ਕੋਰੋਨਾ ਕਾਰਣ ਐਮਾਜ਼ੋਨ ਇੰਡੀਆ ਨੇ ਕਾਰੋਬਾਰ ''ਚ ਕੀਤੇ 100 ਬਦਲਾਅ

Friday, May 15, 2020 - 01:58 AM (IST)

ਨਵੀਂ ਦਿੱਲੀ (ਯੂ. ਐੱਨ. ਆਈ.)-ਕੋਰੋਨਾ ਵਾਇਰਸ ਮਹਾਮਾਰੀ ਨਾਲ ਆਪਣੇ ਐਸੋਸੀਏਟਸ, ਕਰਮਚਾਰੀਆਂ, ਪਾਰਟਨਰਜ਼ ਅਤੇ ਗਾਹਕਾਂ ਦੀ ਸੁਰੱਖਿਆ ਲਈ ਐਮਾਜ਼ੋਨ ਇੰਡੀਆ ਨੇ ਆਪਣੀਆਂ ਇਮਾਰਤਾਂ 'ਚ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਗਾਹਕਾਂ ਤੱਕ ਸੁਰੱਖਿਅਤ ਡਲਿਵਰੀ ਸੁਨਿਸਚਿਤ ਕਰਨ ਲਈ ਜ਼ਮੀਨੀ ਪੱਧਰ 'ਤੇ ਕਰੀਬ 100 ਬਦਲਾਅ ਕੀਤੇ ਹਨ।

ਐਮਾਜ਼ੋਨ ਇੰਡੀਆ ਨੇ ਇੱਥੇ ਜਾਰੀ ਇਸ਼ਤਿਹਾਰ 'ਚ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਅਤੇ ਸਥਾਨਕ ਪ੍ਰਸ਼ਾਸਨ ਦੇ ਮਾਰਗਦਰਸ਼ਨ ਦੀ ਪਾਲਣਾ ਕਰਦੇ ਹੋਏ ਕਮਿਊਨੀਕੇਸ਼ਨ ਦੇ ਨਵੇਂ ਫਾਰਮੈੱਟ, ਪ੍ਰਾਸੈੱਸ, ਨਵੀਆਂ ਪ੍ਰੀਖਣ ਵਿਧੀਆਂ ਅਤੇ ਕਈ ਨੀਤੀਗਤ ਬਦਲਾਵਾਂ ਰਾਹੀਂ ਫੁਲਫਿਲਮੈਂਟ, ਸਾਰਟੇਸ਼ਨ ਸੈਂਟਰਸ ਅਤੇ ਡਲਿਵਰੀ ਸਥਾਨਾਂ ਸਮੇਤ ਆਪਣੇ ਸਾਰੇ ਸੰਚਾਲਨ ਸਥਾਨਾਂ 'ਚ ਮੈਥਡ ਨੂੰ ਵਿਵਸਥਿਤ ਕੀਤਾ ਗਿਆ ਹੈ। ਇਸ ਤਹਿਤ ਦਫਤਰ 'ਚ ਆਉਣ-ਜਾਣ ਅਤੇ ਡਲਿਵਰੀ ਦੌਰਾਨ ਚਿਹਰੇ 'ਤੇ ਮਾਸਕ ਲਾ ਕੇ ਕੰਮ ਕਰਨਾ, ਵਿਅਕਤੀਗਤ ਸੁਰੱਖਿਆ ਸਮੱਗਰੀ ਦੀ ਵਰਤੋਂ, ਸੰਚਾਲਨ ਕਰਦੇ ਹੋਏ ਤਾਪਮਾਨ ਦੀ ਜਾਂਚ ਆਦਿ ਸ਼ਾਮਲ ਹੈ।

ਇਸ਼ਤਿਹਾਰ ਅਨੁਸਾਰ ਐਮਾਜ਼ੋਨ ਇੰਡੀਆ ਨੇ ਆਪਣੇ ਮੈਥਡ ਨੂੰ ਇਸ ਤਰ੍ਹਾਂ ਵਿਵਸਥਿਤ ਕੀਤਾ ਹੈ ਕਿ ਟੀਮਾਂ ਅਤੇ ਸਹਿ-ਕਰਮੀਆਂ ਵਿਚ ਕਾਰ ਸੁਰੱਖਿਅਤ ਦੂਰੀ ਹਮੇਸ਼ਾ ਬਣੀ ਰਹੇ। ਸੋਸੀਏਟਸ ਨੂੰ ਇਕ ਜਗ੍ਹਾ 'ਤੇ ਇਕੱਠੇ ਹੋਣ ਨਾਲ ਰੋਕਣ ਲਈ ਕਈ ਪ੍ਰੀਖਣ ਆਨਲਾਈਨ ਇਜਲਾਸਾਂ 'ਚ ਜਾਂ ਐਪ-ਆਧਾਰਿਤ ਕਰ ਦਿੱਤਾ ਗਿਆ ਹੈ। ਵਿਅਕਤੀਗਤ ਪ੍ਰੀਖਣ ਸੈਸ਼ਨ ਸਿਰਫ ਮਹੱਤਵਪੂਰਣ ਮਾਮਲਿਆਂ ਲਈ ਹਨ ਅਤੇ ਮੀਟਿੰਗ ਰੂਮ ਦੀ ਸਮਰੱਥਾ ਨੂੰ ਘੱਟ ਕਰਦੇ ਹੋਏ 2 ਮੀਟਰ ਦੀ ਸਮਾਜਿਕ ਦੂਰੀ ਰੱਖੀ ਗਈ ਹੈ। ਕੰਪਨੀ ਨੇ ਵਾਧੂ ਸੁਰੱਖਿਆ ਲਈ ਸ਼ਿਫਟ ਸ਼ੁਰੂ ਹੋਣ ਦੇ ਸਮੇਂ ਅਤੇ ਬ੍ਰੇਕ ਟਾਈਮਜ਼ 'ਚ ਅੰਤਰ ਕੀਤਾ ਹੈ।

ਕੰਟੀਨਾਂ ਅਤੇ ਜਨਤਕ ਸਥਾਨਾਂ 'ਚ ਵਧ ਤੋਂ ਵਧ ਲੋਕਾਂ ਦੀ ਗਿਣਤੀ ਘੱਟ ਕੀਤੀ ਗਈ ਹੈ ਅਤੇ ਕੰਟੀਨ 'ਚ ਇਕ ਨਵਾਂ ਟੋਕਨ ਸਿਸਟਮ ਲਿਆਂਦਾ ਗਿਆ ਹੈ। ਹਮੇਸ਼ਾ ਛੂਹੇ ਜਾਣ ਵਾਲੇ ਸਥਾਨਾਂ ਦੀ ਸਾਫ-ਸਫਾਈ ਅਤੇ ਸੈਨੇਟਾਈਜ਼ੇਸ਼ਨ ਲਈ ਕਿਹਾ ਗਿਆ ਹੈ। ਡਲਿਵਰੀ ਐਸੋਸੀਏਟਸ ਵੱਲੋਂ ਆਪਣੇ ਹੱਥ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਘੱਟ ਤੋਂ ਘੱਟ 20 ਸੈਕਿੰਡ ਧੋਣ ਲਈ ਕਿਹਾ ਗਿਆ ਹੈ। ਵਾਧੂ ਸੁਰੱਖਿਆ ਲਈ ਸਾਰੇ ਐਸੋਸੀਏਟਸ ਦੇ ਡਲਿਵਰੀ ਜੈਕੇਟ ਵੀ ਹਰ ਦਿਨ ਸਾਫ ਕਰਨਾ ਹੋਵੇਗਾ।


Karan Kumar

Content Editor

Related News