ਐਮਾਜ਼ੋਨ ਦੇ ਭਾਰਤੀ ਮੁਲਾਜ਼ਮਾਂ ਲਈ ਖ਼ੁਸ਼ਖਬਰੀ, ਮਿਲੇਗਾ ਸਪੈਸ਼ਲ ਬੋਨਸ

12/01/2020 12:21:10 PM

ਨਵੀਂ ਦਿੱਲੀ — ਅਮੇਜ਼ਨ (ਇੰਡੀਅਨ) ਆਪਣੇ ਭਾਰਤੀ ਮੁਲਾਜ਼ਮਾਂ ਨੂੰ ਵਿਸ਼ੇਸ਼ ਬੋਨਸ ਦੇਣ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਭਾਰਤੀ ਮੁਲਾਜ਼ਮਾਂ ਨੂੰ ਵੀ ਦੂਜੇ ਦੇਸ਼ਾਂ ਦੇ ਮੁਲਾਜ਼ਮਾਂ ਨੂੰ ਦਿੱਤੇ ਗਏ ਬੋਨਸ ਅਨੁਸਾਰ ਵਿਸ਼ੇਸ਼ ਬੋਨਸ ਦਿੱਤਾ ਜਾ ਰਿਹਾ ਹੈ। ਐਮਾਜ਼ਾਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਗਲੋਬਲ ਆਪ੍ਰੇਸ਼ਨ) ਡੇਵ ਕਲਾਰਕ ਨੇ ਕਿਹਾ ਕਿ ਕੰਪਨੀ ਦੇ ਭਾਰਤੀ ਕੰਮਕਾਜ ਵਿਚ ਕੰਮ ਕਰਨ ਵਾਲੇ ਪੂਰਨ-ਸਮੇਂ ਦੇ ਕਰਮਚਾਰੀ 6,300 ਰੁਪਏ ਅਤੇ ਪਾਰਟ-ਟਾਈਮ ਕਰਮਚਾਰੀ 3,150 ਰੁਪਏ ਤਕ ਦੀ ਬੋਨਸ ਦੇਣ ਦਾ ਫੈਸਲਾ ਕੀਤਾ ਗਿਆ ਹੈ। ਵਿਸ਼ੇਸ਼ ਮਾਨਤਾ ਬੋਨਸ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਬਾਜ਼ਾਰ ਨਾਲੋਂ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਫਾਇਨਾਂਸ ਕੰਪਨੀ ਕਰੇਗੀ ਗਹਿਣਿਆਂ ਦੀ ਨਿਲਾਮੀ

ਇਨ੍ਹਾਂ ਮੁਲਾਜ਼ਮਾਂ ਨੂੰ ਦਿੱਤਾ ਜਾਵੇਗਾ ਵਿਸ਼ੇਸ਼ ਮਾਨਤਾ ਬੋਨਸ 

ਐਮਾਜ਼ੋਨ ਦੀ ਤਰਫੋਂ ਇਹ ਬੋਨਸ 16 ਅਕਤੂਬਰ ਤੋਂ 13 ਨਵੰਬਰ 2020 ਦਰਮਿਆਨ ਨਿਯੁਕਤ ਮੁਲਾਜ਼ਮਾਂ ਨੂੰ ਦਿੱਤਾ ਜਾਵੇਗਾ। ਡੇਵ ਕਲਾਰਕ ਨੇ ਕਿਹਾ ਕਿ ਮੈਂ ਉਨ੍ਹਾਂ ਟੀਮਾਂ ਦਾ ਧੰਨਵਾਦ ਕਰਦਾ ਹਾਂ ਜੋ ਲੋਕਾਂ ਦੀ ਸੇਵਾ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਅਜੇ ਵੀ ਭਾਰਤ ਵਿਚ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ। ਇਸ ਸਮੇਂ ਦੌਰਾਨ ਭਾਰਤੀ ਮੁਲਾਜ਼ਮਾਂ ਨੇ ਸ਼ਾਨਦਾਰ ਕੰਮ ਕੀਤਾ ਹੈ। ਇਸ ਲਈ ਕੰਪਨੀ ਉਨ੍ਹਾਂ ਨੂੰ ਇਕ ਹੋਰ ਮਾਨਤਾ ਬੋਨਸ ਦੇਣਾ ਚਾਹੁੰਦੀ ਹੈ। ਇਹ ਘੋਸ਼ਣਾ ਕੰਪਨੀ ਦੁਆਰਾ ਆਪਣੀ ਵਿਸ਼ਵਵਿਆਪੀ ਪ੍ਰਚਾਰ ਮੁਹਿੰਮ 'ਮੇਕ ਅਮੇਜ਼ਨ ਪੇਅ' ਦੇ ਵਿਚਕਾਰ ਕੀਤੀ ਗਈ ਹੈ।

ਇਹ ਵੀ ਪੜ੍ਹੋ : ਅੱਜ ਤੋਂ ਹੋਣਗੀਆਂ ਇਹ ਮਹੱਤਵਪੂਰਨ ਤਬਦੀਲੀਆਂ, ਆਮ ਆਦਮੀ ਦੇ ਜੀਵਨ 'ਤੇ ਪਵੇਗਾ ਇਸ ਦਾ ਅਸਰ

 


Harinder Kaur

Content Editor

Related News