ਅਮਰੀਕਾ ਤੋਂ 30 ਲੱਖ ਟਨ ਕੱਚਾ ਤੇਲ ਦਰਾਮਦ ਕਰੇਗੀ ਇੰਡੀਅਨ ਆਇਲ

Monday, Feb 18, 2019 - 10:22 PM (IST)

ਅਮਰੀਕਾ ਤੋਂ 30 ਲੱਖ ਟਨ ਕੱਚਾ ਤੇਲ ਦਰਾਮਦ ਕਰੇਗੀ ਇੰਡੀਅਨ ਆਇਲ

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਅਗਲੇ ਵਿੱਤੀ ਸਾਲ ਵਿਚ ਅਮਰੀਕਾ ਵਿਚ ਉਤਪਾਦਿਤ 30 ਲੱਖ ਟਨ ਕੱਚਾ ਤੇਲ ਦਰਾਮਦ ਕਰਨ ਲਈ ਸਮਝੌਤਾ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਸ ਨੇ 15 ਫਰਵਰੀ ਨੂੰ ਇਸ ਸਮਝੌਤੇ ਉੱਤੇ ਹਸਤਾਖਰ ਕੀਤੇ। ਇਸ ਦੇ ਤਹਿਤ ਦਰਾਮਦ ਹੋਣ ਵਾਲੇ ਕੱਚੇ ਤੇਲ ਦੀ ਕੀਮਤ ਕਰੀਬ ਡੇਢ ਅਰਬ ਡਾਲਰ ਹੋਵੇਗੀ।


Related News