ਲਾਕਡਾਊਨ ਵਧਾਉਣਾ ਆਰਥਿਕ ਰੂਪ ਤੋਂ ਵਿਨਾਸ਼ਕਾਰੀ, ਵੱਧ ਸਕਦੈ ਸੰਕਟ : ਆਨੰਦ ਮਹਿੰਦਰਾ

05/26/2020 5:13:27 PM

ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਲਾਕਡਾਊਨ ਨੂੰ ਲੈ ਕੇ ਬਿਆਨ ਦਿੱਤਾ ਹੈ। ਮਹਿੰਦਰਾ ਨੇ ਟਵੀਟ 'ਚ ਲਿਖਿਆ ਹੈ ਕਿ, ''ਲਾਕਡਾਊਨ ਨੂੰ ਅੱਗੇ ਵਧਾਉਣਾ ਨਾ ਸਿਰਫ ਅਰਥ ਵਿਵਸਥਾ ਲਈ ਖਤਰਨਾਕ ਹੋਵੇਗਾ। ਸਗੋਂ ਜਿਵੇਂ ਕਿ ਮੈਂ ਪਹਿਲਾਂ ਵੀ ਟਵੀਟ ਕਰ ਕੇ ਕਿਹਾ ਹੈ ਕਿ ਇਹ ਇਕ ਹੋਰ ਸਿਹਤ ਸੰਕਟ ਨੂੰ ਪੈਦਾ ਕਰਨ ਵਾਲਾ ਹੋਵੇਗਾ।''

PunjabKesari

ਨੀਤੀ ਨਿਰਮਾਤਾਵਾਂ ਲਈ ਆਸਾਨ ਨਹੀਂ
ਉਨ੍ਹਾਂ 'ਲਾਕਡਾਊਨ ਦੇ ਖਤਰਨਾਕ ਮਨੋਵਿਗਿਆਨਕ ਪ੍ਰਭਾਵ ਅਤੇ ਕੋਵਿਡ-19 ਤੋਂ ਇਲਾਵਾ ਹੋਰ ਮਰੀਜਾਂ ਦੀ ਅਨਦੇਖੀ' ਵਿਸ਼ੇ 'ਤੇ ਲਿਖੇ ਇਕ ਲੇਖ ਦਾ ਹਵਾਲਾ ਦਿੱਤਾ। ਮਹਿੰਦਰਾ ਨੇ ਲਾਕਡਾਊਨ ਦੇ 49 ਦਿਨ ਬਾਅਦ ਇਸ ਨੂੰ ਹਟਾਉਣ ਦਾ ਪ੍ਰਸਤਾਵ ਕੀਤਾ ਸੀ। ਉਨ੍ਹਾਂ ਕਿਹਾ, ''ਨੀਤੀ ਨਿਰਮਾਤਾਵਾਂ ਲਈ ਚੋਣ ਕਰਨਾ ਆਸਾਨ ਨਹੀਂ ਹੈ ਪਰ ਲਾਕਡਾਊਨ ਨਾਲ ਵੀ ਮਦਦ ਨਹੀਂ ਮਿਲਣ ਵਾਲੀ ਹੈ।

ਇਹ ਵੀ ਪੜ੍ਹੋ : ਕੋਰੋਨਾ ਬਣਿਆ ਮੁਸੀਬਤ, ਪ੍ਰਚੂਨ ਵਪਾਰੀਆਂ ਨੂੰ 60 ਦਿਨਾਂ 'ਚ 9 ਲੱਖ ਕਰੋੜ ਰੁਪਏ ਦਾ ਨੁਕਸਾਨ

ਸਿਹਤ ਸੁਵਿਧਾਵਾਂ ਵਧਾਉਣ ਵੱਲ ਹੋਣਾ ਚਾਹੀਦਾ ਹੈ ਧਿਆਨ
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਲਾਗਤਾਰ ਵੱਧਦੀ ਰਹੇਗੀ ਅਤੇ ਸਾਡਾ ਪੂਰਾ ਧਿਆਨ ਤੇਜੀ ਨਾਲ ਹਸਪਤਾਲ ਦੇ ਬਿਸਤਰਿਆਂ ਦੀ ਗਿਣਤੀ ਵਧਾਉਣ ਅਤੇ ਆਕਸੀਜਨ ਦੀ ਵਿਵਸਥਾ ਕਰਨ 'ਤੇ ਹੋਣਾ ਚਾਹੀਦਾ ਹੈ। ਮਹਿੰਦਰਾ ਨੇ ਇਸ ਕੰਮ ਵਿਚ ਫੌਜ ਦੀ ਮਦਦ ਲੈਣ ਲਈ ਵੀ ਕਿਹਾ, ਕਿਉਂਕਿ ਫੌਜ ਕੋਲ ਇਸ ਦਾ ਤਜਰਬਾ ਹੈ।

PunjabKesari

ਲਾਕਡਾਊਨ ਦੇ ਐਲਾਨ ਤੋਂ ਪਹਿਲਾਂ ਵੀ ਜਤਾਈ ਸੀ ਚਿੰਤਾ
22 ਮਾਰਚ ਨੂੰ ਸਰਕਾਰ ਵੱਲੋਂ ਦੇਸ਼-ਵਿਆਪੀ ਲਾਕਡਾਊਨ ਦੇ ਐਲਾਨ ਤੋਂ ਪਹਿਲਾਂ ਵੀ ਆਨੰਦ ਮਹਿੰਦਰਾ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਜਤਾਈ ਸੀ। ਮਹਿੰਦਰਾ ਨੇ ਉਨ੍ਹਾਂ ਰਿਪੋਰਟਾਂ 'ਤੇ ਧਿਆਨ ਦੇਣ ਨੂੰ ਕਿਹਾ ਸੀ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਭਾਰਤ ਪਹਿਲਾਂ ਹੀ ਕੋਰੋਨਾ ਇੰਫੈਕਸ਼ਨ ਦੀ ਤੀਜੀ ਸਟੇਜ ਵਿਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਵੀ ਆਨੰਦ ਮਹਿੰਦਰਾ ਕੋਰੋਨਾ ਵਾਇਰਸ ਨੂੰ ਲੈ ਕੇ ਟਵਿਟਰ ਜ਼ਰੀਏ ਆਪਣੀ ਗੱਲ ਕਹਿ ਚੁੱਕੇ ਹਨ। ਕੋਰੋਨਾ ਦੀ ਸ਼ੁਰੂਆਤ ਵਿਚ ਆਨੰਦ ਮਹਿੰਦਰਾ ਨੇ ਟਵਿਟਰ ਜ਼ਰੀਏ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦੀ ਕੰਪਨੀ ਕਿਫਾਇਤੀ ਵੈਂਟੀਲੇਟਰ ਦਾ ਨਿਰਮਾਣ ਕਰ ਰਹੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਇਸ ਵੈਂਟੀਲੇਟਰ ਦੀ ਵੀਡੀਓ ਵੀ ਟਵਿਟਰ 'ਤੇ ਸਾਂਝੀ ਕੀਤੀ ਸੀ।


cherry

Content Editor

Related News