Amazon ਵੀ ਬਣੇਗੀ ਸਵੈ-ਨਿਰਭਰ ਭਾਰਤ ਮੁਹਿੰਮ ਦਾ ਹਿੱਸਾ, 10 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ

Thursday, Feb 18, 2021 - 11:52 PM (IST)

ਬਿਜਨੈਸ ਡੈਸਕ : ਦੁਨੀਆ ਦੀ ਸਭ ਤੋਂ ਵੱਡੀ ਆਨਲਾਈਨ ਮਾਰਕਟਿੰਗ ਕੰਪਨੀ ਐਮਾਜ਼ਾਨ ਇੰਡੀਆ (Amazon India) ਭਾਰਤ ਵਿੱਚ ਨਿਵੇਸ਼ ਕਰਨ ਜਾ ਰਹੀ ਹੈ। ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਦਾਅਵਾ ਕੀਤਾ ਹੈ ਕਿ Amazon ਛੇਤੀ ਹੀ ਫਾਇਰ ਟੀ.ਵੀ. ਡਿਵਾਇਸ ਦੇ ਉਤਪਾਦਨ ਲਈ ਭਾਰਤ ਵਿੱਚ ਯੂਨਿਟ ਲਗਾਵੇਗਾ। ਇਹ ਸਰਕਾਰ ਦੀ ਸਵੈ-ਨਿਰਭਰ ਭਾਰਤ ਅਤੇ ਲੋਕਲ ਮੈਨਿਊਫੈਕਚਰਿੰਗ ਨੂੰ ਬੜਾਵਾ ਦੇਣ ਦੀ ਨੀਤੀ ਦੀ ਸਫਲਤਾ ਵੱਲ ਇੱਕ ਵੱਡਾ ਕਦਮ ਸਾਬਤ ਹੋ ਸਕਦਾ ਹੈ। ਕੁਲ ਮਿਲਾ ਕੇ ਐਮਾਜ਼ਾਨ ਕਰੀਬ 1 ਅਰਬ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ।

ਚੇਨਈ ਵਿੱਚ ਹੋਵੇਗਾ ਫਾਇਰ ਟੀ.ਵੀ. ਡਿਵਾਇਸ ਦਾ ਉਤਪਾਦਨ
ਐਮਾਜ਼ਾਨ ਇੰਡੀਆ ਦੇ ਕੰਟਰੀ ਹੈਡ ਅਮਿਤ ਅਗਰਵਾਲ ਮੁਤਾਬਕ ਫਾਇਰ ਟੀ.ਵੀ. ਡਿਵਾਇਸ ਦੇ ਉਤਪਾਦਨ ਲਈ ਚੇਨਈ ਵਿੱਚ ਯੂਨਿਟ ਲਗਾਈ ਜਾਵੇਗੀ। ਐਮਾਜ਼ਾਨ ਇਹ ਕੰਮ ਮੈਨਿਊਫੈਕਚਰਿੰਗ ਪਾਰਟਨਰ ਫਾਕਸਕਾਨ ਟੈਕਨੋਲਾਜੀ ਗਰੁੱਪ ਦੇ ਨਾਲ ਕਰੇਗੀ। ਭਾਰਤ ਵਿੱਚ ਉਤਪਾਦਨ ਹੋਣ ਨਾਲ ਸਵਦੇਸ਼ੀ ਗਾਹਕਾਂ ਦੀ ਮੰਗ ਤਾਂ ਪੂਰੀ ਹੋਵੇਗੀ ਹੀ, ਨਾਲ ਹੀ ਹਰ ਸਾਲ ਵੱਡੇ ਪੈਮਾਨੇ 'ਤੇ ਫਾਇਰ ਟੀ.ਵੀ. ਸਟਿਕ ਡਿਵਾਇਸ ਦਾ ਉਤਪਾਦਨ ਹੋਣ ਨਾਲ ਦੂਜੇ ਦੇਸ਼ਾਂ ਵਿੱਚ ਵੀ ਸਪਲਾਈ ਹੋ ਸਕੇਗੀ। ਦੱਸ ਦੇਈਏ ਕਿ Foxconn ਦੁਨੀਆ ਦੀ ਸਭ ਤੋਂ ਵੱਡੀ iPads, iPhones ਅਤੇ Xiaomi ਡਿਵਾਇਸਜ਼ ਬਣਾਉਣ ਵਾਲੀ ਕੰਪਨੀ ਹੈ। ਜਾਣਕਾਰੀ ਮੁਤਾਬਕ ਐਮਾਜ਼ਾਨ ਪੂਰੇ ਭਾਰਤ ਵਿੱਚ ਸੂਖਮ ਅਤੇ ਛੋਟੇ ਕਾਰੋਬਾਰਾਂ ਨੂੰ ਡਿਜਿਟਲ ਬਣਾਉਣ ਲਈ 1 ਅਰਬ ਡਾਲਰ ਦਾ ਨਿਵੇਸ਼ ਕਰਣ ਜਾ ਰਹੀ ਹੈ, ਜਿਸ ਦੇ ਨਾਲ ਉਸ ਨੂੰ ਹੋਰ ਜ਼ਿਆਦਾ ਗਾਹਕਾਂ ਤੱਕ ਪੁੱਜਣ ਵਿੱਚ ਮਦਦ ਮਿਲੇਗੀ।


Inder Prajapati

Content Editor

Related News