Amazon ਕਰ ਸਕਦੀ ਹੈ ਰਿਲਾਇੰਸ ਰਿਟੇਲ ਵਿਚ ਕਰੋੜਾਂ ਦਾ ਨਿਵੇਸ਼

Thursday, Sep 10, 2020 - 05:05 PM (IST)

Amazon ਕਰ ਸਕਦੀ ਹੈ ਰਿਲਾਇੰਸ ਰਿਟੇਲ ਵਿਚ ਕਰੋੜਾਂ ਦਾ ਨਿਵੇਸ਼

ਨਵੀਂ ਦਿੱਲੀ — ਬਹੁ-ਰਾਸ਼ਟਰੀ ਈ-ਕਾਮਰਸ ਕੰਪਨੀ ਐਮਾਜ਼ੋਨ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਗਰੁੱਪ ਦੇ ਪ੍ਰਚੂਨ ਕਾਰੋਬਾਰ ਵਿਚ 20 ਅਰਬ ਡਾਲਰ (ਲਗਭਗ 1.5 ਲੱਖ ਕਰੋੜ ਰੁਪਏ) ਦਾ ਨਿਵੇਸ਼ ਕਰ ਸਕਦੀ ਹੈ। ਬਲੂਮਬਰਗ ਨੇ ਇਸ ਸਰੋਤਾਂ ਦੇ ਹਵਾਲੇ ਨਾਲ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ਤੋਂ ਜਾਣੂ ਹੋਣ ਇਕ ਸਰੋਤ ਨੇ ਦੱਸਿਆ ਹੈ ਕਿ ਰਿਲਾਇੰਸ ਆਪਣੇ ਪ੍ਰਚੂਨ ਕਾਰੋਬਾਰ ਵਿਚ 40 ਪ੍ਰਤੀਸ਼ਤ ਤੱਕ ਦੀ ਹਿੱਸੇਦਾਰੀ ਵੇਚਣਾ ਚਾਹੁੰਦੀ ਹੈ।

ਜ਼ਿਕਰਯੋਗ ਹੈ ਕਿ ਰਿਲਾਇੰਸ ਦੇ ਜਿਓ ਪਲੇਟਫਾਰਮ ਵਿਚ ਨਿਵੇਸ਼ ਤੋਂ ਬਾਅਦ ਸਿਲਵਰ ਲੇਕ ਪਾਰਟਨਰਜ਼ (ਐਸਐਲਪੀ) ਨੇ ਪ੍ਰਚੂਨ ਵਿਚ ਨਿਵੇਸ਼ ਕੀਤਾ ਹੈ। ਵਿਸ਼ਵ ਦੀ ਸਭ ਤੋਂ ਵੱਡੀ ਤਕਨੀਕੀ ਨਿਵੇਸ਼ਕ ਕੰਪਨੀ ਸਿਲਵਰ ਲੇਕ 7500 ਕਰੋੜ ਦਾ ਨਿਵੇਸ਼ ਕਰੇਗੀ। ਬਦਲੇ ਵਿਚ ਕੰਪਨੀ ਨੂੰ ਰਿਲਾਇੰਸ ਰਿਟੇਲ ਵਿਚ 1.75 ਪ੍ਰਤੀਸ਼ਤ ਹਿੱਸੇਦਾਰੀ ਮਿਲੇਗੀ।

ਇਹ ਵੀ ਦੇਖੋ: ਨਵੀਂਆਂ 80 ਯਾਤਰੀ ਰੇਲਾਂ ਦੀਆਂ ਟਿਕਟਾਂ ਅੱਜ ਤੋਂ ਹੋਣਗੀਆਂ ਪੱਕੀਆਂ; ਦਿਸ਼ਾ ਨਿਰਦੇਸ਼ ਜਾਰੀ

ਇਸ ਦੇ ਲਈ ਰਿਲਾਇੰਸ ਰਿਟੇਲ ਦੀ ਕੀਮਤ 4.21 ਲੱਖ ਕਰੋੜ ਰੁਪਏ ਨਿਰਧਾਰਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਿਲਵਰ ਲੇਕ ਨੇ ਰਿਲਾਇੰਸ ਦੇ ਜਿਓ ਪਲੇਟਫਾਰਮ ਵਿਚ 1.35 ਅਰਬ ਡਾਲਰ ਯਾਨੀ ਤਕਰੀਬਨ 10 ਹਜ਼ਾਰ ਕਰੋੜ ਰੁਪਏ ਦੀ ਹਿੱਸੇਦਾਰੀ ਖਰੀਦੀ ਹੈ।

ਇਹ ਵੀ ਦੇਖੋ: ਮੋਦੀ ਸਰਕਾਰ ਦਾ ਆਤਮ ਨਿਰਭਰ ਭਾਰਤ ਲਈ ਉਪਰਾਲਾ, 20 ਹਜ਼ਾਰ ਕਰੋੜ ਦੀ ਨਵੀਂ ਯੋਜਨਾ ਸ਼ੁਰੂ ਕੀਤੀ


author

Harinder Kaur

Content Editor

Related News