ਐਮਾਜ਼ੋਨ ਖਰੀਦੇਗੀ ਫਿਊਚਰ ਰਿਟੇਲ ਦੀ ਪ੍ਰਮੋਟਰ ਕੰਪਨੀ ''ਚ 49 ਫੀਸਦੀ ਹਿੱਸੇਦਾਰੀ

Saturday, Aug 24, 2019 - 10:24 AM (IST)

ਐਮਾਜ਼ੋਨ ਖਰੀਦੇਗੀ ਫਿਊਚਰ ਰਿਟੇਲ ਦੀ ਪ੍ਰਮੋਟਰ ਕੰਪਨੀ ''ਚ 49 ਫੀਸਦੀ ਹਿੱਸੇਦਾਰੀ

ਨਵੀਂ ਦਿੱਲੀ—ਆਨਲਾਈਨ ਖੁਦਰਾ ਕਾਰੋਬਾਰ ਕਰਨ ਵਾਲੀ ਅਮਰੀਕੀ ਕੰਪਨੀ ਐਮਾਜ਼ੋਨ ਫਿਊਚਰ ਰਿਟੇਲ ਦੀ ਪ੍ਰਮੋਟਰ ਕੰਪਨੀ ਫਿਊਚਰ ਕੂਪਨਸ ਲਿਮਟਿਡ ਦੀ 49 ਫੀਸਦੀ ਹਿੱਸੇਦਾਰੀ ਖਰੀਦੇਗੀ। ਫਿਊਚਰ ਗਰੁੱਪ ਦੇ ਇਕ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਨੇ ਕਿਹਾ ਕਿ ਫਿਊਚਰ ਗਰੁੱਪ ਦੇ ਪ੍ਰਮੋਟਰ ਗਰੁੱਪ ਨੇ ਇਸ ਸੰਬੰਧ 'ਚ ਐਮਾਜ਼ੋਨ ਡਾਟ ਕਾਮ ਐੱਨ.ਵੀ. ਇਨਵੈਸਟਮੈਂਟ ਹੋਲਡਿੰਗਸ ਦੇ ਨਾਲ ਇਕ ਅਨੁਬੰਧ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਨਾਲ ਫਿਊਚਰ ਰਿਟੇਲ ਨੂੰ ਨਵੇਂ ਉਤਪਾਦ ਅਤੇ ਡਿਜ਼ੀਟਲ ਭੁਗਤਾਨ ਹੱਲ ਦੀ ਪੇਸ਼ਕਸ਼ ਕਰਨ 'ਚ ਮਦਦ ਮਿਲੇਗੀ। ਉਸ ਨੇ ਕਿਹਾ ਕਿ ਇਹ ਨਿਵੇਸ਼ ਨਾਲ ਸਾਨੂੰ ਡਿਜੀਟਲ ਹੱਲ ਦੇ ਸੰਸਾਰਕ ਮਾਨਕਾਂ ਨੂੰ ਸਿੱਖਣ ਅਤੇ ਨਵੇਂ ਉਤਪਾਦਾਂ ਦੀ ਪੇਸ਼ਕਸ਼ ਕਰਨ 'ਚ ਮਦਦ ਮਿਲੇਗੀ।
ਵਧੇਗੀ ਰਿਟੇਲ ਸੈਕਟਰ 
ਇਸ ਡੀਲ ਦੇ ਚੱਲਦੇ ਦੇਸ਼ ਦੇ ਰਿਟੇਲ ਸੈਕਟਰ 'ਚ ਪਹਿਲਾਂ ਤੋਂ ਚੱਲ ਰਹੇ ਮੁਕਾਬਲੇ ਨੂੰ ਵਾਧਾ ਮਿਲੇਗਾ। ਹੁਣ ਦੇਸ਼ ਦੇ ਤਿੰਨ ਵੱਡੇ ਗਰੁੱਪ-ਐਮਾਜ਼ੋਨ ਅਤੇ ਫਿਊਚਰਸ ਵਾਲਮਾਰਟ ਅਤੇ ਫਲਿਪਕਾਰਟ ਅਤੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਰਿਟੇਲ ਇਸ ਸੈਕਟਰ 'ਚ ਮੁਕਾਬਲਾ ਕਰਨਗੇ। ਐਮਾਜ਼ੋਨ ਨੇ ਇਸ ਬਾਰੇ 'ਚ ਕਿਹਾ ਕਿ ਇਸ ਨਿਵੇਸ਼ ਨਾਲ ਐਮਾਜ਼ੋਨ ਨੂੰ ਇਨਵੈਸਟਮੈਂਟ ਦੇ ਆਪਣੇ ਮੌਜੂਦਾ ਪੋਰਟਫੋਲੀਓ ਨੂੰ ਵਧਾਉਣ 'ਚ ਮਦਦ ਮਿਲੇਗੀ। ਫਿਊਚਰ ਰਿਟੇਲ ਦਾ ਕਹਿਣਾ ਹੈ ਕਿ ਐਮਾਜ਼ੋਨ ਨੇ ਜੋ ਹਿੱਸੇਦਾਰੀ ਖਰੀਦੀ ਹੈ ਇਹ ਡਿਜੀਟਲ ਪੇਮੈਂਟ ਸਪੇਸ ਦੇ ਲਈ ਹੈ।


author

Aarti dhillon

Content Editor

Related News