ਅਮਰੀਕਾ ਨੂੰ ਖਦਸ਼ਾ, ਚੀਨੀ ਸਰਕਾਰ ਨਾਲ ਜਾਣਕਾਰੀਆਂ ਸਾਂਝੀਆਂ ਕਰਦੀ ਹੈ ਹੁਆਵੇਈ : ਪੋਮਪਿਓ

05/30/2019 2:26:23 PM

ਵਾਸ਼ਿੰਗਟਨ — ਅਮਰੀਕੀ ਸਰਕਾਰ ਨੂੰ ਖਦਸ਼ਾ ਹੈ ਕਿ ਹੁਆਵੇਈ ਚੀਨ ਦੀ ਸਰਕਾਰ ਦੇ ਨਾਲ ਅਹਿਮ ਜਾਣਕਾਰੀ ਸਾਂਝਾ ਕਰ ਰਹੀ ਹੈ, ਇਸ ਲਈ ਉਹ ਇਸ ਦੂਰਸੰਚਾਰ ਕੰਪਨੀ ਦਾ ਵਿਰੋਧ ਕਰ ਰਹੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਮਪਿਓ ਨੇ ਕਿਹਾ ਕਿ ਹੁਆਵੇਈ ਚੀਨੀ ਸਰਕਾਰ ਦਾ ਹੀ ਇਕ ਸਾਧਨ ਹੈ। ਚੀਨ ਦੇ ਨਾਲ ਵਪਾਰ ਜੰਗ ਨੂੰ ਵਧਾਉਂਦੇ ਹੋਏ ਅਮਰੀਕਾ ਦੇ ਵਣਜ ਵਿਭਾਗ ਨੇ ਸੁਰੱਖਿਆ ਚਿੰਤਾਵਾਂ ਕਾਰਨ ਹੁਆਵੇਈ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਹੈ। ਇਸ ਦੇ ਨਾਲ ਹੀ ਅਮਰੀਕੀ ਕੰਪਨੀਆਂ ਨੂੰ ਉਸਦੇ ਦੂਰਸੰਚਾਰ ਸਾਜ਼ੋ-ਸਮਾਨ ਦੀ ਵਰਤੋਂ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਹਫਤੇ ਦੀ ਸ਼ੁਰੂਆਤ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਚਲ ਰਹੀ ਵਪਾਰ ਵਾਰਤਾ 'ਚ ਹੁਆਵੇਈ ਦੇ ਮਾਮਲੇ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਜ਼ਾਹਰ ਕੀਤੀ ਸੀ । ਪੋਮਪਿਓ ਨੇ ਬੁੱਧਵਾਰ ਨੂੰ ਫਾਕਸ ਬਿਜ਼ਨੈੱਸ ਨਿਊਜ਼ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਹੁਆਵੇਈ ਚੀਨੀ ਸਰਕਾਰ ਦਾ ਹੀ ਇਕ ਸਾਧਨ ਹੈ ਅਤੇ ਇਹ ਬਹੁਤ ਡੂੰਘੇ ਤੱਕ ਜੁੜੇ ਹਨ। ਉਨ੍ਹਾਂ ਨੇ  ਅਮਰੀਕਾ ਦੇ ਹੁਆਵੇਈ ਨੂੰ ਗਲੋਬਲ ਪੱਧਰ 'ਤੇ ਰੋਕਣ ਦੀਆਂ ਕੋਸ਼ਿਸ਼ਾਂ 'ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਕੁਝ ਅਜਿਹਾ ਹੈ ਜਿਸ ਨੂੰ ਸਮਝਣਾ ਅਮਰੀਕੀਆਂ ਲਈ ਬਹੁਤ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਕੰਪਨੀਆਂ ਸਰਕਾਰ ਨਾਲ ਸਹਿਯੋਗ ਕਰਨ ਅਤੇ ਨਿਯਮਾਂ ਦਾ ਪਾਲਣ ਕਰਨ। ਪਰ ਕੋਈ ਵੀ ਰਾਸ਼ਟਰਪਤੀ ਅਮਰੀਕਾ ਦੀਆਂ ਨਿੱਜੀ ਕੰਪਨੀਆਂ ਨੂੰ ਨਿਰਦੇਸ਼ ਨਹੀਂ ਦੇ ਸਕਦਾ ਜਦੋਂਕਿ ਚੀਨ 'ਚ ਇਹ ਗੱਲ ਬਹੁਤ ਵੱਖ ਹੈ।


Related News