ਅਮੇਜ਼ਨ ਕਰੇਗਾ ਬਿੱਗ ਬਾਜ਼ਾਰ ’ਤੇ ਕਬਜ਼ਾ! ਛੇਤੀ ਹੋਵੇਗੀ ਡੀਲ ਫਾਈਨਲ

Tuesday, Nov 27, 2018 - 10:46 PM (IST)

ਅਮੇਜ਼ਨ ਕਰੇਗਾ ਬਿੱਗ ਬਾਜ਼ਾਰ ’ਤੇ ਕਬਜ਼ਾ! ਛੇਤੀ ਹੋਵੇਗੀ ਡੀਲ ਫਾਈਨਲ

ਨਵੀਂ ਦਿੱਲੀ-ਦੇਸ਼ ਦੀਆਂ ਸਭ ਤੋਂ ਵੱਡੀਆਂ ਰਿਟੇਲ ਕੰਪਨੀਆਂ ਵਿਚੋਂ ਇਕ ਬਿੱਗ ਬਾਜ਼ਾਰ ’ਤੇ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਅਤੇ ਅਮੇਜ਼ਨ ਈ-ਕਾਮਰਸ ਕੰਪਨੀ ਦੇ ਮਾਲਕ ਜੈੱਫ ਬੇਜ਼ੋਸ ਕਬਜ਼ਾ ਕਰ ਸਕਦੇ ਹਨ। ਫਿਊਚਰ ਗਰੁੱਪ ਦੇ ਕੋ-ਫਾਊਂਡਰ ਕਿਸ਼ੋਰ ਬਿਆਨੀ ਦੇ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਛੇਤੀ ਹੀ ਦੋਵਾਂ ਵਿਚਾਲੇ ਡੀਲ ਵੀ ਫਾਈਨਲ ਹੋ ਸਕਦੀ ਹੈ।   ਫਿਊਚਰ ਗਰੁੱਪ ਦੇ ਤਹਿਤ ਬਿੱਗ ਬਾਜ਼ਾਰ, ਐੱਫ. ਬੀ. ਬੀ., ਫੂਡ ਬਾਜ਼ਾਰ, ਈਜ਼ੀ ਡੇ, ਹੋਮਟਾਊਨ ਸਮੇਤ ਕਈ ਰਿਟੇਲ ਚੇਨਸ ਅਤੇ ਬਰਾਂਡਸ ਆਉਂਦੇ ਹਨ। ਗਰੁੱਪ ਦੀ ਮਾਰਕੀਟ ਵੈਲਿਊ 26,000 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ। ਖਾਸ ਗੱਲ ਇਹ ਹੈ ਕਿ ਅਮਰੀਕਾ ਦੀ ਸਭ ਤੋਂ ਵੱਡੀ ਰਿਟੇਲ ਕੰਪਨੀ ਨੇ ਜਦੋਂ ਤੋਂ ਫਲਿਪਕਾਰਟ ਦੇ ਨਾਲ ਸੌਦਾ ਕੀਤਾ ਹੈ, ਉਦੋਂ ਤੋਂ ਅਮੇਜ਼ਨ ਵੀ ਆਪਣੀ ਇਕ ਰਿਟੇਲ ਕੰਪਨੀ ਦੀ ਤਲਾਸ਼ ਕਰ ਰਿਹਾ ਸੀ। ਇਹ ਡੀਲ ਉਸੇ ਕਦਮ ਦਾ ਇਕ ਅਹਿਮ ਪੜਾਅ ਮੰਨਿਆ ਜਾ ਰਿਹਾ ਹੈ। 

ਇਸ ਨਾਲ ਕੰਪਨੀਅਾਂ ਨੂੰ ਕਈ ਫਾਇਦੇ ਹੋ ਸਕਦੇ ਹਨ ਜਿਵੇਂ ਫਿਊਚਰ ਗਰੁੱਪ ਦੇ ਰਿਟੇਲ ਸਟੋਰ ਅਮੇਜ਼ਨ ਲਈ ਫੂਡ ਅਤੇ ਗ੍ਰਾਸਰੀ ਡਿਸਟ੍ਰੀਬਿਊਸ਼ਨ ਪੁਆਇੰਟ ਬਣ ਸਕਦੇ ਹਨ, ਅਮੇਜ਼ਨ ਫਿਊਚਰ ਗਰੁੱਪ ਦੇ ਵੇਅਰਹਾਊਸਿਜ਼ ਵਿਚ ਆਪਣਾ ਮਾਲ ਵੀ ਸਟੋਰ ਕਰ ਸਕੇਗਾ,  ਅਮੇਜ਼ਨ ਨੂੰ ਦੇਸ਼ ਵਿਚ ਈ-ਕਾਮਰਸ ਵਧਾਉਣ ਵਿਚ ਕਾਫ਼ੀ ਮਦਦ ਮਿਲੇਗੀ।  

ਮਿਲ ਸਕਦੀ ਹੈ ਇੰਨੀ ਹਿੱਸੇਦਾਰੀ 
ਮੌਜੂਦਾ ਸਮੇਂ ਵਿਚ ਅਮੇਜ਼ਨ ਨੂੰ ਫਾਰੇਨ ਪੋਰਟਫੋਲੀਓ ਇਨਵੈਸਟਰ ਰੂਟ ਤੋਂ ਫਿਊਚਰ ਗਰੁੱਪ ਵਿਚ ਸਿਰਫ 9.5 ਫ਼ੀਸਦੀ ਦੀ ਹਿੱਸੇਦਾਰੀ ਮਿਲ ਸਕਦੀ ਹੈ। ਦੋਵੇਂ ਕੰਪਨੀਆਂ ਛੇਤੀ ਹੀ ਇਸ ਡੀਲ ਨੂੰ ਫਾਈਨਲ ਕਰਨ ਦੇ ਮੂਡ ਵਿਚ ਵਿਖਾਈ ਦੇ ਰਹੀਆਂ ਹਨ, ਜਿਸ ਤੋਂ ਬਾਅਦ ਅਮੇਜ਼ਨ ਫਾਰੇਨ ਪੋਰਟਫੋਲੀਓ ਇਨਵੈਸਟਰ ਰੂਟ ਦਾ ਟੇਕਓਵਰ ਕਰਨ ਬਾਰੇ ਵੀ ਸੋਚ ਸਕਦੀ ਹੈ। ਧਿਆਨ ਯੋਗ ਹੈ ਕਿ ਫਿਊਚਰ ਗਰੁੱਪ ਦੀ ਮਾਰਕੀਟ ਵੈਲਿਊ 26,648.69 ਕਰੋੜ ਰੁਪਏ ਹੈ। ਇਸ ਸਾਲ ਜੁਲਾਈ ਤੋਂ ਸਤੰਬਰ ਦੇ ਦਰਮਿਆਨ ਕੰਪਨੀ ਨੇ 4,928.52 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਅਤੇ ਇਸ ਵਿਚ ਨੈੱਟ ਪ੍ਰਾਫਿਟ 175.10 ਕਰੋੜ ਰੁਪਏ ਰਿਹਾ। ਐੱਫ. ਐੱਮ. ਸੀ. ਜੀ., ਫੂਡ, ਫ਼ੈਸ਼ਨ ਅਤੇ ਫੁਟਵੀਅਰ ਵਿਚ ਕੰਪਨੀ ਦੇ 80 ਬਰਾਂਡਸ ਹਨ। ਕੰਪਨੀ ਦੀ 50 ਫ਼ੀਸਦੀ ਸੇਲਸ ਰਿਟੇਲ ਨੈੱਟਵਰਕ ਤੋਂ ਹੁੰਦੀ ਹੈ। ਅਰੁਣਾਚਲ ਪ੍ਰਦੇਸ਼ ਨੂੰ ਛੱਡ ਕੇ ਦੇਸ਼ ਦੇ 355 ਸ਼ਹਿਰਾਂ ਵਿਚ ਫਿਊਚਰ ਗਰੁੱਪ ਦੇ 1,123 ਸਟੋਰ ਹਨ। 
 


Related News