ਅਮਰੀਕੀ ਬਾਜ਼ਾਰ : ਡਾਓ ਜੋਂਸ ਪਹੁੰਚਿਆ 23000 ਦੇ ਪਾਰ

Wednesday, Oct 18, 2017 - 08:54 AM (IST)

ਅਮਰੀਕੀ ਬਾਜ਼ਾਰ : ਡਾਓ ਜੋਂਸ ਪਹੁੰਚਿਆ 23000 ਦੇ ਪਾਰ

ਨਵੀਂ ਦਿੱਲੀ—ਉਮੀਦ ਤੋਂ ਵਧੀਆ ਨਤੀਜਿਆਂ ਨਾਲ ਅਮਰੀਕੀ ਬਾਜ਼ਾਰ 'ਚ ਰੌਣਕ ਦੇਖਣ ਨੂੰ ਮਿਲੀ ਹੈ। ਡਾਓ ਜੋਂਸ ਨੇ ਪਹਿਲੀ ਵਾਰ 23,000 ਦਾ ਜਾਦੁਈ ਅੰਕੜਾ ਛੂਹਿਆ ਹੈ। 2 ਅਗਸਤ 2017 ਤੋਂ ਡਾਓ ਜੋਂਸ 'ਚ 1000 ਅੰਕਾਂ ਦੀ ਉਛਾਲ ਦੇਖਣ ਨੂੰ ਮਿਲੀ ਹੈ। ਇਕ ਸਾਲ 'ਚ ਅਮਰੀਕੀ ਬਾਜ਼ਾਰ 'ਚ 25 ਫੀਸਦੀ ਤੋਂ ਜ਼ਿਆਦਾ ਦਾ ਉਛਾਲ ਨਜ਼ਰ ਆਇਆ ਹੈ। 
ਮੰਗਲਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 40.5 ਅੰਕ ਭਾਵ 0.2 ਫੀਸਦੀ ਦੀ ਤੇਜ਼ੀ ਨਾਲ 22,997 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 0.1 ਫੀਸਦੀ ਦੇ ਮਾਮੂਲੀ ਵਾਧੇ ਨਾਲ 2,559.4 ਦੇ ਪੱਧਰ 'ਤੇ ਬੰਦ ਹੋਇਆ ਹੈ। ਹਾਲਾਂਕਿ ਨੈਸਡੈਕ ਸਪਾਟ ਹੋ ਕੇ 6,623.7 ਦੇ ਪੱਧਰ 'ਤੇ ਲਾਲ ਨਿਸ਼ਾਨ 'ਚ ਬੰਦ ਹੋਇਆ।


Related News