ਮੁਕੇਸ਼ ਅੰਬਾਨੀ ਨੂੰ ਟੱਕਰ ਦੇਣ ਲਈ Amazon ਦਾ ਵੱਡਾ ਦਾਅ, 915 ਕਰੋੜ ਰੁਪਏ ਦਾ ਕੀਤਾ ਨਿਵੇਸ਼
Saturday, May 08, 2021 - 02:41 PM (IST)
ਮੁੰਬਈ : ਅਮਰੀਕਾ ਦੀ ਪ੍ਰਮੁੱਖ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਭਾਰਤ ਵਿਚ ਐਮਾਜ਼ੋਨ ਸੈਲਰ ਸੇਵਾਵਾਂ ਵਿਚ 915 ਕਰੋੜ ਰੁਪਏ ਦਾ ਵੱਡਾ ਨਿਵੇਸ਼ ਕੀਤਾ ਹੈ। ਰੈਗੂਲੇਟਰੀ ਦਸਤਾਵੇਜ਼ ਦੇ ਅਨੁਸਾਰ ਇਸ ਤਾਜ਼ਾ ਨਿਵੇਸ਼ ਨਾਲ ਐਮਾਜ਼ੋਨ ਨੂੰ ਹਮਲਾਵਰ ਰੂਪ ਵਿਚ ਭਾਰਤ ਵਿੱਚ ਆਪਣੀਆਂ ਵਿਰੋਧੀ ਕੰਪਨੀਆਂ ਦਾ ਸਾਹਮਣਾ ਕਰਨ ਵਿੱਚ ਸਹਾਇਤਾ ਕਰੇਗਾ। ਫਲਿੱਪਕਾਰਟ ਦਾ ਵਾਲਮਾਰਟ ਅਤੇ ਮੁਕੇਸ਼ ਅੰਬਾਨੀ ਦੀ ਜੀਓਮਾਰਟ ਇਸ ਦੇ ਦੋ ਸਭ ਤੋਂ ਵੱਡੇ ਵਿਰੋਧੀ ਹਨ।
ਇਹ ਵੀ ਪੜ੍ਹੋ : ਇਕ SMS ਭੇਜ ਕੇ ਸੁਰੱਖਿਅਤ ਕਰੇ ਆਪਣਾ ਆਧਾਰ ਕਾਰਡ, ਕੋਈ ਨਹੀਂ ਕਰ ਸਕੇਗਾ ਇਸ ਦੀ
ਕਾਰਪੋਰੇਟ ਮਾਮਲਿਆਂ 'ਤੇ ਖੋਜ ਕਰਨ ਵਾਲੇ ਸਮੂਹ ਟਾਫਲਰ ਨੇ ਕੰਪਨੀ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵਿਚ ਜਮ੍ਹਾ ਰਿਪੋਰਟ ਦੇ ਆਧਾਰ 'ਤੇ ਦੱਸਿਆ ਹੈ ਕਿ ਐਮਾਜ਼ੋਨ ਕਾਰਪੋਰੇਟ ਹੋਲਡਿੰਗਜ਼ ਅਤੇ ਐਮਾਜ਼ੋਨ ਡਾਟਕਾਮਡਾਟਆਈਐਨਸੀ ਨੇ ਐਮਾਜ਼ੋਨ ਸੇਲਰ ਸਰਵਿਸ ਵਿਚ 915 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਦਸਤਾਵੇਜ਼ਾਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਸਮਝੌਤੇ ਵਿਚ ਅਮੇਜ਼ਨ ਕਾਰਪੋਰੇਟ ਹੋਲਡਿੰਗਜ਼ ਨੂੰ 91,49,57,723 ਸ਼ੇਅਰ ਅਤੇ ਐਮਾਜ਼ੋਨ ਡਾਟਕਾਮਆਈਐਨਸੀ ਨੂੰ ਸਮਝੌਤੇ ਵਿਚ 42,277 ਸ਼ੇਅਰ ਦਿੱਤੇ ਗਏ ਹਨ। ਐਮਾਜ਼ਾਨ ਇੰਡੀਆ ਨੇ ਇਸ ਸੰਬੰਧ ਵਿਚ ਭੇਜੀ ਈਮੇਲ ਦੇ ਪ੍ਰਸ਼ਨਾਂ ਦਾ ਜਵਾਬ ਨਹੀਂ ਦਿੱਤਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਖ਼ਬਰ: ਅਗਲੇ ਹਫ਼ਤੇ ਤੋਂ ਖਾਤਿਆਂ 'ਚ ਆਉਣਗੇ 2,000 ਰੁਪਏ
ਜ਼ਿਕਰਯੋਗ ਹੈ ਕਿ ਭਾਰਤੀ ਬਾਜ਼ਾਰ ਵਿਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤਕਰਨ ਲਈ ਐਮਾਜ਼ੋਨ ਬਾਜ਼ਾਰ ਪਲੇਟਫਾਰਮ, ਥੋਕ ਅਤੇ ਭੁਗਤਾਨ ਦੇ ਕਾਰੋਬਾਰ ਵਿਚ ਕਈ ਅਰਬ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਪਿਛਲੇ ਸਾਲ ਜਨਵਰੀ ਵਿਚ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੇ ਭਾਰਤ ਵਿਚ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ ਆਨਲਾਈਨ ਲਿਆਉਣ ਵਿੱਚ ਸਹਾਇਤਾ ਲਈ ਸੱਤ ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਪਹਿਲਾਂ ਵੀ ਐਮਾਜ਼ਾਨ ਨੇ ਦੇਸ਼ ਵਿਚ 5.5 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ। ਅਮਰੀਕਾ ਤੋਂ ਇਲਾਵਾ ਭਾਰਤ ਐਮਾਜ਼ੋਨ ਦੇ ਸਭ ਤੋਂ ਮਹੱਤਵਪੂਰਨ ਬਾਜ਼ਾਰਾਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ : ਜੈੱਫ ਬੇਜੋਸ ਨੇ ਇਸ ਸਾਲ ਪਹਿਲੀ ਵਾਰ ਵੇਚੇ ਐਮਾਜ਼ੋਨ ਦੇ ਸ਼ੇਅਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।