ਕਿਸਾਨਾਂ ਲਈ ਖ਼ੁਸ਼ਖ਼ਬਰੀ, ਸਰਕਾਰ ਜਲਦ ਦੇ ਸਕਦੀ ਹੈ ਇਹ ਵੱਡੀ ਸੌਗਾਤ
Monday, Aug 16, 2021 - 10:41 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀ. ਐੱਮ. ਕਿਸਾਨ) ਯੋਜਨਾ ਤਹਿਤ ਰਜਿਸਟਰਡ ਦੇਸ਼ ਦੇ 12.13 ਕਰੋੜ ਤੋਂ ਵੱਧ ਕਿਸਾਨਾਂ ਲਈ ਖ਼ੁਸ਼ਖ਼ਬਰੀ ਹੈ। ਮੋਦੀ ਸਰਕਾਰ ਉਨ੍ਹਾਂ ਨੂੰ ਬਹੁਤ ਜਲਦ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਰਕਮ ਦੁੱਗਣੀ ਕਰਨ ਬਾਰੇ ਵਿਚਾਰ ਕਰ ਰਹੀ ਹੈ।
ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਕਿਸਾਨਾਂ ਨੂੰ ਸਾਲਾਨਾ 6,000 ਦੀ ਬਜਾਏ ਤਿੰਨ ਬਰਾਬਰ ਕਿਸ਼ਤਾਂ ਵਿਚ 12000 ਰੁਪਏ ਮਿਲ ਸਕਦੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ, ਬਿਹਾਰ ਦੇ ਖੇਤੀਬਾੜੀ ਮੰਤਰੀ ਅਮਰੇਂਦਰ ਪ੍ਰਤਾਪ ਸਿੰਘ ਨੇ ਹਾਲ ਹੀ ਵਿਚ ਦਿੱਲੀ ਵਿਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ। ਇਸ ਮੰਤਰੀ ਅਨੁਸਾਰ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਰਕਮ ਦੁੱਗਣੀ ਹੋਣ ਵਾਲੀ ਹੈ।
ਇਹ ਵੀ ਪੜ੍ਹੋ- Motorola ਦਾ ਸਭ ਤੋਂ ਪਤਲਾ 5G ਫੋਨ 17 ਅਗਸਤ ਨੂੰ ਹੋ ਰਿਹਾ ਹੈ ਲਾਂਚ
ਹਾਲਾਂਕਿ, ਕੇਂਦਰ ਸਰਕਾਰ ਨੇ ਮੰਤਰੀ ਦੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਆਮ ਕਿਸਾਨ ਵੀ ਆਸਵੰਦ ਹਨ ਕਿ 2024 ਤੋਂ ਪਹਿਲਾਂ ਸਰਕਾਰ ਪੀ. ਐੱਮ. ਕਿਸਾਨ ਨਿਧੀ ਦੀ ਰਕਮ ਵਧਾ ਸਕਦੀ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖਾਤਿਆਂ ਵਿਚ ਸਾਲਾਨਾ 6,000 ਰੁਪਏ ਭੇਜੇ ਜਾਂਦੇ ਹਨ। ਇਹ ਪੈਸੇ 3 ਕਿਸ਼ਤਾਂ ਵਿਚ ਭੇਜੇ ਜਾਂਦੇ ਹਨ। ਹਰ ਕਿਸ਼ਤ ਵਿਚ 2,000 ਹੁੰਦੇ ਹਨ। ਹਰ 4 ਮਹੀਨਿਆਂ ਵਿਚ ਇੱਕ ਕਿਸ਼ਤ ਆਉਂਦੀ ਹੈ। 9ਵੀਂ ਕਿਸ਼ਤ ਵਿਚ ਹੁਣ ਤੱਕ 9,90,95,145 ਕਿਸਾਨਾਂ ਨੂੰ ਪੈਸੇ ਭੇਜੇ ਜਾ ਚੁੱਕੇ ਹਨ। 30 ਨਵੰਬਰ ਤੱਕ 9ਵੀਂ ਕਿਸ਼ਤ ਦੇ ਪੈਸੇ ਬਾਕੀ ਕਿਸਾਨਾਂ ਦੇ ਖਾਤੇ ਵਿਚ ਭੇਜੇ ਜਾਣਗੇ।
ਇਹ ਵੀ ਪੜ੍ਹੋ- ਸਤੰਬਰ 'ਚ ਲਾਂਚ ਹੋ ਸਕਦੈ ਆਈਫੋਨ 13, ਕੀਮਤਾਂ 'ਤੇ ਮਿਲੇਗੀ ਵੱਡੀ ਰਾਹਤ!