ਕਿਸਾਨ ਦੇ ''ਬਾਈਕ'' ਇਨੋਵੇਸ਼ਨ ''ਤੇ ਲੱਟੂ ਹੋਏ ਮਹਿੰਦਰਾ, ਦਿੱਤਾ ਵੱਡਾ ਆਫਰ

Wednesday, Jun 19, 2019 - 07:19 PM (IST)

ਕਿਸਾਨ ਦੇ ''ਬਾਈਕ'' ਇਨੋਵੇਸ਼ਨ ''ਤੇ ਲੱਟੂ ਹੋਏ ਮਹਿੰਦਰਾ, ਦਿੱਤਾ ਵੱਡਾ ਆਫਰ

ਨਵੀਂ ਦਿੱਲੀ— ਭਾਰਤੀ ਕਾਰੋਬਾਰੀ ਜਗਤ 'ਚ ਆਨੰਦ ਮਹਿੰਦਰਾ ਉਹ ਨਾਮ ਹੈ ਜੋ ਹਮੇਸ਼ਾ ਤੋਂ ਨਵੇਂ ਤੇ ਕ੍ਰਿਏਟਿਵ ਲੋਕਾਂ ਨੂੰ ਬੜ੍ਹਾਵਾ ਦਿੰਦੇ ਰਹਿੰਦੇ ਹਨ। ਜਿਥੇ ਵੀ ਉਨ੍ਹਾਂ ਨੂੰ ਨਵੇਂ ਇਨੋਵੇਸ਼ਨ ਬਾਰੇ ਪਤਾ ਲੱਗਦਾ ਹੈ ਉਹ ਬੜ੍ਹਾਵਾ ਦੇਣ ਸਾਹਮਣੇ ਆਉਂਦੇ ਹਨ। ਹੁਣ ਉਨ੍ਹਾਂ ਦੀ ਲਿਸਟ 'ਚ ਇਕ ਹੋਰ ਨਾਮ ਜੁੜ ਗਿਆ ਹੈ ਤੇ ਉਹ ਕਰਨਾਟਕ ਦੇ ਕਿਸਾਨ ਗਣਪਤੀ ਦਾ। ਜਿਸ ਨੇ ਦਰੱਖਤ 'ਤੇ ਚੱਲਣ ਵਾਲੀ ਅਨੋਖੀ ਬਾਈਕ ਬਣਾਈ ਹੈ।

ਕਿਸਾਨ ਨੇ ਬਣਾਈ ਦਰੱਖਤ 'ਤੇ ਚੱਲਣ ਵਾਲੀ ਬਾਈਕ
ਕਰਨਾਟਕ ਦੇ ਕਿਸਾਨ ਗਣਪਤੀ ਦੀ ਦਰਖੱਤਾਂ 'ਤੇ ਚੜ੍ਹਨ ਲਾਸੀ ਅਨੋਖੀ ਬਾਈਕ ਕਾਫੀ ਮਸ਼ਹੂਰ ਹੋ ਰਹੀ ਹੈ। ਇਸ ਬਾਈਕ ਦੇ ਜ਼ਰੀਏ ਕਰੀਬ ਇਕ ਲੀਟਰ ਪੈਟਰੋਲ 'ਚ ਸੁਪਾਰੀ ਤੇ ਨਾਰੀਅਲ ਦੇ ਦਰੱਖਤਾਂ 'ਤੇ ਚੱੜ੍ਹਿਆ ਜਾ ਸਕਦਾ ਹੈ। ਹੁਣ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਇਸ ਤਰ੍ਹਾਂ ਦੀ ਬਾਈਕ 'ਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਨੇ ਟਵੀਟ ਕਰ ਇਸ ਨਵੀਂ ਕਾਢ ਦੀ ਸ਼ਲਾਘਾ ਕੀਤੀ ਹੈ।


ਆਨੰਦ ਮਹਿੰਦਰਾ ਦਾ ਟਵੀਟ
ਆਨੰਦ ਮਹਿੰਦਰਾ ਨੇ ਮੰਗਲਵਾਰ ਨੂੰ ਟਵੀਟ ਕੀਤਾ, 'ਇਹ ਕਿੰਨੀ ਕੂਲ ਹੈ? ਇਹ ਡਿਵਾਇਸ ਨਾ ਸਿਰਫ ਪ੍ਰਭਾਵੀ ਤੇ ਆਪਣਾ ਕੰਮ ਕਰਦੀ ਦਿਖਾਈ ਦਿੰਦੀ ਹੈ, ਸਗੋਂ ਇਸ ਨੂੰ ਬਿਹਤਰੀਨ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ। ਇਸ ਦਾ ਭਾਰ ਵੀ ਕਾਫੀ ਘੱਟ ਹੈ।' ਇਸ ਦੇ ਨਾਲ ਹੀ ਟਵੀਟ 'ਚ ਉਨ੍ਹਾਂ ਨੇ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ 'ਚ ਫਾਰਮ ਇਕਿਊਪਮੈਂਟ ਸੈਕਟਰ ਦੇ ਪ੍ਰੈਜਿਡੈਂਟ ਰਾਜੇਸ਼ ਜੇਜੂਰਿਕਰ ਨੂੰ ਮੈਂਸ਼ਨ ਕਰਦੇ ਹੋਏ ਕਿਹਾ ਤੁਹਾਡੀ ਟੀਮ ਇਸ ਡਿਵਾਇਸ ਦੀ ਕਰੀਬ ਤੋਂ ਜਾਂਚ ਕਰੋਂ ਅਤੇ ਦੇਖੋ ਕੀ ਅਸੀਂ ਮਿਸਟਰ ਭੱਟ ਦੀ ਇਸ ਡਿਵਾਇਸ ਨੂੰ ਆਪਣੇ ਫਾਰਮ ਸਾਲਿਊਸ਼ਨ ਪੋਰਟਫੋਲੀਓ ਦੇ ਤਹਿਤ ਵੇਚ ਸਕਦੇ ਹਾਂ?


ਟਵਿਟਰ ਯੂਜ਼ਰ ਨੇ ਪੁੱਛਿਆ ਸਵਾਲ
ਇਸ ਤਰ੍ਹਾਂ ਓਪਨ ਪਲੈਟਫਾਰਮ 'ਤੇ ਆਪਣੀ ਟੀਮ ਨੂੰ ਇਸ ਬਾਇਕ ਦੀ ਮਾਰਕਟਿੰਗ ਦਾ ਸੁਝਾਅ ਦੇਣ 'ਤੇ ਇਕ ਟਵਿਟਰ ਯੂਜ਼ਰ ਨੇ ਜਦੋਂ ਮਹਿੰਦਰਾ ਤੋਂ ਪੁੱਛਿਆ ਕਿ ਅਜਿਹਾ ਕਰਨ ਨਾਲ ਦੂਜੀ ਵਿਰੋਧੀ ਕਪੰਨੀਆਂ ਉਨ੍ਹਾਂ ਤੋਂ ਪਹਿਲਾਂ ਗਣਪਤੀ ਨਾਲ ਸੰਪਰਕ ਕਰ ਸਕਦੀਆਂ ਹਨ। ਇਸ 'ਤੇ ਮਹਿੰਦਰਾ ਨੇ ਜਵਾਬ ਦਿੱਤਾ ਕਿ ਉਹ ਚਾਹੁੰਦੇ ਹਨ ਕਿ ਜਿੰਨੇ ਜ਼ਿਆਦਾ ਲੋਕ ਉਨ੍ਹਾਂ ਤਕ ਪਹੁੰਚਣਗੇ, ਉਨ੍ਹੀਂ ਹੀ ਚੰਗੀ ਡੀਲ ਉਨ੍ਹਾਂ ਨੂੰ ਮਿਲੇਗੀ। ਉਨ੍ਹਾਂ ਵਰਗੇ ਛੋਟੇ ਉਦਯੋਗਪਤੀਆਂ ਨੂੰ ਬੜ੍ਹਾਵਾ ਦੇਣ ਲਈ ਜ਼ਰੂਰੀ ਹੈ।

 


author

Inder Prajapati

Content Editor

Related News