ਵਪਾਰ ਲਾਗਤਾਂ ’ਚ ਕਟੌਤੀ ਲਈ ਘਰੇਲੂ ਪ੍ਰਯੋਗਸ਼ਾਲਾਵਾਂ ਦੀ ਇਜਾਜ਼ਤ ਦੇਵੇ ਅਮਰੀਕਾ : ਭਾਰਤ

01/15/2024 1:28:12 PM

ਨਵੀਂ ਦਿਲੀ (ਭਾਸ਼ਾ) - ਭਾਰਤ ਨੇ ਅਮਰੀਕਾ ਤੋਂ ਅੰਬ ਆਦਿ ਫਲਾਂ ਦੀ ਸਕ੍ਰੀਨਿੰਗ ਲਈ ਘਰੇਲੂ ਪ੍ਰਯੋਗਸ਼ਾਲਾਵਾਂ ਨੂੰ ਇਜਾਜ਼ਤ ਦੇਣ ਲਈ ਕਿਹਾ ਹੈ। ਇਹ ਬਰਾਮਦਕਾਰਾਂ ਨੂੰ ਵਾਧੂ ਵਪਾਰਕ ਲਾਗਤਾਂ ਨੂੰ ਘਟਾਉਣ ’ਚ ਮਦਦ ਕਰੇਗੀ।

ਬਰਾਮਦਕਾਰਾਂ ਨੂੰ ਮੌਜੂਦਾ ਸਮੇਂ ’ਚ ਅਮਰੀਕੀ ਬੰਦਰਗਾਹਾਂ ’ਤੇ ਸਕ੍ਰੀਨਿੰਗ ਕਰਨੀ ਪੈਂਦੀ ਹੈ, ਜਿਸ ਨਾਲ ਖੇਪ ਦੀ ਅਸਵੀਕਾਰ ਹੋਣ ਦੀ ਸਥਿਤੀ ’ਚ ਲਾਗਤ ਤੇ ਅਨਿਸ਼ਚਿਤਤਾ ਵਧ ਜਾਂਦੀ ਹੈ।

ਇਹ ਵੀ ਪੜ੍ਹੋ :    ਰਾਸ਼ਟਰਪਤੀ ਮੁਈਜ਼ੂ ਨੇ ਦਿਖਾਏ ਤੇਵਰ, '15 ਮਾਰਚ ਤੋਂ ਪਹਿਲਾਂ ਮਾਲਦੀਵ ਤੋਂ ਆਪਣੀਆਂ ਫੌਜਾਂ ਹਟਾਏ

ਖੁਰਾਕੀ ਪਦਾਰਥਾਂ ਦੀ ਸਕ੍ਰੀਨਿੰਗ ਨਾਲ ਉਸ ’ਚ ਮੌਜੂਦ ਸੂਖਮ ਜੀਵਾਣੂ, ਬੈਕਟੀਰੀਆ, ਵਾਇਰਸ ਅਤੇ ਕੀੜੇ ਆਦਿ ਨਸ਼ਟ ਹੋ ਜਾਂਦੇ ਹਨ। ਇਹ ਮੁੱਦਾ 12 ਜਨਵਰੀ ਨੂੰ ਇੱਥੇ 14ਵੇਂ ਭਾਰਤ-ਅਮਰੀਕਾ ਵਪਾਰ ਨੀਤੀ ਮੰਚ (ਟੀ. ਪੀ. ਐੱਫ.) ਦੀ ਮੀਟਿੰਗ ’ਚ ਉਠਾਇਆ ਗਿਆ ਸੀ। ਅਧਿਕਾਰੀ ਨੇ ਕਿਹਾ,‘‘ਅਸੀਂ ਫਲਾਂ ਦੀ ਸਕ੍ਰੀਨਿੰਗ ਦਾ ਮੁੱਦਾ ਉਠਾਇਆ, ਜੋ ਉਹ ਆਪਣੇ ਤੱਟ ’ਤੇ ਕਰਦੇ ਹਨ। ਇਸ ਨੂੰ ਇੱਥੇ ਹੋਣ ਦਿਓ। ਉਹ ਭਾਰਤੀ ਪ੍ਰਯੋਗਸ਼ਾਲਾਵਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਸਕਦੇ ਹਨ। ਇਸ ਨਾਲ ਇਕ ਤਰ੍ਹਾਂ ਕਾਰੋਬਾਰੀ ਖਰਚੇ ਘੱਟ ਹੋਣਗੇ।’’

ਇਹ ਵੀ ਪੜ੍ਹੋ :     ਰਾਮ ਮੰਦਿਰ : ਵਿਦੇਸ਼ ਤੋਂ 'ਮਾਤਾ ਸੀਤਾ' ਦੇ ਪੇਕਿਓਂ ਅਯੁੱਧਿਆ ਆਉਣਗੇ 3,000 ਤੋਂ ਵੱਧ ਕੀਮਤੀ ਤੋਹਫ਼ੇ

ਉਥੇ ਖੋਜ ਸੰਸਥਾ ਜੀ. ਟੀ. ਆਰ. ਆਈ. ਦੇ ਸਹਿ-ਸੰਸਥਾਪਕ ਅਜੈ ਸ਼੍ਰੀਵਾਸਤਵ ਨੇ ਕਿਹਾ ਕਿ ਬਰਾਮਦ ਕਰਨ ਤੋਂ ਪਹਿਲਾਂ ਭਾਰਤ ’ਚ ਸਕ੍ਰੀਨਿੰਗ ਕਰਨਾ ਬਿਹਤਰ ਤਰੀਕਾ ਹੈ। ਭਾਰਤ ’ਚ ਆਧੁਨਿਕ ਸੁਵਿਧਾਵਾਂ ਉਪਲੱਬਧ ਹਨ, ਜੋ ਅਮਰੀਕੀ ਦਰਾਮਦ ਲੋੜਾਂ ਨੂੰ ਪੂਰਾ ਕਰ ਸਕਦੀਆਂ ਹਨ। ਭਾਰਤ ’ਚ ਸਕ੍ਰੀਨਿੰਗ ਸੁਵਿਧਾਵਾਂ ਗੁਜਰਾਤ (ਗੁਜਰਾਤ ਐਗਰੋ ਗਾਮਾ ਸਕ੍ਰੀਨਿੰਗ ਫੈਸਿਲਿਟੀ, ਅਹਿਮਦਾਬਾਦ), ਮਹਾਰਾਸ਼ਟਰ (ਅੰਬਰਨਾਥ ’ਚ ਗਾਮਾ ਸਕ੍ਰੀਨਿੰਗ ਸਰਵਿਸਿਜ਼ ਅਤੇ ਮੁੰਬਈ ’ਚ ਐਗਰੋਸਰਜ ਇਰੇਡੀਏਟਰਜ਼ (ਇੰਡੀਆ), ਤੇਲੰਗਾਨਾ (ਗਾਮਾ ਐਗਰੋ-ਮੈਡੀਕਲ ਪ੍ਰਾਸੈਸਿੰਗ ਪ੍ਰਾਈਵੇਟ ਲਿਮਟਿਡ, ਪਸ਼ਮੀਲਾਰਾਮ) ਅਤੇ ਤਾਮਿਲਨਾਡੂ ਹਨ (ਕਾਇਥਾਰ ਇੰਡੀਆ ’ਚ ਗਾਮਾ ਟੈੱਕ) ’ਚ ਹਨ। ਤਾਜ਼ੇ ਅੰਬ, ਅੰਗੂਰ, ਅਨਾਰ, ਮਸਾਲਿਆਂ ਤੋਂ ਇਲਾਵਾ ਕੁਝ ਦਸਤਕਾਰੀ, ਫਰਨੀਚਰ ਅਤੇ ਖੱਲ ਅਤੇ ਚਮੜੀ ਵਰਗੇ ਪਸ਼ੂ ਉਤਪਾਦਾਂ ਨੂੰ ਸਕ੍ਰੀਨਿੰਗ ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ :      iOS ਦੀ ਵਰਤੋਂ ਕਰਦੇ ਹੋਏ WhatsApp 'ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News