ਅਮਰੀਕਾ-ਇਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਲਈ ਲੋੜੀਦੀ ਸਪਲਾਈ ਮੌਜੂਦ : ਟਰੰਪ
Thursday, Nov 01, 2018 - 06:56 PM (IST)

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਇਰਾਨ ਤੋਂ ਕੱਚੇ ਤੇਲ ਦੀ ਖਰੀਦ ਨੂੰ ਘੱਟ ਕਰਨ ਵਾਲੇ ਦੇਸ਼ਾਂ ਦੇ ਕਾਫੀ ਤੇਲ ਸਪਲਾਈ ਉਪਲੱਬਧ ਹੈ। ਟਰੰਪ ਦਾ ਕਹਿਣਾ ਹੈ ਕਿ ਇਰਾਨ ਤੋਂ ਜੋ ਅਪੂਰਤੀ ਘੱਟ ਹੋਵੇਗੀ ਉਸ ਦੀ ਭਰਪਾਈ ਦੂਜੇ ਸਪਲਾਇਰ ਦੇਸ਼ ਕਰ ਸਕਦੇ ਹਨ। ਇਸ ਲਈ ਇਰਾਨ ਤੋਂ ਤੇਲ ਨਹੀਂ ਖਰੀਦਿਆ ਜਾਵੇਗਾ। ਇਰਾਨ 'ਤੇ 5 ਨਵੰਬਰ ਤੋਂ ਅਮਰੀਕੀ ਪ੍ਰਤੀਬੰਧ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਅਮਰੀਕਾ ਚਾਹੁੰਦਾ ਹੈ ਕਿ ਸਾਰੇ ਦੇਸ਼ ਇਰਾਨ ਤੋਂ ਤੇਲ ਦੀ ਖਰੀਦ ਪੂਰੀ ਤਰ੍ਹਾਂ ਬੰਦ ਕਰ ਦੇਣ।
ਇਸ ਸਾਲ ਮਈ 'ਚ ਅਮਰੀਕਾ ਨੇ ਇਰਾਨ ਦੇ ਨਾਲ 2015 'ਚ ਹੋਏ ਪਰਮਾਣੂ ਸਮਝੌਤੇ ਤੋਂ ਖੁਦ ਨੂੰ ਅਲੱਗ ਕਰ ਲਿਆ ਸੀ। ਇਸ ਸਮਝੌਤੇ ਦੇ ਤਹਿਤ ਇਰਾਨ ਨੂੰ ਆਪਣਾ ਪਰਮਾਣੂ ਪ੍ਰੋਗਰਾਨ ਬੰਦ ਕਰਨਾ ਦੇ ਏਵਜ 'ਚ ਆਰਥਿਕ ਪ੍ਰਤੀਬੰਧਾਂ ਤੋਂ ਰਾਹਤ ਮਿਲੀ ਸੀ।
ਟਰੰਪ ਨੇ ਮਈ 'ਚ ਸਮਝੌਤੇ ਤੋਂ ਅਲੱਗ ਹੋਣ ਤੋਂ ਬਾਅਦ ਇਰਾਨ ਖਿਲਾਫ ਨਵੇਂ ਪ੍ਰਤੀਬੰਧ ਲਾਗੂ ਕਰਨ ਦਾ ਐਲਾਨ ਕੀਤਾ ਸੀ। ਨਾਲ ਹੀ ਕਿਹਾ ਸੀ ਕਿ ਸਾਰੇ ਦੇਸ਼ 5 ਨਵੰਬਰ ਤੋਂ ਪਹਿਲਾਂ ਇਰਾਨ ਤੋਂ ਤੇਲ ਸਪਲਾਈ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ਨੂੰ ਵੀ ਪ੍ਰਬੰਧੀ ਝੱਲਣੀ ਪੈ ਸਕਦੀ ਹੈ।
ਭਾਰਤ ਆਪਣੀ ਜ਼ਰੂਰਤਾਂ ਨੂੰ ਦੇਖਦੇ ਹੋਏ ਇਰਾਨ ਤੋਂ ਤੇਲ ਸਪਲਾਈ ਬੰਦ ਕਰਨ ਦੀ ਅਮਰੀਕਾ ਦੀ ਮੰਗ ਖਿਲਾਫ ਹੈ। ਪਰ ਉਸ ਨੇ ਇਰਾਨ ਤੋਂ ਸਪਲਾਈ ਘੱਟ ਕੀਤੀ ਹੈ। ਭਾਰਤ ਦੁਨੀਆ ਦਾ ਤੀਜਾ ਵੱਡਾ ਤੇਲ ਆਯਾਤਕ ਦੇਸ਼ ਹੈ।
ਇਰਾਨ ਭਾਰਤ ਦਾ ਤੀਜਾ ਵੱਡਾ ਸਪਲਾਇਰ ਹੈ। ਭਾਰਤ ਆਪਣੀ ਜ਼ਰੂਰਤ ਦਾ 10 ਫੀਸਦੀ ਤੋਂ ਖਰੀਦਾ ਹੈ। ਪਹਿਲਾਂ ਅਤੇ ਦੂਜਾ ਨੰਬਰ ਈਰਾਕ ਅਤੇ ਸਾਊਦੀ ਅਰਬ ਦਾ ਹੈ। ਇਰਾਨ ਤੋਂ ਤੇਲ ਖਰੀਦ ਦੇ ਮੁੱਦੇ 'ਤੇ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨੇ ਹਾਲ ਹੀ 'ਚ ਭਾਰਤ ਨਾਲ ਗੱਲਬਾਤ ਕੀਤੀ ਸੀ। ਹਾਲਾਂਕਿ ਬੈਠਕ ਦੇ ਨਤੀਜੇ ਸਾਹਮਣੇ ਨਹੀਂ ਆ ਸਕੇ।