ ਸਥਾਨ 'ਤੇ ਆਉਂਦਾ ਹੈ ਅਤੇ ਉਹ ਪੂਰੀ ਦੁਨੀਆ ਵਿੱਚ 1435ਵੇਂ ਸਥਾਨ 'ਤੇ ਹਨ। ਆਨੰਦ ਮਹਿੰਦਰਾ ਲਗਜ਼ਰੀ ਲਾਈਫ਼ ਬਤੀਤ ਕਰਦੇ ਹਨ। ਉਨ੍ਹਾਂ ਦੀ ਦੇਸ਼-ਵਿਦੇਸ਼ 'ਚ ਕਰੋੜਾਂ ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਦਾ ਮੁੰਬਈ 'ਚ ਇਕ ਆਲੀਸ਼ਾਨ ਘਰ ਹੈ। ਆਨੰਦ ਮਹਿੰਦਰਾ ਦੇਸ਼ ਦੇ ਅੰਦਰ ਅਤੇ ਵਿਦੇਸ਼ਾਂ ਵਿੱਚ ਯਾਤਰਾ ਕਰਨ ਲਈ ਨਿੱਜੀ ਜੈੱਟ ਦੀ ਵਰਤੋਂ ਕਰਦੇ ਹਨ।
ਇਹ ਵੀ ਪੜ੍ਹੋ : ਮਹਿੰਦਰਾ ਨੇ ਗਲੋਬਲ PIK UP ਟਰੱਕ ਕੀਤਾ ਲਾਂਚ, ਮਿਲਣਗੇ ਜ਼ਬਰਦਸਤ ਫੀਚਰਜ਼
ਆਨੰਦ ਮਹਿੰਦਰਾ ਦਾ ਜਨਮ 1 ਮਈ 1955 ਨੂੰ ਹੋਇਆ ਸੀ। ਹਾਰਵਰਡ ਬਿਜ਼ਨੈੱਸ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਨ੍ਹਾਂ ਨੇ 1981 ਵਿੱਚ ਇਕ ਮੈਨੇਜਮੈਂਟ ਟ੍ਰੇਨੀ ਵਜੋਂ ਮਹਿੰਦਰਾ ਯੂਜੀਨ ਸਟੀਲ ਕੰਪਨੀ ਨੂੰ ਜੁਆਇਨ ਕੀਤਾ। 1989 ਵਿੱਚ ਉਹ ਮਹਿੰਦਰਾ ਯੂਜੀਨ ਸਟੀਲ ਕੰਪਨੀ ਦੇ ਡਾਇਰੈਕਟਰ ਬਣੇ। ਸਾਲ 1991 'ਚ ਮਹਿੰਦਰਾ ਐਂਡ ਮਹਿੰਦਰਾ ਵਿੱਚ ਡਿਪਟੀ ਐੱਮਡੀ ਵਜੋਂ ਸ਼ਾਮਲ ਹੋਏ। ਆਨੰਦ ਮਹਿੰਦਰਾ ਬਹੁਤ ਹੀ ਆਲੀਸ਼ਾਨ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਕੋਲ ਦੁਨੀਆ ਦੀਆਂ ਕਈ ਬਿਹਤਰੀਨ ਗੱਡੀਆਂ ਦੀ ਕੁਲੈਕਸ਼ਨ ਹੈ।
ਇਹ ਵੀ ਪੜ੍ਹੋ : ਲਾਂਚ ਹੋਇਆ Mahindra OJA ਲਾਈਟਵੇਟ ਟਰੈਕਟਰ, ਲੁੱਕ 'ਚ ਸਭ ਤੋਂ ਅਲੱਗ, ਜਾਣੋ ਕੀਮਤ
ਆਨੰਦ ਮਹਿੰਦਰਾ ਸਿਰਫ ਤੇ ਸਿਰਫ ਆਪਣੀ ਕੰਪਨੀ ਦੁਆਰਾ ਬਣਾਈਆਂ ਕਾਰਾਂ ਦੀ ਵਰਤੋਂ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਹ ਖੁਦ ਆਪਣੀ ਕੰਪਨੀ ਦੇ ਵਾਹਨਾਂ ਦੀ ਵਰਤੋਂ ਨਹੀਂ ਕਰਨਗੇ ਤਾਂ ਗਾਹਕ ਅਜਿਹਾ ਕਿਵੇਂ ਕਰਨਗੇ। ਆਨੰਦ ਮਹਿੰਦਰਾ ਕੋਲ Mahindra Scorpio CLassic, Mahindra XUV 700, Mahindra Alturas G4, Mahindra Scorpio N ਅਤੇ Mahindra Thar ਵਰਗੀਆਂ ਕਈ ਸ਼ਾਨਦਾਰ ਗੱਡੀਆਂ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8