ਅੰਬਾਨੀ ਨੇ ਮਹਿਮਾਨਾਂ ਦੀ ਸੁਵਿਧਾ ਲਈ ਜਾਰੀ ਕੀਤੀ ‘ਵਿਸ਼ੇਸ਼ ਐਪ’

Saturday, Dec 08, 2018 - 02:55 PM (IST)

ਉਦੇਪੁਰ — ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੀ ਦੋ ਦਿਨਾਂ ਪ੍ਰੀ-ਵੈਡਿੰਗ ਸੇਰੇਮਨੀ ਅੱਜ ਸ਼ਨੀਵਾਰ ਨੂੰ ਸ਼ੁਰੂ ਹੋ ਗਈ ਹੈ। ਇਸ ਵਿਚ ਸ਼ਾਮਲ ਹੋਣ ਲਈ ਦੇਸ਼-ਵਿਦੇਸ਼ ਤੋਂ 1800 ਮਹਿਮਾਨਾਂ ਨੂੰ ਬੁਲਾਇਆ ਗਿਆ ਹੈ। 1500 ਮਹਿਮਾਨ ਚਾਰਟਰਡ ਪਲੇਨ 'ਚ ਆ ਰਹੇ ਹਨ। ਉਦੇਪੁਰ ਦੇ ਡਬੋਕ  ਏਅਰਪੋਰਟ 'ਤੇ ਸ਼ੁੱਕਰਵਾਰ ਸਵੇਰ ਤੋਂ ਦੇਰ ਰਾਤ ਤੱਕ ਕਰੀਬ 90 ਫਲਾਈਟਸ ਪਹੁੰਚੀਆ। ਇਨ੍ਹਾਂ ਵਿਚੋਂ 50 ਚਾਰਟਰਡ ਫਲਾਈਟਸ ਅਤੇ 40 ਆਮ ਉਡਾਣਾਂ ਸਨ। ਮਹਿਮਾਨਾਂ ਲਈ ਇਕ ਨਿੱਜੀ ਕੰਪਨੀ ਦੇ 92 ਚਾਰਟਰਡ ਪਲੇਨ ਹਾਇਰ ਕੀਤੇ ਗਏ ਹਨ। ਸੇਰੇਮਨੀ 'ਚ ਬਾਲੀਵੁੱਡ ਦੇ ਮਸ਼ਹੂਰ ਡਿਜ਼ਾਇਨਰ ਮਨੀਸ਼ ਮਲਹੋਤਰਾ ਮਹਿਮਾਨਾਂ ਕੋਲੋਂ ਰੈਂਪ ਵਾਕ ਕਰਵਾਉਣਗੇ। ਇਸ ਦੌਰਾਨ ਅਰਿਜੀਤ ਸਿੰਘ ਆਪਣੇ ਮਸ਼ਹੂਰ ਗਾਣਿਆਂ 'ਤੇ ਪਰਫਾਰਮੈਂਸ ਦੇਣਗੇ।

PunjabKesari

ਮਹਿਮਾਨਾਂ ਦੀ ਸਹੂਲਤ ਲਈ ਗੈਸਟ ਮੈਨੇਜਮੈਂਟ ਐਪ

ਹਵਾਈ ਅੱਡੇ 'ਤੇ ਵੱਡੀ ਸੰਖਿਆ 'ਚ ਮੌਜੂਦ ਹਾਸਪਿਟੈਲਿਟੀ ਮੈਂਬਰਸ ਮਹਿਮਾਨਾਂ ਦਾ ਸਵਾਗਤ ਕਰਨਗੇ। ਇਸ ਦੇ ਨਾਲ ਹੀ ਹਵਾਈ ਅੱਡੇ 'ਤੇ ਸੁਰੱਖਿਆ ਲਈ ਪ੍ਰਾਈਵੇਟ ਗਾਰਡ ਤਾਇਨਾਤ ਕੀਤੇ ਗਏ ਹਨ। ਵਿਆਹ ਸਮਾਰੋਹ ਵਿਚ ਆਉਣ ਵਾਲੇ ਮਹਿਮਾਨਾਂ ਦੀਆਂ ਸਹੂਲਤਾਂ ਨੂੰ ਧਿਆਨ 'ਚ ਰੱਖਦੇ ਹੋਏ ਗੈਸਟ ਮੈਨੇਜਮੈਂਟ ਐਪ ਵੀ ਬਣਾਇਆ ਗਿਆ ਹੈ। ਡਰਾਇਵਰਾਂ ਨੂੰ ਇਸ ਐਪ ਦੇ ਨਾਲ ਖਾਸ ਫੋਨ ਦਿੱਤੇ ਗਏ ਹਨ ਅਤੇ ਇਨ੍ਹਾਂ ਵਿਚ ਟ੍ਰੇਕਿੰਗ ਸਿਸਟਮ ਲਗਾਇਆ ਗਿਆ ਹੈ।

PunjabKesari

ਮਹਿਮਾਨਾਂ ਲਈ ਖਾਸ ਸਹੂਲਤਾਂ

- ਸੈਲੀਬ੍ਰਿਟੀ ਸ਼ੈਫ ਰਿਤੂ ਡਾਲਮਿਯਾ ਦੀ ਦੇਖ-ਰੇਖ 'ਚ ਪਕਵਾਨ ਬਣਨਗੇ।
- ਲੰਚ-ਡਿਨਰ 'ਚ 400 ਪਕਵਾਨ ਅਤੇ ਸਵੇਰ ਦੇ ਨਾਸ਼ਤੇ 'ਚ 200 ਆਇਟਮਜ਼ ਹੋਣਗੀਆਂ।
- ਮਹਿਮਾਨਾਂ ਲਈ ਖਾਸ ਤੌਰ 'ਤੇ ਮਨੀਸ਼ ਮਲਹੌਤਰਾ ਦਾ ਸੇਲੋਨ ਰਹੇਗਾ।
- ਹੋਟਲਾਂ ਦੀ ਸਜਾਵਟ ਲਈ ਟਿਊਲਿਪ ਦੇ ਫੁੱਲਾਂ ਦਾ ਇਸਤੇਮਾਲ ਕੀਤਾ ਜਾਵੇਗਾ।
- ਹਰ ਹੋਟਲ ਦੇ ਮੇਨ ਗੇਟ 'ਤੇ ਦੀਵੇ ਜਗਾਏ ਜਾਣਗੇ।
- ਮਹਿਮਾਨਾਂ ਲਈ ਹੋਟਲ ਵਿਚ ਪਪਿਟ ਸ਼ੋਅ ਵੀ ਪੇਸ਼ ਕੀਤਾ ਜਾਵੇਗਾ।
- ਹੋਟਲ 'ਚ ਖਾਸ ਤੌਰ 'ਤੇ ਮਹਿਮਾਨਾਂ ਲਈ ਬਣਾਈ ਗਈ ਤਾਜ ਮਹਿਲ ਦੀ ਰੇਪਲਿਕਾ

PunjabKesari


Related News