ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ

Tuesday, Apr 11, 2023 - 11:06 AM (IST)

ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ

ਨਵੀਂ ਦਿੱਲੀ– ਕਿਸ਼ੋਰ ਬਿਆਨੀ ਦੇ ਫਿਊਚਰ ਰਿਟੇਲ ਨੂੰ ਖਰੀਦਣ ਲਈ ਇਕ ਵਾਰ ਮੁੜ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਆਹਮਣੇ-ਸਾਹਮਣੇ ਹੋਣਗੇ ਪਰ ਉਸ ਤੋਂ ਪਹਿਲਾਂ ਦੋਹਾਂ ਨੂੰ 47 ਹੋਰ ਕੰਪਨੀਆਂ ਨੂੰ ਪਿੱਛੇ ਛੱਡਣਾ ਹੋਵੇਗਾ। ਜੀ ਹਾਂ, ਫਿਊਚਰ ਰਿਟੇਲ ਲਈ ਦੂਜੀ ਵਾਰ ਐਕਸਪ੍ਰੈਸ਼ਨਸ ਆਫ ਇੰਟ੍ਰਸਟ ਸਾਹਮਣੇ ਆਏ ਹਨ, ਉਨ੍ਹਾਂ ਦੀ ਗਿਣਤੀ 49 ਹੈ। ਇਸ ਲਿਸਟ ’ਚ ਰਿਲਾਇੰਸ ਰਿਟੇਲ ਅਤੇ ਅਡਾਨੀ ਤੋਂ ਇਲਾਵਾ ਡਬਲਯੂ. ਐੱਚ. ਸਮਿੱਥ, ਗਾਰਡਨ ਬ੍ਰਦਰਸ ਦਾ ਇੰਟਰਨੈਸ਼ਨਲ ਕੰਸੋਰਟੀਅਮ ਜੇਸੀ ਫਲਾਵਰਸ ਲੋਕ ਸ਼ਾਮਲ ਹਨ।

ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਇਸ ਤੋਂ ਇਲਾਵਾ ਜਿਨ੍ਹਾਂ ਦੂਜੇ ਲੋਕਾਂ ਨੇ ਈ. ਓ. ਆਈ. ਦਿੱਤਾ ਹੈ, ਉਨ੍ਹਾਂ ’ਚ ਸਕ੍ਰੈਪ ਡੀਲਰ ਫਰਮਾਂ ਦਾ ਗਰੁੱਪ ਅਤੇ ਹਰਸ਼ਵਰਧਨ ਰੈੱਡੀ ਵਰਗੇ ਕੁੱਝ ਨਿੱਜੀ ਨਿਵੇਸ਼ਕ ਸ਼ਾਮਲ ਹਨ। ਇਸ ਮਾਮਲੇ ’ਚ ਰਿਲਾਇੰਸ ਰਿਟੇਲ ਅਤੇ ਡਬਲਯੂ. ਐੱਚ. ਸਮਿੱਥ ਵਲੋਂ ਕੋਈ ਬਿਆਨ ਨਹੀਂ ਆਇਆ ਹੈ। ਜਿੰਦਲ ਪਾਵਰ ਵਲੋਂ ਕਿਸੇ ਤਰ੍ਹਾਂ ਦਾ ਬਿਆਨ ਦੇਣ ਤੋਂ ਨਾਂਹ ਕਰ ਦਿੱਤੀ ਹੈ। ਗਾਰਡਨ ਬ੍ਰਦਰਸ ਤੋਂ ਇਲਾਵਾ ਜੇਸੀ ਫਲਾਵਰਸ ਅਤੇ ਹਰਸ਼ਵਰਧਨ ਰੈੱਡੀ ਵਲੋਂ ਕੋਈ ਜਾਣਕਾਰੀ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ- ਖੰਡ ਦੀ ਮਿਠਾਸ ’ਤੇ ਪੈ ਸਕਦੀ ਹੈ ਮਹਿੰਗਾਈ ਦੀ ਮਾਰ, ਐਕਸ-ਮਿੱਲ ਕੀਮਤਾਂ 200 ਰੁਪਏ ਪ੍ਰਤੀ ਕੁਇੰਟਲ ਤੱਕ ਵਧੀਆਂ
ਰਿਲਾਇੰਸ ਨਾਲ ਫੇਲ ਹੋ ਗਈ ਸੀ ਡੀਲ
ਫਿਊਚਰ ਰਿਟੇਲ ’ਤੇ ਕਰੀਬ 21,000 ਕਰੋੜ ਰੁਪਏ ਦਾ ਕਰਜ਼ਾ ਹੈ। ਕੰਪਨੀ ਬਿੱਗ ਬਾਜ਼ਾਰ ਬ੍ਰਾਂਡ ਦੇ ਤਹਿਤ ਆਉਣ ਵਾਲੇ ਵੱਡੇ ਅਤੇ ਛੋਟੇ ਸਟੋਰ ਦੀ ਮਾਲਕ ਹੈ। ਕੰਪਨੀ ਦੀ 100 ਫੀਸਦੀ ਸਹਾਇਕ ਕੰਪਨੀ ਵੀ ਹੈ ਜੋ ਡਬਲਯੂ. ਐੱਚ. ਸਮਿੱਥ ਬ੍ਰਾਂਡ ਦੇ ਤਹਿਤ ਲਗਭਗ 21,000 ਕਰੋੜ ਰੁਪਏ ਦਾ ਕਰਜ਼ਾ ਹੈ। ਕੰਪਨੀ ਬਿੱਗ ਬਾਜ਼ਾਰ ਬ੍ਰਾਂਡ ਦੇ ਤਹਿਤ ਆਉਣ ਵਾਲੇ ਵੱਡੇ ਅਤੇ ਛੋਟੇ ਸਟੋਰ ਦੀ ਮਾਲਕ ਹੈ। ਕੰਪਨੀ ਦੀ 100 ਫੀਸਦੀ ਸਹਾਇਕ ਕੰਪਨੀ ਵੀ ਹੈ ਜੋ ਡਬਲਯੂ. ਐੱਚ. ਸਮਿੱਥ ਬ੍ਰਾਂਡ ਦੇ ਤਹਿਤ ਲਗਭਗ 100 ਸਟੋਰ ਓਪਰੇਟ ਕਰਦੀ ਹੈ। ਕੰਪਨੀ ਕੋਲ ਫੂਡਹਾਲ ਬ੍ਰਾਂਡ ਦੇ ਸਟੋਰ ਵੀ ਹਨ। ਕੰਪਨੀ ਆਪਣੇ ਕਰਜ਼ੇ ਪੂਰੇ ਕਰਨ ’ਚ ਫੇਲ ਹੋ ਗਈ ਸੀ, ਜਿਸ ਤੋਂ ਬਾਅਦ ਫਿਊਚਰ ਰਿਟੇਲ ਨੂੰ ਇਨਸਾਲਵੈਂਸੀ ਦਾ ਸਹਾਰਾ ਲੈਣਾ ਪਿਆ ਸੀ, ਜਿਸ ਤੋਂ ਬਾਅਦ ਰਿਲਾਇੰਸ ਇੰਡਸਟ੍ਰੀਜ਼ ਨੇ 24,713 ਕਰੋੜ ਰੁਪਏ ’ਚ ਕੰਪਨੀ ਨੂੰ ਐਕਵਾਇਰ ਕਰਨ ਦਾ ਆਫਰ ਕੀਤਾ ਸੀ ਪਰ ਡੀਲ ਬਾਅਦ ’ਚ ਫੇਲ ਹੋ ਗਈ ਸੀ।

ਇਹ ਵੀ ਪੜ੍ਹੋ- ਭਾਰਤ ਨੇ ਇਲੈਕਟ੍ਰਿਕ ਵਾਹਨ ਅਪਣਾਉਣ ਲਈ ਮਜ਼ਬੂਤ ਚਾਰਜਿੰਗ ਬੁਨਿਆਦੀ ਢਾਂਚਾ ਜ਼ਰੂਰੀ : ਈਥਰ ਐਨਰਜੀ
ਲੈਂਡਰਸ ਨੂੰ ਹੋ ਸਕਦਾ ਹੈ ਫਾਇਦਾ

ਫਿਊਚਰ ਰਿਟੇਲ ਲਈ ਈ. ਓ. ਆਈ. ਦਾ ਨਵਾਂ ਸੈੱਟ 7 ਅਪ੍ਰੈਲ ਨੂੰ ਮਿਲਿਆ ਹੈ। ਜਾਣਕਾਰਾਂ ਦੀ ਮੰਨੀਏ ਤਾਂ ਇਕ ਬੈਂਕ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜੇ ਬੋਲੀ ਲਾਉਣ ਦੇ ਪ੍ਰੋਸੈੱਸ ’ਚ ਕੁੱਝ ਮੁਕਾਬਲਾ ਹੁੰਦਾ ਹੈ ਤਾਂ ਲੈਂਡਰਸ ਨੂੰ ਉਨ੍ਹਾਂ ਦੀ ਵੈਲਿਊ ਮਿਲ ਸਕਦੀ ਹੈ। ਨਾਲ ਹੀ ਲੈਂਡਰਸ ਦਾ ਬਕਾਇਆ ਹੈ, ਉਸ ਦੀ ਵਸੂਲੀ ਦੀਆਂ ਸੰਭਾਵਨਾਵਾਂ ’ਚ ਸੁਧਾਰ ਹੋ ਸਕਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News